ਦੀਵਾਲੀ ਮਗਰੋਂ ਸੋਨੇ ਦੀ ਚਮਕ ਪਈ ਫਿੱਕੀ

ss1

ਦੀਵਾਲੀ ਮਗਰੋਂ ਸੋਨੇ ਦੀ ਚਮਕ ਪਈ ਫਿੱਕੀ

 

ਦੀਵਾਲੀ ਮਗਰੋਂ ਸੋਨੇ ‘ਚ ਗਿਰਾਵਟ ਜਾਰੀ ਹੈ। ਕੌਮਾਂਤਰੀ ਬਾਜ਼ਾਰ ‘ਚ ਖੁਦਰਾ ਗਹਿਣੇ ਕਮਜ਼ੋਰ ਰਹਿਣ ਕਰਕੇ ਦਿੱਲੀ ਸਰਾਫਾ ਬਾਜ਼ਾਰ ‘ਚ ਸੋਮਵਾਰ ਸੋਨਾ 200 ਰੁਪਏ ਲੁਟਕ ਕੇ 30,450 ਰੁਪਏ ਪ੍ਰਤੀ ਤੋਲਾ ‘ਤੇ ਆ ਗਿਆ। ਹਾਲਾਂਕਿ ਵਪਾਰਕ ਮੰਗ ਤੇਜ਼ ਹੋਣ ਨਾਲ ਚਾਂਦੀ 50 ਰੁਪਏ ਸੰਭਲ ਕੇ 40,900 ਪ੍ਰਤੀ ਕਿਲੋਗ੍ਰਾਮ ਦੀ ਕੀਮਤ ‘ਤੇ ਵਿਕੀ।

ਕੌਮਾਂਤਰੀ ਬਾਜ਼ਾਰ ‘ਚ ਸੋਨਾ 3.90 ਡਾਲਰ ਲੁੜਕ ਕੇ 1,275.95 ਡਾਲਰ ਪ੍ਰਤੀ ਓਂਸ ਰਹਿ ਗਿਆ। ਬਾਜ਼ਾਰ ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਮਜ਼ਬੂਤ ਡਾਲਰ ਦੇ ਦਬਾਅ ‘ਚ ਸੋਨਾ ਛੇ ਅਕਤੂਬਰ ਤੋਂ ਬਾਅਦ ਹੇਠਲੇ ਪੱਧਰ ‘ਤੇ ਆ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਕਸ ਸੁਧਾਰ ਯੋਜਨਾ ਦੇ ਪਰਵਾਨ ਚੜ੍ਹਣ ਦੀ ਸੰਭਾਵਨਾ ਤੇ ਅਮਰੀਕਾ ਬਾਂਡ ‘ਤੇ ਲਾਭ ਵਧਣ ਨਾਲ ਡਾਲਰ ਮਜਬੂਤ ਹੋਇਆ ਹੈ।

ਵਿਸ਼ੇਸ਼ਕਾਂ ਮੁਤਾਬਕ ਉੱਤਰੀ ਕੋਰੀਆ ਨੂੰ ਲੈ ਕੇ ਅਜੇ ਮਾਮਲਾ ਸ਼ਾਂਤ ਹੈ ਤੇ ਆਲਮੀ ਮੰਦ ‘ਤੇ ਕੋਈ ਵੱਡੀ ਉਥਲ-ਪੁਥਲ ਵੀ ਨਹੀਂ। ਇਸ ਨਾਲ ਸੋਨੇ ਨੂੰ ਹੁਗਾਰਾ ਨਹੀਂ ਮਿਲ ਰਿਹਾ।

print
Share Button
Print Friendly, PDF & Email