ਆਲੂ ਕਾਸਤਕਾਰਾਂ ਨੇ ਕੋਲਡ ਸਟੋਰਾਂ ਚ ਪਏ ਆਲੂ ਮੁਫਤ ਚ ਛੱਡੇ

ss1

ਦਾੜੀ ਨਾਲੋ ਮੁੱਛਾਂ ਵਧੀਆਂ —।
ਆਲੂ ਕਾਸਤਕਾਰਾਂ ਨੇ ਕੋਲਡ ਸਟੋਰਾਂ ਚ ਪਏ ਆਲੂ ਮੁਫਤ ਚ ਛੱਡੇ
ਕਿਸਾਨਾ ਦੇ ਆਲੂ ਵੇਚ ਕੇ ਕਰਾਇਆ ਪੂਰਾ ਕਰਨਗੇ ਸਟੋਰ ਮਾਲਕ
ਸਰਕਾਰ ਦੀ ਬੇਰਖੀ ਦਾ ਸਿਕਾਰ ਹੋਏ ਆਲੂ ਕਾਸਤਕਾਰ ਕਿਸਾਨ

ਰਾਮਪੁਰਾ ਫੂਲ,16 ਅਕਤੂਬਰ( ਦਲਜੀਤ ਸਿੰਘ ਸਿਧਾਣਾ) ਪੰਜਾਬ ਦਾ ਕਿਸਾਨ ਸਰਕਾਰਾ ਦੀ ਬੇਰੁਖੀ ਕਾਰਨ ਲਗਾਤਾਰ ਆਰਥਿਕ ਕੰਗਾਲੀ ਦਾ ਸਿਕਾਰ ਹੁੰਦਾ ਜਾਂ ਰਿਹਾ ਹੈ। ਪਹਿਲਾ ਪੰਜਾਬ ਦੀਆ ਸਿਆਸੀ ਪਾਰਟੀਆਂ ਨੇ ਕਿਸਾਨਾ ਨੂੰ ਸਬਜਬਾਗ ਦਿਖਾਂਕੇ ਕਰਜਾਂ ਮੁਆਫੀ ਦੇ ਨਾਮ ਥੱਲੇ ਸਤਾ ਹਥਿਆਈ ਹੁਣ ਕਿਸਾਨ ਦੀਆ ਦੋ ਮੁੱਖ ਫਸਲਾ ਝੋਨਾ ਜਿਸ ਦੀ ਪੈਦਾ ਵਾਰ ਨਾਲ ਕਿਸਾਨ ਨੂੰ ਕੁੱਝ ਰਾਹਤ ਮਿਲਦੀ ਸੀ ਪਰਾਲੀ ਨੂੰ ਅੱਗ ਨਾ ਲਾਉਣ ਦੇ ਫੈਸਲੇ ਦਾ ਸਿਕਾਰ ਹੋ ਗਿਆ ਜਿਸ ਕਾਰਨ ਕਿਸਾਨਾ ਨੂੰ ਪ੍ਰਤੀ ਏਕੜ 6000 ਰੁਪਏ ਦਾ ਨੁਕਸਾਨ ਝੱਲਣਾਂ ਪੈ ਗਿਆ ਤੇ ਹੁਣ ਨਵੀ ਮਾਰ ਕਿਸਾਨਾ ਨੂੰ ਆਲੂਆਂ ਦੇ ਘੱਟ ਰੇਟਾਂ ਦੀ ਪੈ ਗਈ ਪਹਿਲਾ ਘੱਟ ਰੇਟ ਕਾਰਨ ਕਿਸਾਨਾ ਨੇ ਆਲੂ ਵੇਚਣ ਦੀ ਬਜਾਇ ਕੋਲਡ ਸਟੋਰਾਂ ਚ ਇਸ ਲਈ ਜਮਾਂ ਕਰ ਦਿੱਤੇ ਕੇ ਜਦੋ ਰੇਟ ਵਧਿਆਂ ਉਦੋ ਕੱਢ ਕੇ ਵੇਚ ਦਿਆਗੇ ਪਰਤੂੰ ਆਲੂਆ ਦੇ ਲਗਾਤਾਰ ਡਿੱਗ ਰਹੇ ਭਾਅ ਕਾਰਨ ਕਿਸਾਨਾ ਦੇ ਸਟੋਰਾ ਚ ਪਏ ਆਲੂਆ ਦੇ ਰੇਟ ਨਾਲੋ ਸਟੋਰ ਮਾਲਕਾ ਦਾ ਕਰਾਇਆ ਵੱਧ ਗਿਆ ਹੁਣ ਹਾਲਤ ਇਹ ਬਣ ਗਈ ਕੇ ਜੇ ਕਿਸਾਨ ਆਪਣੇ ਆਲੂ ਕਢਾਉਦਾ ਤਾ ਆਲੂਆ ਨਾਲੋ ਕਰਾਇਆ ਵੱਧ ਗਿਆ ਤੇ ਕਿਸਾਨ ਸਟੋਰਾਂ ਚੋ ਆਲੂ ਚੱਕਣ ਤੋ ਹੱਥ ਖੜੇ ਕਰ ਗਏ ਉਧਰ ਆਲੂ ਸਟੋਰ ਮਾਲਕਾ ਨੂੰ ਆਪਣਾ ਕਰਾਇਆ ਡੁੱਬਣ ਦਾ ਡਰ ਸਤਾਉਣ ਲੱਗਿਆ ਤੇ ਉਹ ਕਿਸਾਨਾ ਤੇ ਆਲੂ ਚੁੱਕਣ ਲਈ ਦਬਾਅ ਪਾਉਣ ਲੱਗ ਪਏ ਇਸ ਸੰਭਾਵੀ ਟਕਰਾਓ ਨੇੰ ਵੇਖਦਿਆ ਬੀਤੇ ਦਿਨ ਆਲੂ
ਅਸੋਸੀਏਸਨ ਪੱਟੀ ਰਾਮਪੁਰਾ ਫੂਲ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਜਿਲ੍ਹਾ ਬਠਿੰਡਾ ,ਮਾਨਸਾ ਅਤੇ ਬਰਨਾਲਾ ਦੇ ਆਲੂ ਕਾਸਤਕਾਰਾ ਨੇ ਹਿੱਸਾ ਲਿਆ ਅਤੇ ਸਰਬਸੰਮਤੀ ਨਾਲ ਫੈਸਲਾ ਕੀਤਾ ਕੇ ਜੋ ਆਲੂ ਸਟੋਰਾਂ ਵਿੱਚ ਪਏ ਹਨ ਉਹ ਸਟੋਰ ਮਾਲਕਾਂ ਨੂੰ ਕਰਾਏ ਵਿੱਚ ਛੱਡ ਦਿੱਤਾ ਜਾਵੇ ਸਟੋਰ ਮਾਲਕ ਆਲੂ ਵੇਚਕੇ ਅਪਣਾ ਕਰਾਇਆ ਪੂਰਾ ਕਰ ਲੈਣ ਅਤੇ ਜੋ ਕਿਸਾਨ ਬੀਜ ਆਲੂ ਬੀਜਣ ਵਾਸਤੇ ਲੈ ਕੇ ਆਵੇਗਾ ਉਹ 50 ਰੁਪਏ ਪਰ ਗੱਟਾ ਸਟੋਰ ਮਾਲਕ ਨੂੰ ਜਮਾਂ ਕਰਵਾਕੇ ਬਾਕੀ ਕਰਾਇਆ ਬਾਅਦ ਵਿੱਚ ਦਿੱਤਾ ਜਾਵੇਗਾ ।ਆਲੂਆਂ ਦੀ ਹੋਈ ਬੇਕਦਰੀ ਲਈ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਜੰਮੇਵਾਰ ਠਹਿਰਾਇਆ ਅਤੇ ਮੰਗ ਕੀਤੀ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਸਟੋਰ ਮਾਲਕਾਂ ਜੋ ਬਣਦਾ ਕਰਾਇਆ ਸਰਕਾਰ ਵਲੋਂ ਦਿੱਤਾ ਜਾਵੇ। ਇਸ ਮੌਕੇ ਆਗੂ ਬਲਦੇਵ ਸਿੰਘ ਢਿੱਲੋਂ ਪ੍ਰਧਾਨ ਮਹਿਦਰ ਸਿੰਘ ਪਿਥੋ ਆਦਿ ਸਾਮਲ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *