ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਾਪਰੀ ਘਟਨਾ ਨਾਲ ਸ਼੍ਰੋਮਣੀ ਅਕਾਲੀ ਦਲ (ਅ) ਦਾ ਕੋਈ ਸੰਬੰਧ ਨਹੀਂ : ਟਿਵਾਣਾ

ss1

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਾਪਰੀ ਘਟਨਾ ਨਾਲ ਸ਼੍ਰੋਮਣੀ ਅਕਾਲੀ ਦਲ (ਅ) ਦਾ ਕੋਈ ਸੰਬੰਧ ਨਹੀਂ : ਟਿਵਾਣਾ

15 copyਫ਼ਤਿਹਗੜ੍ਹ ਸਾਹਿਬ- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੇ ਸਰਬਉੱਚ ਪਵਿੱਤਰ ਅਸਥਾਨ ਹੈ, ਅਜਿਹੇ ਧਾਰਮਿਕ ਸਥਾਨਾਂ ਉਤੇ ਲੜਾਈ ਹੱਥੋ ਪਾਈ ਦੀ ਘਟਨਾ ਘਟਨ ਨਾਲ ਕੌਮੀ ਬਦਨਾਮੀ ਦੇ ਨਾਲ-ਨਾਲ ਸਿੱਖ ਮਨਾਂ ਤੇ ਆਤਮਾਵਾਂ ਨੂੰ ਵੀ ਡੂੰਘੀ ਠੇਸ ਪਹੁੰਚਦੀ ਹੈ । ਉਨ੍ਹਾਂ ਕਿਹਾ ਕਿ ਅਜਿਹੇ ਸਮਿਆਂ ਉਤੇ ਹਰ ਸਿੱਖ ਵੱਲੋਂ, ਧਾਰਮਿਕ ਅਤੇ ਸਿਆਸੀ ਅਹੁਦਿਆ ਉਤੇ ਬਿਰਾਜਮਾਨ ਸਖਸ਼ੀਅਤਾਂ ਵੱਲੋਂ ਸੰਜਮ, ਸੂਝਵਾਨਤਾਂ ਅਤੇ ਨਿਮਰਤਾ ਦਾ ਸਬੂਤ ਦੇਣਾ ਬਣਦਾ ਹੈ, ਤਾਂ ਕਿ ਸਿੱਖ ਕੌਮ ਕਤਈ ਵੀ ਖਾਨਾਜੰਗੀ ਵੱਲ ਨਾ ਵੱਧ ਸਕੇ ਅਤੇ ਆਪਸੀ ਗੱਲਬਾਤ ਦੇ ਸਹਿਜ ਭਰੇ ਢੰਗਾਂ ਰਾਹੀ ਅਜਿਹੇ ਗੰਭੀਰ ਮਸਲੇ ਸਰਬਸੰਮਤੀ ਨਾਲ ਹੱਲ ਹੋ ਸਕਣ।” ਉਨ੍ਹਾਂ ਕਿਹਾ ਕਿ ਬੇਸ਼ੱਕ ਅਖ਼ਬਾਰਾਂ ਤੇ ਮੀਡੀਏ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਨਾਮ ਦੀ ਕੱਲ੍ਹ ਦੀ ਘਟਨਾ ਵਿਚ ਵਰਤੋ ਕਰਕੇ ਬਦਨਾਮੀ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ, ਪ੍ਰੰਤੂ ਪਾਰਟੀ ਸਪੱਸਟ ਕਰਨਾ ਚਾਹੁੰਦੇ ਹਾਂ ਕਿ ਇਸ ਸੰਬੰਧੀ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਨੂੰ ਬਿਲਕੁਲ ਵਿਸਵਾਸ ਵਿਚ ਨਹੀਂ ਲਿਆ ਗਿਆ ਅਤੇ ਨਾ ਹੀ ਪਾਰਟੀ ਨੂੰ ਕੋਈ ਜਾਣਕਾਰੀ ਦਿੱਤੀ ਗਈ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *