ਗੀਤ ਐਤਕੀਂ ਦੀ ਦੀਵਾਲੀ

ss1

ਗੀਤ ਐਤਕੀਂ ਦੀ ਦੀਵਾਲੀ

ਕਈ ਦੀਵਾਲੀ ਆਂ ਅਸੀਂ ਤੇਰੇ ਨਾਂ ਮਨਾਈਆਂ।

ਹੁਣ ਪੱਲੇ ਸਾਡੇ ਰਹਿ ਜਾਣੀਆਂ ਤਨਹਾਈਆਂ।
ਤੂੰ ਮਾਹੀ ਵਾਲੀ ਹੋ ਗਈ ਏ ਹੁਣ ਤੈਨੂੰ ਕਿੱਥੇ ਚੇਤੇ ਅਸੀਂ ਆਵਾਂਗੇ।
ਐਤਕੀਂ ਦੀ ਦੀਵਾਲੀ ਹੰਝੂਆਂ ਦਾ ਤੇਲ ਪਾ ਕੇ ਯਾਦਾਂ ਦੇ ਦੀਵੇ ਜਗਾਵਾਂਗੇ।
ਇੱਕ ਇੱਕ ਕਰਕੇ ਦੀਵੇ ਬਨੇਰਿਆਂ ਤੇ ਟਿਕਾਵੇਗੀ।
ਮਾਹੀ ਨਾਂ ਮਿਲਕੇ ਘਰ ਆਪਣਾ ਰੁਸ਼ਨਾਵੇਗੀ।
ਸਾਡੀ ਜਿੰਦਗੀ ਬਣਗੀ ਰਾਤ ਕਾਲੀ ਆਪਣਾ ਪਰਛਾਵਾਂ ਵੀ ਵੇਖ ਨਾ ਪਾਵਾਂਗੇ।
ਐਤਕੀਂ ਦੀ ਦੀਵਾਲੀ ਹੰਝੂਆਂ ਦਾ ਤੇਲ ਪਾ ਕੇ ਯਾਦਾਂ ਦੇ ਦੀਵੇ ਜਗਾਵਾਂਗੇ।
ਤੈਨੂੰ ਭਾਂਵੇ ਜਿਆਦਾ ਕੋਈ ਪਿਆ ਨਾ ਫਰਕ ਨੀ।
ਤੇਰੇ ਜਾਣ ਮਗਰੋਂ ਜਿੰਦਗੀ ਬਣਗੀ ਏ ਨਰਕ ਨੀ
ਸਾਨੂੰ ਤੇਰੇ ਪਿਆਰ ਦਾ ਸਹਾਰਾ ਸੀ ਹੁਣ ਗਲੀਆਂ ਦੇ ਕੱਖਾਂ ਵਾਂਗ ਰੁੱਲ ਜਾਵਾਂਗੇ।
ਐਤਕੀਂ ਦੀ ਦੀਵਾਲੀ ਹੰਝੂਆਂ ਦਾ ਤੇਲ ਪਾ ਕੇ ਯਾਦਾਂ ਦੇ ਦੀਵੇ ਜਗਾਵਾਂਗੇ।
ਤੇਰੇ ਜਗਾਏ ਦੀਵਿਆਂ ਦੀ ਤਾਂ ਘੱਟ ਜਾਣੀ ਲੋਅ ਨੀ।
ਝਿਰਮਲ ਦੇ ਦਿਲ ਚੋਂ ਨਾ ਘਟੂ ਤੇਰੇ ਪ੍ਰਤੀ ਮੋਹ ਨੀ।
ਤੂੰ ਭਾਂਵੇ ਕੋਲ ਨੀ ਹੋਣਾ ਗਿੱਲ ਦੇ ਤੇਰੀਆਂ ਨਿਸ਼ਾਨੀਆਂ ਨੂੰ ਸੀਨੇ ਲਾਵਾਂਗੇ।
ਐਤਕੀਂ ਦੀ ਦੀਵਾਲੀ ਹੰਝੂਆਂ ਦਾ ਤੇਲ ਪਾ ਕੇ ਯਾਦਾਂ ਦੇ ਦੀਵੇ ਜਗਾਵਾਂਗੇ।
ਗੀਤਕਾਰ ਝਿਰਮਲ ਗਿੱਲ ਜ਼ੀਰਾ 
ਸ਼ਹਿਰ ਤਹਿਸੀਲ ਡਾਕਖਾਨਾਂ ਜ਼ੀਰਾ (142047) 
ਜਿਲ੍ਹਾ ਫਿਰੋਜ਼ਪੁਰ ਪੰਜਾਬ 
ਵੈੱਟਸਅੱਪ ਨੰਬਰ 
7814185420 
print
Share Button
Print Friendly, PDF & Email

Leave a Reply

Your email address will not be published. Required fields are marked *