ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਜਿਲਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ

ss1

ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਜਿਲਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ
2 ਤਸਕਰਾਂ ਨੂੰ 6 ਕੁਆਇੰਟਲ ਭੁੱਕੀ ਚੂਰਾ ਪੋਸਤ ਸਮੇਤ ਕੀਤਾ ਗ੍ਰਿਫਤਾਰ

ਸ਼੍ਰੀ ਅਨੰਦਪੁਰ ਸਾਹਿਬ, 15 ਅਕਤੂਬਰ (ਦਵਿੰਦਰਪਾਲ ਸਿੰਘ): ਸ਼੍ਰੀ ਰਾਜ ਬਚਨ ਸਿੰਘ ਸੰਧੂ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ, ਕਿ ਜਿਲਾ ਪੁਲਿਸ ਵੱਲੋ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੌਰਾਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਵਰਿੰਦਰਜੀਤ ਸਿੰਘ, ਪੀ.ਪੀ.ਐਸ. ਉੱਪ ਕਪਤਾਨ ਪੁਲਿਸ (ਜਾਂਚ) ਰੂਪਨਗਰ, ਦੀ ਅਗਵਾਈ ਹੇਠ ਕੀਤੀ ਨਾਕਾਬੰਦੀ ਦੌਰਾਨ 02 ਤਸਕਰਾਂ ਨੂੰ 06 ਕੁਆਇੰਟਲ ਭੁੱਕੀ ਚੂਰਾ ਪੋਸਤ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜਿਹਨਾਂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਸ. ਗੱਬਰ ਸਿੰਘ ਪੁਲਿਸ ਲਾਈਨ ਰੂਪਨਗਰ ਪਾਸ ਖੁਫੀਆ ਇਤਲਾਹ ਸੀ ਕਿ 02 ਤਸਕਰ ਮੱਧ ਪ੍ਰਦੇਸ਼ ਤੋ ਟਰੱਕ ਵਿੱਚ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਲੈ ਕੇ ਆ ਰਹੇ ਹਨ, ਜਿਸ ਤੇ ਸ੍ਰੀ ਵਰਿੰਦਰਜੀਤ ਸਿੰਘ, ਪੀ.ਪੀ.ਐਸ. ਉੱਪ ਕਪਤਾਨ ਪੁਲਿਸ (ਜਾਂਚ) ਰੂਪਨਗਰ, ਦੀ ਅਗਵਾਈ ਹੇਠ ਇੰਸ. ਗੱਬਰ ਸਿੰਘ ਪੁਲਿਸ ਲਾਈਨ ਰੂਪਨਗਰ, ਥਾਣੇਦਾਰ ਦੇਸ ਰਾਜ ਮੁੱਖ ਅਫਸਰ ਥਾਣਾ ਸਦਰ ਰੂਪਨਗਰ ਸਮੇਤ ਫੋਰਸ ਸਾਂਝੇ ਤੌਰ ਤੇ ਘਨੌਲੀ ਬੈਰੀਅਰ ਤੇ ਨਾਕਾਬੰਦੀ ਕੀਤੀ ਗਈ, ਜੋ ਟਰੱਕ ਨੰ. ਐਚ.ਆਰ-67-1934 ਰੂਪਨਗਰ ਸਾਈਡ ਤੋ ਆਇਆ, ਜੋ ਨਾਕਾ ਪਾਰਟੀ ਵੱਲੋ ਪੂਰੀ ਸਤਰਕਤਾ ਨਾਲ ਟਰੱਕ ਨੂੰ ਰੋਕ ਕੇ ਟਰੱਕ ਵਿੱਚ ਸਵਾਰ 02 ਵਿਅਕਤੀਆਂ ਨੂੰ ਕਾਬੂ ਕੀਤਾ, ਜਿਹਨਾਂ ਨੇ ਪੁੱਛਣ ਤੇ ਆਪਣਾ ਨਾਲ ਸੰਜੀਵ ਕੁਮਾਰ ਉਰਫ ਸੋਨੂੰ ਪੁੱਤਰ ਦਿਲਬਾਗ ਸਿੰਘ ਵਾਸੀ ਕਾਂਗੜ ਕੋਠੀ, ਥਾਣਾ ਚੱਬੇਵਾਲ, ਜਿਲਾ ਹੁਸ਼ਿਆਰਪੁਰ ਅਤੇ ਦੂਜੇ ਨੇ ਆਪਣਾ ਨਾਲ ਬਲਜੀਤ ਉਰਫ ਬੰਟੀ ਪੁੱਤਰ ਨਜੀਰ ਅਹਿਮਦ ਵਾਸੀ ਬੱਲੇਵਾਲ, ਥਾਣਾ ਹਰੌਲੀ, ਜਿਲਾ ਊਨਾਂ (ਹਿਮਾਚਲ ਪ੍ਰਦੇਸ਼) ਦੱਸਿਆ। ਜੋ ਟਰੱਕ ਦੀ ਤਲਾਸ਼ੀ ਕਰਨ ਪਰ ਉਸ ਵਿੱਚੋ 18 ਬੋਰੀਆਂ (ਹਰੇਕ ਵਿੱਚ 20/20 ਕਿੱਲੋ) ਅਤੇ 08 ਬੋਰੀਆਂ (ਹਰੇਕ ਵਿੱਚ 30/30 ਕਿੱਲੋ) ਕੁੱਲ 06 ਕੁਆਇੰਟਲ ਭੁੱਕੀ ਚੂਰਾ ਪੋਸਤ ਬ੍ਰਾਮਦ ਹੋਈ। ਜਿਹਨਾਂ ਖਿਲਾਫ ਮੁਕੱਦਮਾ ਨੰ. 115 ਮਿਤੀ 15.10.2017 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਰੂਪਨਗਰ ਦਰਜ ਰਜਿਸਟਰ ਕਰਕੇ, ਦੋਸ਼ੀਆਂ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ, ਜਿਹਨਾਂ ਨੇ ਪੁੱਛਗਿੱਛ ਦੌਰਾਨ ਇੰਕਸਾਫ ਕੀਤਾ ਕਿ ਉਹਨਾਂ ਨੇ ਇਹ ਭੁੱਕੀ ਚੂਰਾ ਪੋਸਤ ਮੱਧ ਪ੍ਰਦੇਸ਼ ਤੋ ਲਿਆਂਦੀ ਹੈ, ਜੋ ਅੱਗੇ ਇਹ ਮਹਿੰਗੇ ਭਾਅ ਵੇਚਣੀ ਸੀ। ਜਿਹਨਾਂ ਪਾਸੋ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *