18 ਸਾਲਾਂ ਬਾਅਦ ਮੁੜ ਸੈਲਾਨੀਆਂ ਦੀ ਖਿਦਮਤ ਲਈ ਅਸ਼ੋਕਾ ਹੋਟਲ ਨੂੰ ਖੋਲਣ ਦੀ ਤਿਆਰੀ, ਵਿਭਾਗ ਨੇ ਲਗਾਇਆਂ ਟੈਂਡਰ

ss1

18 ਸਾਲਾਂ ਬਾਅਦ ਮੁੜ ਸੈਲਾਨੀਆਂ ਦੀ ਖਿਦਮਤ ਲਈ ਅਸ਼ੋਕਾ ਹੋਟਲ ਨੂੰ ਖੋਲਣ ਦੀ ਤਿਆਰੀ, ਵਿਭਾਗ ਨੇ ਲਗਾਇਆਂ ਟੈਂਡਰ
ਅਪ੍ਰੈਲ 1999 ਨੂੰ ਕੇਂਦਰੀ ਮੰਤਰੀ ਅਨੰਤ ਕੁਮਾਰ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ‘ਚ ਕੀਤਾ ਗਿਆ ਸੀ ਉਦਘਾਟਨ

ਸ਼੍ਰੀ ਅਨੰਦਪੁਰ ਸਾਹਿਬ, 21 ਅਕਤੂਬਰ(ਦਵਿੰਦਰਪਾਲ ਸਿੰਘ): ਬੇਸ਼ੱਕ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਇੱਕ ਦਹਾਕੇ ਦੇ ਕਾਰਜਕਾਲ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਖੰਡਰ ਬਣਦੇ ਜਾ ਰਹੇ ਅਸ਼ੋਕਾ ਹੋਟਲ ਨੂੰ ਚਲਾਉਣ ਦੇ ਲਈ ਕੁਝ ਵੀ ਨਾ ਕੀਤਾ ਪਰ ਮੌਜੂਦਾ ਸਰਕਾਰ ਨੇ ਆਪਣੀ ਪਹਿਲੀ ਛਮਾਹੀ ‘ਚ ਹੀ ਇਸ ਹੋਟਲ ਨੂੰ ਖੋਲਣ ਦਾ ਟੈਂਡਰ ਲਗਾ ਕੇ ਵਿਰੋਧੀਆਂ ਦੇ ਦੰਦ ਖੱਟੇ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਤੱਤਕਾਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਨੇ ਸਾਲ 1998 ‘ਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਤਿੰਨ ਤਾਰਾਂ ਅਸ਼ੋਕਾ ਹੋਟਲ ਦਾ ਨੀਂਹ ਪੱਥਰ ਰੱਖਿਆ ਸੀ।ਜਿਸਦੇ ਕੁਝ ਹਿੱਸੇ ਦਾ ਉਦਘਾਟਨ 6 ਅਪ੍ਰੈਲ 1999 ਨੂੰ ਕੇਂਦਰੀ ਮੰਤਰੀ ਅਨੰਤ ਕੁਮਾਰ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ‘ਚ ਕੀਤਾ ਗਿਆ ਸੀ।ਉਸਤੋਂ ਬਾਅਦ ਇਹ ਹੋਟਲ ਜਿੱਥੇ ਖੰਡਰ ਨੁਮਾ ਇਮਾਰਤ ‘ਚ ਤਬਦੀਲ ਹੋ ਚੁੱਕਾ ਹੋਣ ਦੇ ਬਾਵਯੂਦ ਵੀ ਲੰਘੀ ਗਠਜੋੜ ਸਰਕਾਰ ਨੇ ਪੂਰੇ ਇੱਕ ਦਹਾਕੇ ਦੌਰਾਨ ਵੀ ਇਸ ਪਾਸੇ ਵੱਲ ਕੋਈ ਧਿਆਨ ਨਾ ਦਿੱਤਾ। ਪਰ ਮੌਜੂਦਾ ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੀ ਪਹਿਲੀ ਛਮਾਹੀ ਦੌਰਾਨ ਹੀ ਇਸ ਹੋਟਲ ਨੂੰ ਮੁੜ ਸੁਰਜੀਤ ਕਰਨ ਦੇ ਲਈ 17 ਅਕਤੂਬਰ ਨੂੰ ਅਖਬਾਰਾਂ ‘ਚ ਟੈਂਡਰ ਪ੍ਰਕਾਸ਼ਿਤ ਕਰਵਾ ਕੇ ਸ਼ਹਿਰ ਨਿਵਾਸੀਆਂ ਨੂੰ ਦੀਵਾਲੀ ਦਾ ਇੱਕ ਵੱਡਾ ਤੋਹਫਾ ਦਿੱਤਾ ਸੀ।
ਇਸ ਸਬੰਧ ਵਿੱਚ ਸਥਾਨਕ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਮੈਂ ਜਿੱਥੇ ਆਪਣੇ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਦੇ ਲਈ ਵਚਨਬੱਧ ਹਾਂ ਉੱਥੇ ਹੀ ਜਿੰਨੇ ਵੀ ਵੱਡੇ ਪ੍ਰੋਜੈਕਟ ਅਧੂਰੇ ਪਏ ਹਨ ਜਾਂ ਬੰਦ ਪਏ ਹਨ ਉਨ੍ਹਾਂ ਨੂੰ ਸੁਰਜੀਤ ਕਰਕੇ ਦੁਨੀਆਂ ਭਰ ਦੇ ਸੈਲਾਨੀਆਂ ਦੀ ਸਹੂਲਤ ਲਈ ਖੋਲਣ ਲਈ ਦ੍ਰਿੜ ਇਰਾਦਾ ਰੱਖਦਾ ਹਾਂ। ਜਿੱਥੋਂ ਤੱਕ ਅਸ਼ੋਕਾ ਹੋਟਲ ਦਾ ਸੁਆਲ ਹੈ ਤਾਂ ਮੈਂ ਉਸ ਬਾਰੇ ਵਿੱਚ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਇੱਥੇ ਪਹੁੰਚਣ ਮੌਕੇ ਗੱਲ ਕੀਤੀ ਸੀ ਜਿਸਤੋਂ ਬਾਅਦ ਇਹ ਟੈਂਡਰ ਜਾਰੀ ਹੋਏ ਹਨ।

print
Share Button
Print Friendly, PDF & Email