ਡਾ: ਅੰਮ੍ਰਿਤਪਾਲ ਸਿੰਘ ਝਬਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਰਕਰਾਂ ਸਮੇਤ ਆਮ ਲੋਕਾਂ ਦੀ ਮੀਟਿੰਗ ਹੋਈ

ss1

ਡਾ: ਅੰਮ੍ਰਿਤਪਾਲ ਸਿੰਘ ਝਬਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਰਕਰਾਂ ਸਮੇਤ ਆਮ ਲੋਕਾਂ ਦੀ ਮੀਟਿੰਗ ਹੋਈ

26-32

ਝਬਾਲ 25 ਮਈ (ਹਰਪ੍ਰੀਤ ਸਿੰਘ ਝਬਾਲ): ਆਮ ਆਦਮੀ ਪਾਰਟੀ ਦੇ ਸਹਾਇਕ ਸੈਕਟਰ ਇੰਚਾ: ਯੂਥ ਵਿੰਗ ਡਾ: ਅੰਮ੍ਰਿਤਪਾਲ ਸਿੰਘ ਝਬਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਹੋਰ ਵਰਕਰਾਂ ਸਮੇਤ ਹੋਰ ਆਮ ਲੋਕਾਂ ਨਾਲ ਮੀਟਿੰਗ ਕੀਤੀ ਗਈ । ਜਿਸ ਵਿਚ ਆਉਣ ਵਾਲੇ ਸਮੇਂ ਵਿਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ ਅਤੇ ਫੈਸਲਾ ਕੀਤਾ ਗਿਆ ਕਿ ਪਾਰਟੀ ਦਾ ਪ੍ਰਚਾਰ ਘਰ-ਘਰ ਜਾ ਕੇ ਕੀਤਾ ਜਾਵੇਗਾ । ਇਸ ਮੌਕੇ ਡਾ: ਅੰਮ੍ਰਿਤਪਾਲ ਨੇ ਆਏ ਹੋਏ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਦਿੱਲੀ ਵਿਚ ਕੀਤੇ ਗਏ ਵਿਕਾਸ ਤੋਂ ਜਾਣੂ ਕਰਵਾਇਆ ਅਤੇ ਉਹਨਾਂ ਕਿਹਾ ਕਿ ਜੇਕਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਨੂੰ ਨਸ਼ਾ ਮੁਕਤ ਕਰਨਗੇ, ਬੇਰੋਜ਼ਗਾਰਾਂ ਨੂੰ ਪਹਿਲ ਦੇ ਅਧਾਰ ਤੇ ਨੌਕਰੀਆਂ ਦਿੱਤੀਆ ਜਾਣਗੀਆਂ, ਲੋਕਾਂ ਨੂੰ ਕਿਸੇ ਵੀ ਦਫ਼ਤਰੀ ਕੰਮ ਕਰਵਾਉਣ ਲਈ ਕਿਸੇ ਦੀ ਵੀ ਸ਼ਿਫਾਰਸ਼ ਦੀ ਲੋੜ ਨਹੀਂ ਪਵੇਗੀ ਤੇ ਲੋਕਾਂ ਦੇ ਕੰਮ ਬਿਨਾਂ ਰੁਕਾਵਟ ਹੋਣਗੇ । ਇਸ ਮੌਕੇ ਆਏ ਹੋਏ ਆਮ ਲੋਕਾਂ ਨੇ ਆਮ ਆਦਮੀ ਪਾਰਟੀ ਨਾਲ ਜੁੜਨ ਦਾ ਫੈਸਲਾ ਕੀਤਾ ਅਤੇ 2017 ਵਿਚ ਆਉਣ ਵਾਲੀਆਂ ਚੋਣ ਵਿਚ ਝਾੜੂ ਨੂੰ ਵੋਟਾਂ ਪਾਉਣ ਦਾ ਭਰੋਸਾ ਦਿੱਤਾ । ਕਰਤਾਰ ਸਿੰਘ ਲਾਲੀ, ਮਨਪ੍ਰੀਤ ਸਿੰਘ ਪ੍ਰੀਤ ਜਨਰਲ ਸਟੋਰ, ਗੁਰਪ੍ਰੀਤ ਸਿੰਘ, ਜੋਗਿੰਦਰ ਸਿੰਘ ਨਿੱਕੀ ਝਬਾਲ ਬੂਥ ਇੰਚਾ:, ਬਲਜਿੰਦਰ ਸਿੰਘ ਬਿੱਲਾ, ਜਗਮੀਤ ਸਿੰਘ, ਜੱਗੀ, ਮਲਕੀਤ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *