ਕਿਤੇ ਬਾਬੇ ਦੇ ਸ਼ਰਾਪ ਨੇ ਤਾਂ ਨਹੀਂ ਡੁਬੋ ਦਿੱਤੀ ਭਾਜਪਾ ਦੀ ਕਿਸ਼ਤੀ

ss1

ਕਿਤੇ ਬਾਬੇ ਦੇ ਸ਼ਰਾਪ ਨੇ ਤਾਂ ਨਹੀਂ ਡੁਬੋ ਦਿੱਤੀ ਭਾਜਪਾ ਦੀ ਕਿਸ਼ਤੀ

ਡੇਢ ਲੱਖ ਵੋਟਾਂ ਨਾਲ ਤਿੰਨ ਸਾਲ ਪਹਿਲਾਂ ਮਾਤ ਦੇਣ ਵਾਲੀ ਭਾਜਪਾ ਨੂੰ ਇਸ ਵਾਰ ਅਜਿਹਾ ਕੀ ਹੋਇਆ ਕਿ ਉਸ ਨੂੰ ਐਨੀ ਰਿਕਾਰਡ ਤੋੜ ਵੋਟਾਂ ਨਾਲ ਹਾਰ ਮਿਲੀ। ਇਹ ਚਰਚਾ ਆਮ ਹੈ ਕਿ ਇਸ ਦੇ ਪਿੱਛੇ ਇੱਕ ਬਹੁਤ ਵੱਡਾ ਕਾਰਨਾਮਾ ਕੰਮ ਕਰ ਗਿਆ।ਸਲਾਖਾਂ ਦੇ ਪਿੱਛੇ ਬਾਬਾ ਰਾਮ ਰਹੀਮ ਇੰਸਾ ਦੇ ਪੰਜਾਬ ਵਿੱਚ ਮੌਜਦ ਪੈਰੋਕਾਰਾਂ ਨੇ ਪ੍ਰਭਾਵਿਤ ਕਰ ਦਿੱਤਾ।ਇਸ ਸਾਰੇ ਘੱਟਨਾਕ੍ਰਮ ਨੂੰ ਲੈਕੇ ਭਾਜਪਾ ਨੂੰੰ ਚਿੰਤਾ ਸਤਾਉਣ ਲੱਗੀ ਹੈ।ਪੰਜਾਬ ਦੇ ਗੁਰਦਾਸਪੁਰ ਵਿੱਚ ਜੇਕਰ ਬਾਬਾ ਰਾਮ ਰਹੀਮ ਦਾ ਆਸ਼ੀਰਵਾਦ ਅਤੇ ਸ਼ਰਾਪ ਕੰਮ ਕਰ ਗਿਆ ਤਾਂ ਗੁਜਰਾਤ ਵਿੱਚ ਵੀ ਬਾਬਾ ਜੀ ਦੇ ਪੈਰੋਕਾਰਾਂ ਦੀ ਕਮੀ ਨਹੀਂ ਹੈ।ਯਾਦ ਹੋਵੇ ਕਿ ਗੁਜਰਾਤ ਵਿਖੇ ਜਦੋਂ ਭੂਚਾਲ ਆਇਆ ਸੀ ਤਾਂ ਸਰਕਾਰੀ ਰਾਹਤ ਤੋਂ ਪਹਿਲਾਂ ਬਾਬਾ ਸਮੇਤ ਆਪਣੇ ਲਾਮ ਲਸ਼ਕਰ ਅਤੇ ਰਾਹਤ ਸਮੱਗਰੀ ਦੇ ਟਰੱਕਾਂ ਨਾਲ ਉਥੇ ਭੁਚਾਲ ਪੀੜਤਾਂ ਨੂੰ ਰਾਹਤ ਦੇਣ ਲਈ ਫਰਿਸ਼ਤਾ ਬਣ ਕੇ ਬਹੁੜਿਆ ਸੀ ਅਤੇ ਪੀੜਤਾਂ ਤੀ ਸੁੱਧਬੁੱਧ ਲਈ ਸੀ।ਗੁਰਦਾਸਪੁਰ ਨਤੀਜਿਆਂ ਤੋਂ ਬਾਅਦ ਹੁਣ ਭਾਜਪਈਏ ਹਿਮਾਚਲ ਅਤੇ ਗੁਜਰਾਤ ਚੋਣਾਂ ਵਿੱਚ ਆਹਤ ਹੋਣ ਤੋਂ ਭੈਅ ਖਾ ਰਹੇ ਹਨ।ਚਰਚਾ ਇਹ ਵੀ ਹੋ ਰਹੀ ਹੈ ਕਿ ਗੁਜਰਾਤ ਵਿੱਚ ਆਸਾਰਾਮ ਬਾਪੂ ਦੇ ਚਹੇਤੇ ਵੀ ਵੱਡੀ ਗਿਣਤੀ ਵਿੱਚ ਮੌਜੂਦ ਹਨ ਉਹ ਵੀ ਮੁੱਠੀਆਂ ਵਿੱਚ ਥੁੱਕੀ ਬੈਠੇ ਹਨ ।ਗੁਜਰਾਤ ਵਿੱਚ ਵੀ ਭਾਜਪਾ ਨੂੰ ਬਾਬਾ ਰਾਮ ਰਹੀਮ ਅਤੇ ਆਸਾਰਾਮ ਦੇ ਭਗਤਾਂ ਦੇ ਸੰਘਰਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਅਤੇ ਇਹ ਤਾਂ ਰੱਬ ਹੀ ਜਾਣਦਾ ਹੈ ਕਿ ਆਸਾਰਾਮ ‘ਤੇ ਲੱਗੇ ਦੋਸ਼ ਸੱਚੇ ਹਨ ਜਾਂ ਝੂਠੇ ਉਸਦੇ ਪੈਰੋਕਾਰ ਇਸ ਤਰ੍ਹਾਂ ਕਰਨ ਵੀ ਕਿਉਂ ਨਾ ਉਹਨਾਂ ਦਾ ਗੁਰੂ ਜੋ ਸਰਕਾਰ ਨੇ ਸਲਾਖਾਂ ਪਿੱਛੇ ਜੋ ਕੈਦ ਕਰ ਰੱਖਿਆ ਹੈ ,ਚੌਣਾਂ ਵਿੱਚ ਭਾਜਪਾ ਨੂੰ ਧੂੜ ਚਟਾਉਣਾਂ ਬਾਬੇ ਦੇ ਭਗਤਾਂ ਲਈ ਗੁਰੂ ਦੱਖਣਾ ਤੋਂ ਘੱਟ ਸਾਬਤ ਨਹੀਂ ਹੋਵੇਗੀ। ਗੁਰਦਾਸਪੁਰ ਚੋਣਾਂ ਤੋਂ ਬਾਅਦ ਕਾਂਗ੍ਰਸੀ ਉਮੀਦਵਾਰ ਦੀ ਐਨੀ ਵੱਡੀ ਜਿੱਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਦੇ ਪ੍ਰਤੀ ਵੋਟਰਾਂ ਨੇ ਖਾਸਾ ਵਿਰੋਧ ਆਪਣੀਆਂ ਵੋਟਾਂ ਦੇ ਭੁਗਤਾਨ ਰਾਹੀਂ ਸਾਫ ਦਿਖਾ ਦਿੱਤਾ ਹੈ। ਮੰਨਿਆ ਇਹ ਵੀ ਜਾ ਰਿਹਾ ਹੈ ਕਿ ਇਸਦਾ ਪ੍ਰਭਾਵ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀਆਂ ਆਉਣ ਵਾਲੀਆਂ ਵੋਟਾਂ ‘ਤੇ ਸਾਫ ਦਿਖਾਈ ਦੇ ਸਕਦਾ ਹੈ।ਜੇਕਰ ਗੁਰਦਾਸਪੁਰ ਵਰਗੇ ਫਤਵੇ ‘ਤੇ ਹੀ ਮੋਹਰ ਲੱਗਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਭਾਜਪਾ ਦੇ ਲਈ ਮੁਸ਼ਕਿਲਾਂ ਕਾਫੀ ਭਾਰੀਆਂ ਸਾਬਤ ਹੋਣਗੀਆਂ।ਗੁਰਦਾਸਪੁਰ ਦਾ ਪਿਛਲਾ ਇਤਹਾਸ ਦੇਖਿਆ ਜਾਵੇ ਤਾਂ ਤਿੰਨ ਸਾਲ ਪਹਿਲਾਂ ਭਾਜਪਾ ਉਮੀਦਵਾਰ ਵਿਨੋਦ ਖੰਨਾ ਨੇ ਕਾਂਗ੍ਰਸੀ ਉਮੀਦਵਾਰ ਨੂੰ ਸਵਾ ਲੱਖ ਵੋਟਾਂ ਦੇ ਫਰਕ ਨਾਲ ਹਰਾਇਆ ਸੀ ।ਫਿਲਹਾਲ ਭਾਜਪਾ ਦੇਸ਼ਭਰ ਵਿੱਚ ਬਹੁਮਤ ਨਾਲ ਕੇਂਦਰ ਦੀ ਸਰਕਾਰ ਬਣਾਏ ਜਾਣ ਤੋਂ ਬਾਅਦ ਗੁਰਦਾਸਪੁਰ ਵਿਖੇ ਕਰਾਰੀ ਹਾਰ ਦਾ ਸਾਹਮਣਾ ਕਰਨ ਅਤੇ ਦੋ ਹੋਰ ਰਾਜਾਂ ਵਿੱਚ ਆਉਣ ਵਾਲੀਆਂ ਵੋਟਾਂ ਦੇ ਬਾਰੇ ਸੋਚ ਕੇ ਚਿੰਤਾ ਵਿੱਚ ਹੈ।ਮੈਨੂੰ ਤਾਂ ਇਸ ਤਰ੍ਹਾਂ ਲੱਗਣ ਲੱਗ ਗਿਆ ਹੈ ਕਿ ਬਾਬਾ ਰਾਮ ਰਹੀਮ ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਹੋਏ ਭਾਜਪਾ ਨੂੰ ਕਿਤੇ ਨਾ ਕਿਤੇ ਕਬਜੀ ਹੋਣੀ ਸ਼ੁਰੂ ਹੋ ਗਈ ਸੀ ਤਾਂਹੀਓ ਸੀਬੀਆਈ ਹੱਥੋਂ ਬਾਬੇ ਨੂੰ ਬੰਦ ਹਵਾਲਾਤ ਕਰ ਦਿੱਤਾ । ਕਿ ਜੋ ਕੰਮ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਸ਼ੁਰੂ ਕੀਤੇ ਹਨ ਬਾਬੇ ਦੇ ਭਗਤ ਤਾਂ ਪਹਿਲਾਂ ਹੀ ਚਲਾ ਰਹੇ ਹਨ ਉਦਾਹਰਣ ਵਜੋਂ ਮੋਦੀ ਦੀ ਸਵੱਛ ਭਾਰਤ ਲਹਿਰ ਲਗਪਗ ਸਿਰਫ ਦਿਖਾਵੇ ਲਈ ਹੀ ਸਾਬਤ ਹੋ ਰਹੀ ਹੈ ਕਿਉਂਕਿ ਮੰਤਰੀ ਆਉਂਦੇ ਹਨ ਪੰਜ ਸੱਤ ਮਿੰਟ ਸਿਰਫ ਝਾੜੂ ਫੜ ਕੇ ਫੋਟੋਆਂ ਖਿਚਵਾ ਕੇ ਤੁਰਦੇ ਬਣਦੇ ਹਨ ਇਸ ਤਰ੍ਹਾਂ ਨਾਲ ਤਾਂ ਭਾਰਤ ਸਵੱਛ ਨਹੀਂ ਹੋ ਪਾਵੇਗਾ।ਦੂਜੇ ਪਾਸੇ ਬਾਬਾ ਰਾਮ ਰਹੀਮ ਦੇ ਸਫਾਈ ਅਭਿਆਨਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਪੈਰੋਕਾਰ ਪਹੁੰਚਦੇ ਹਨ ਅਤੇ ਦੇਖਦੇ ਹੀ ਦੇਖਦੇ ਭਰਿੰਡਾ ਵਾਂਗੂ ਝਾੜੂ ਅਤੇ ਬੌਕਰਾਂ ਚੁੱਕ ਕੇ ਸਫਾਈ ਕਰਨ ਲੱਗ ਜਾਂਦੇ ਹਨ ਅਤੇ ਕੁਝ ਹੀ ਘੰਟਿਆ ਵਿੱਚ ਸਾਰੇ ਸ਼ਹਿਰ ਦੀ ਸਫਾਈ ਕਰਕੇ ਤੁਰਦੇ ਬਣਦੇ ਹਨ ।ਬਾਬੇ ਅਤੇ ਡੇਰਾ ਸਿਰਸਾ ਦੇ ਨਾਮ ਸਫਾਈ ਅਭਿਆਨ ਕਰਨ ਦੇ ਰਿਕਾਰਡ ਵੀ ਬੋਲਦੇ ਹਨ ।ਅੱਗੇ ਗੱਲ ਕਰੀਏ ਮੋਦੀ ਦੀ ਬੇਟੀ ਬਚਾਓ ਬੇਟੀ ਪੜਾਓ ਸਕੀਮ ਦੀ ਮੈਨੂੰ ਤਾਂ ਇਹ ਸਕੀਮ ਵੀ ਕੋਈ ਬਹੁਤੀ ਕਾਮਯਾਬ ਨਹੀਂ ਹੋਈ ਲੱਗਦੀ ਨਾਂ ਹੀ ਇਸ ਬਾਬਤ ਕੋਈ ਚੰਗੀ ਪ੍ਰਾਪਤੀ ਦੀ ਖਬਰ ਹੀ ਮੈਂ ਕਦੇ ਸੁਣੀ ਹੈ। ਦੂਜੇ ਪਾਸੇ ਗੱਲ ਕਰੀਏ ਬਾਬਾ ਰਾਮ ਰਹੀਮ ਦੀ ਉਨ੍ਹਾਂ ਨੇ ਇਹ ਲਹਿਰ ਵੀ ਮੋਦੀ ਸਰਕਾਰ ਤੋਂ ਪਹਿਲਾਂ ਦੀ ਹੀ ਚਲਾਈ ਹੋਈ ਹੈ। ਸਮਾਜ ਨੇ ਜੋ ਕੁੜੀਆਂ ਜੰਮਦੇ ਹੀ ਰੂੜੀ ਜਾਂ ਕੁੜੇ ਦੇ ਢੇਰ ‘ਤੇ ਸੁੱਟ ਦਿੱਤੀਆਂ ਸਨ ,ਬਾਬੇ ਦੇ ਪੇ੍ਰਮੀ ਉਨਾਂ੍ਹ ਨੂੰ ਚੱਕ ਲਿਆਉਂਦੇ ਹਨ ਅਤੇ ਇਲਾਜ ਕਰਵਾ ਕੇ ਡੇਰੇ ਵਿੱਚ ਪਾਲਦੇ ਪੋਸਦੇ ਹਨ।ਇਥੋਂ ਤੱਕ ਕੀ ਉਨ੍ਹਾਂ ਲਾਵਰਿਸ ਕੁੜੀਆਂ ਵਿੱਚੋਂ ਕਈ ਲੜਕੀਆਂ ਨੇ ਵੱਡੇ ਹੋ ਕੇ ਖੇਡਾਂ ਅਤੇ ਪੜਾਈ ਵਿੱਚ ਚੰਗੇ ਮੁਕਾਮ ਹਾਸਿਲ ਕੀਤੇ ਹਨ ਜਦਕਿ ਮੋਦੀ ਸਰਕਾਰ ਦੀ ਲਹਿਰ ਇਸ ਪੱਖੋਂ ਵੀ ਜੀਰੋ ਹੀ ਸਾਬਤ ਹੋਈ ਹੈ।
ਮੰਨਿਆ ਇਹ ਜਾ ਰਿਹਾ ਹੈ ਕਿ ਪੰਜਾਬ ਵਿੱਚ ਬਾਬਾ ਗੁਰਮੀਤ ਰਾਮ ਰਹੀਮ ਦੇ ਸਮਰੱਥਕਾਂ ਦਾ ਰੋਹ ਤਾਂ ਬਾਬੇ ਦੇ ਦੋਸ਼ੀ ਠਹਿਰਾਉਣ ਨਾਲ ਸਾਹਮਣੇ ਦਿਖਾਈ ਦੇ ਗਿਆ ਹੈ।ਹਾਲ ਹੀ ਵਿੱਚ ਬਾਬਾ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਪੰਜਾਬ ਵਿੱਚ ਲੈ ਕੇ ਘੁੰਮ ਰਹੀ ਹਰਿਆਣਾ ਪੁਲਿਸ ਵੀ ਉਥੋਂ ਦੀ ਸਮਰਥਕਾਂ ਨੂੰ ਲੈ ਕੇ ਖਫਾ ਸੀ।ਪੰਜਾਬ ਵਿੱਚ ਬਾਬਾ ਰਾਮ ਰਹੀਮ ਦੇ ਜੇਲ ਜਾਂਦੇ ਹੀ ਪੈਰੋਕਾਰਾਂ ਦਾ ਗੁੱਸਾ ਸਾਹਮਣੇ ਆਇਆ ਮੇਰੀ ਸੋਚ ਮੁਤਾਬਕ ਇਹ ਕੁਦਰਤੀ ਗੱਲ ਹੈ ਜੇਕਰ ਕੋਈ ਆਪਣੇ ਸਗੇ ਸੰਬਧੀ ਨੂੰ ਉੱਚਾ ਨੀਵਾਂ ਬੋਲ ਜਾਵੇ ਤਾਂ ਸਾਨੂੰ ਕਿਵੇ ਅੱਗ ਲੱਗ ਜਾਂਦੀ ਹੈ ? ਫਿਰ ਬਾਬੇ ਦੇ ਚੇਲਿਆਂ ਦੇ ਲਈ ਤਾਂ ਰਾਮ ਰਹੀਮ ਹੀ ਉਹਨਾਂ ਦਾ ਗੁਰੂ ਅਤੇ ਰੱਬ ਹੈ ਆਖਰ ਉਹ ਕਿਵੇਂ ਬਰਦਾਸ਼ਤ ਕਰ ਲੈਂਦੇ ?ਗੁਰਦਾਸਪੁਰ ਚੌਣਾ ਦੇ ਰਾਹੀਂ ਇਨ੍ਹਾਂ ਸਮਰਥਕਾਂ ਨੇ ਬਾਬਾ ਰਾਮ ਰਹੀਮ ਦਾ ਬਦਲਾ ਚੁੱਪ ਰਹਿ ਕੇ ਲੈ ਲਿਆ।ਬਾਬਾ ਰਾਮ ਰਹੀਮ ਦੇ ਅਣਗਿਣਤ ਸਮਰਥਕਾਂ ਦੇ ਕਾਰਨ ਹੀ ਗੁਰਦਾਸਪੁਰ ਲੋਕਸਭਾ ਖੇਤਰ ਦੇ ਸਾਰੇ ਹਲਕਿਆਂ ਵਿੱਚ ਭਾਜਪਾ ਦੇ ਭਿੱਜੇ ਛਿੱਤਰ ਪਏ ਹਨ। ਅਜਿਹਾ ਮੰਨਦੇ ਹੋਏ ਬਾਬਾ ਰਾਮ ਰਹੀਮ ਦੇ ਸਮੱਰਥਕ ਖਾਸੇ ਉਤਸਾਹ ਵਿੱਚ ਹਨ ।ਕਹਿਣਾ ਇਥੋਂ ਤੱਕ ਹੈ ਕਿ ਹੁਣ ਹਿਮਾਚਲ ਅਤੇ ਗੁਜਰਾਦਤ ਵਿੱਚ ਵੀ ਭਾਜਪਾ ਨੂੰ ਬਾਬੇ ਦਾ ਸ਼ਰਾਪ ਮੁਸ਼ਕਿਲ ਵਿੱਚ ਪਾ ਸਕਦਾ ਹੈੈ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

print
Share Button
Print Friendly, PDF & Email

Leave a Reply

Your email address will not be published. Required fields are marked *