ਗਾਇਕ ਸ਼ਨੀ ਬਾਜਵਾ ਦਾ ਨਵਾਂ ਬਾਲੀਵੁੱਡ ਸਟਾਈਲ ਗੀਤ ਜਲਦ ਹੋਵੇਗਾ ਰਲੀਜ਼- ਵੜੈਚ

ss1

ਗਾਇਕ ਸ਼ਨੀ ਬਾਜਵਾ ਦਾ ਨਵਾਂ ਬਾਲੀਵੁੱਡ ਸਟਾਈਲ ਗੀਤ ਜਲਦ ਹੋਵੇਗਾ ਰਲੀਜ਼- ਵੜੈਚ

ਪਟਿਆਲਾ 21 ਅਕਤੂਬਰ (ਜਵੰਦਾ)- ਪੰਜਾਬੀ ਸੰਗੀਤ ਜਗਤ ਵਿੱਚ ਚਰਚਿਤ ਗੀਤ ‘ਯਾਦਾਂ ਤੇਰੀਆਂ’ ਅਤੇ ‘ਸੋਨੇ ਜਿਹਾ ਰੰਗ’ ਦੀ ਸਫਲਤਾ ਤੋਂ ਬਾਅਦ ਗਾਇਕ ਸ਼ਨੀ ਬਾਜਵਾ ਹੁਣ ਜਲਦ ਹੀ ਆਪਣਾ ਇਕ ਨਵਾਂ ਬਾਲੀਵੁੱਡ ਸਟਾਈਲ ਗੀਤ ‘ਤੇਰੀ ਬਾਹੋਂ ਮੇਂ’ ਖਾਸ ਬੰਦਾ ਪ੍ਰੋਡਕਸ਼ਨ ਦੇ ਲੇਬਲ ਹੇਠ ਲੈ ਕੇ ਹਾਜ਼ਰ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਮ.ਪੀ. 4 ਰਿਕਾਰਡਸ ਦੇ ਮਾਲਕ ਦਰਸ਼ਨ ਵੜੈਚ ਨੇ ਦੱਸਿਆ ਕਿ ਇਸ ਗੀਤ ਨੂੰ ਕਲਮਬੱਧ ਖੁਦ ਸ਼ਨੀ ਬਾਜਵਾ ਨੇ ਕੀਤਾ ਹੈ ਅਤੇ ਮਨਮੋਹਕ ਸੰਗੀਤਕ ਧੁਨਾਂ ਨਾਲ ਸੰਗੀਤਕਾਰ ਗਰੂਵਸਟੇਰ ਨੇ ਸਿੰਗਾਰਿਆ ਹੈ ਜਦਕਿ ਵੀਡੀਓ ਫਿਲਮਾਂਕਣ ਖਾਸ ਬੰਦਾ ਵਲੋਂ ਰਾਜਸਥਾਨ ਵਿਖੇ ਸੂਟ ਕੀਤਾ ਗਿਆ ਹੈ। ਪ੍ਰੋਡਿਊਸਰ ਹਰਦੇਵ ਵੜੈਚ ਅਤੇ ਜਗਜੀਤ ਜੁਨੇਜਾ ਵਲੋਂ ਪ੍ਰੋਡਿਊਸ ਇਹ ਗੀਤ ਜਲਦ ਹੀ ਨਾਮੀ ਟੀਵੀ ਚੈਨਲਾਂ ਤੇ ਯੂ-ਟਿਊਬ ਤੇ ਧਮਾਲਾਂ ਪਾਉਂਦਾ ਨਜ਼ਰ ਆਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *