ਮੇਰੇ ਜਜਬਾਤ

ss1

ਮੇਰੇ ਜਜਬਾਤ

ਪੱਥਰ ਨਹੀਂ
ਮੇਰੇ ਜਜਬਾਤ
ਪਰ ਪੱਥਰ ਬਣਾ ਦਿੱਤਾ
ਤੇਰੇ ਡਾਡੇ ਦੁੱਖ ਨੇ….

ਗੁੰਮਨਾਮ ਹਾਂ
ਦੁਨੀਆਂ ਅੰਦਰ
ਪਰਦੇਸੀ ਮੁਸਾਫਿਰ ਵਾਂਗ
ਜੋ ਹਰ ਗਲੀ,ਹਰ ਮੁਹੱਲੇ
ਹਰ ਚੌਂਕ ਭਟਕਦਾ ਏ…

ਕਿਵੇਂ ਛੱਡ ਦੇਵਾ ਜ਼ਿੰਦਗੀ
ਰੱਬ ਦੇ ਸਹਾਰੇ
ਪਤਾ ਨੀ ਉਹ ਹੈ ਵੀ ਜਾਂ ਨਹੀਂ…..?

ਕਿਵੇਂ ਮਾਰਾਂ
ਬਿਨ ਖੰਭਾ ਤੋਂ
ਹਸੀਨ ਸੁਪਨਿਆਂ ਦੀ ਉਡਾਰੀ
ਜੋ ਖੁੱਲੇ ਅਸਮਾਨ ਵਿੱਚ ਉੱਡਣ ਦੀ ਸੋਚ ਰੱਖਦੇ ਨੇ…

ਕਿਵੇਂ ਆ ਜਾਵਾਂ
ਤੇਰੇ ਝੂਠੇ ਫਰੇਬੀ ਹਾਸਿਆਂ ਵਿੱਚ
ਜੋ ਮੁਸਕਰਾਂ ਕੇ ਵੀ ਮੁਸਕਾਨ ਦੇ ਵੈਰੀ ਬਣਗੇ ਨੇ…

ਕਿਵੇਂ ਟੁੱਟ ਜਾਵਾਂ
ਸਫ਼ੈਦਿਆਂ ਵਾਂਗ ਵਗਦੀਆਂ ਹਨੇਰੀਆਂ ਵਿੱਚ
ਮਾਦਾ ਪਿੱਪਲਾਂ,ਬੋਹੜਾਂ ਵਾਂਗ ਰੱਖਕੇ…

ਕਿਵੇਂ ਜਗ ਜਾਵਾਂ ‘ਦੀਪ’ ਬਣ ਰੋਸ਼ਨੀ ਦਾ
ਅੰਧ-ਵਿਸ਼ਵਾਸ਼ੀ ਸਮਾਜ ਦੀਆਂ
ਹਨੇਰੀਆਂ ਰਾਤ ਵਿੱਚ…

ਪ੍ਰਦੀਪ ਗੁਰੂ
95924-38581

print
Share Button
Print Friendly, PDF & Email

Leave a Reply

Your email address will not be published. Required fields are marked *