ਜਲੰਧਰ ਵਿੱਚ ਬੰਦੂਕ ਦੀ ਨੋਕ ਤੇ ਲੁੱਟੀ ਕਾਰ

ss1

ਜਲੰਧਰ ਵਿੱਚ ਬੰਦੂਕ ਦੀ ਨੋਕ ਤੇ ਲੁੱਟੀ ਕਾਰ

ਜਲੰਧਰ ਦੇ ਕੂਲ ਰੋਡ ਤੇ ਸਵੇਰੇ ਕੁਝ ਅਣਪਛਾਤੇ ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ| ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਿਮਰਨਜੀਤ ਨਾਮਕ ਲੜਕਾ ਆਪਣੀ ਸੀਆਜ਼ ਕਾਰ ਵਿੱਚ ਆਪਣੀ ਦਾਦੀ ਨੂੰ ਸਤਿਸੰਗ ਘਰ ਛੱਡ ਕੇ ਵਾਪਸ ਆ ਰਿਹਾ ਸੀ, ਇਸੇ ਦੌਰਾਨ 5 ਅਣਪਛਾਤੇ ਵਿਅਕਤੀਆਂ ਜੋ ਕਿ ਸਵਿਫਟ ਕਾਰ ਵਿੱਚ ਸਨ, ਨੇ ਪਹਿਲਾਂ ਤਾਂ ਕਾਰ ਅੱਗੇ ਕਾਰ ਲਗਾ ਕੇ ਉਸ ਨੂੰ ਰੋਕਿਆ ਤੇ ਬਾਅਦ ਵਿੱਚ ਰਾਡ ਮਾਰ ਕੇ ਕਾਰ ਦਾ ਸ਼ੀਸ਼ਾ ਤੋੜਿਆ| ਇਸ ਤੋਂ ਬਾਅਦ ਉਨ੍ਹਾਂ ਨੇ ਸਿਮਰਨਜੀਤ ਨੂੰ ਗੱਡੀ ਵਿੱਚੋਂ ਬਾਹਰ ਕੱਢ ਕੇ ਉਸ ਨਾਲ ਕੁੱਟਮਾਰ ਕੀਤੀ ਤੇ ਬੰਦੂਕ ਦੀ ਨੋਕ ਤੇ ਕਾਰ ਲੈ ਕੇ ਫਰਾਰ ਹੋ ਗਏ|
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਪੁਹੰਚੇ ਪੁਲੀਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਹਾ, ਡੀ. ਸੀ.ਪੀ. ਰਜਿੰਦਰ ਸਿੰਘ, ਏ. ਡੀ. ਸੀ.ਪੀ. ਸੁਧਰਵਿਜੀ, ਏ. ਡੀ. ਸੀ. ਪੀ. ਸੀ. ਆਈ. ਏ. ਸਟਾਫ ਮਨਦੀਪ ਸਿੰਘ, ਏ.ਸੀ.ਪੀ ਸਮੀਰ ਵਰਮਾ, ਏ.ਡੀ.ਸੀ.ਪੀ ਟਰੈਫਿਕ ਹਰਵਿੰਦਰ ਭੱਲਾ, ਐਸ.ਐਚ.ਓ ਪ੍ਰੇਮ ਕੁਮਾਰ, ਐਸ.ਐਚ.ਓ ਓਂਕਾਰ ਸਿੰਘ ਬਰਾੜ ਪੁਲੀਸ ਪਾਰਟੀ ਨਾਲ ਪੁੱਜੇ ਜਿਨ੍ਹਾਂ ਨੇ ਘਟਨਾ ਵਾਲੀ ਥਾਂ ਦਾ ਜ਼ਾਇਜ਼ਾ ਲਿਆ ਅਤੇ ਨਾਲ ਹੀ ਜਲੰਧਰ ਸ਼ਹਿਰ ਦੇ ਵੱਖ ਵੱਖ ਥਾਂਵਾ ਤੇ ਨਾਕੇਬੰਦੀ ਕਰ ਦਿੱਤੀ|

print
Share Button
Print Friendly, PDF & Email