ਚੋਣਵੇਂ ਵਕੀਲਾਂ ਕੋਲ ਕੇਸ ਭੇਜਣ ਵਾਲੇ ਤਿੰਨ ਪੁਲੀਸ ਅਧਿਕਾਰੀਆਂ ਦੇ ਤਬਾਦਲੇ, ਡੀ ਐਸ ਪੀ ਨੇ ਬਾਰ ਐਸੋਸੀਏਸ਼ਨ ਅਜਿਹੀ ਮਿਲੀਭੁਗਤ ਖਿਲਾਫ ਸਖਤੀ ਵਰਤਣ ਦਾ ਦਿੱਤਾ ਭਰੋਸਾ

ss1

ਚੋਣਵੇਂ ਵਕੀਲਾਂ ਕੋਲ ਕੇਸ ਭੇਜਣ ਵਾਲੇ ਤਿੰਨ ਪੁਲੀਸ ਅਧਿਕਾਰੀਆਂ ਦੇ ਤਬਾਦਲੇ, ਡੀ ਐਸ ਪੀ ਨੇ ਬਾਰ ਐਸੋਸੀਏਸ਼ਨ ਅਜਿਹੀ ਮਿਲੀਭੁਗਤ ਖਿਲਾਫ ਸਖਤੀ ਵਰਤਣ ਦਾ ਦਿੱਤਾ ਭਰੋਸਾ
ਬਾਰ ਐਸੋਸੀਏਸ਼ਨ ਸ੍ਰੀ ਆਨੰਦਪੁਰ ਸਾਹਿਬ ਵੱਲੋਂ ਰੂਪਨਗਰ ਬਾਰ ਦੇ ਵਕੀਲਾਂ ਦਾ ਸਮੱਰਥਨ

ਸ੍ਰੀ ਆਨੰਦਪੁਰ ਸਾਹਿਬ, 12 ਅਕਤੂਬਰ(ਦਵਿੰਦਰਪਾਲ ਸਿੰਘ): ਬਾਰ ਐਸੋਸੀਏਸ਼ਨ ਸ੍ਰੀ ਆਨੰਦਪੁਰ ਸਾਹਿਬ ਵੱਲੋਂ ਪੁਲੀਸ ਦੇ ਜਾਂਚ ਅਧਿਕਾਰੀਆਂ ਵੱਲੋਂ ਸਾਰੇ ਅਪਰਾਧਕ ਮਾਮਲੇ ਚੋਣਵੇਂ ਵਕੀਲਾਂ ਕੋਲ ਹੀ ਭੇਜਣ ਦੇ ਮਾਮਲੇ ‘ਚ ਸਖਤ ਕਾਰਵਾਈ ਕਰਦੇ ਹੋਏ ਤਿੰਨ ਪੁਲੀਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ ਜਦਕਿ ਭਵਿੱਖ ‘ਚ ਅਜਿਹੀ ਕਿਸੇ ਵੀ ਤਰ੍ਹਾਂ ਦੀ ਮਿਲੀਭੁਗਤ ਸਬੰਧੀ ਸਖਤੀ ਦੇ ਨਾਲ ਨਜਿੱਠਿਆ ਜਾਵੇਗਾ।
ਅੱਜ ਬਾਰ ਐਸੋਸੀਏਸ਼ਨ ਸ੍ਰੀ ਆਨੰਦਪੁਰ ਸਾਹਿਬ ਦੇ ਵਕੀਲਾਂ ਨੂੰ ਭਰੋਸਾ ਦੁਆਉਣ ਦੇ ਲਈ ਬਾਰ ਰੂਮ ‘ਚ ਪਹੁੰਚੇ ਸਥਾਨਕ ਡੀਐਸਪੀ ਰਮਿੰਦਰ ਸਿੰਘ ਕਾਹਲੋਂ ਨੇ ਸਾਰੇ ਵਕੀਲਾਂ ਨੂੰ ਭਰੋਸਾ ਦੁਆਇਆ ਕਿ ਮੁਢਲੇ ਤੌਰ ਤੇ ਅਸੀਂ ਤਿੰਨ ਜਾਂਚ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ ਜਦਕਿ ਭਵਿੱਖ ‘ਚ ਵੀ ਜੇਕਰ ਕੋਈ ਅਜਿਹੀ ਮਿਲੀਭੁਗਤ ਵਾਲਾ ਪੁਲੀਸ ਮੁਲਾਜ਼ਮਾਂ ਜਾਂ ਅਧਿਕਾਰੀ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਹੀ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਵਧੇਰੇ ਜਾਣਕਾਰੀ ਦਿੰਦੇ ਹੋਏ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਮੁਨੀਸ਼ ਸ਼ਰਮਾ ਨੇ ਕਿਹਾ ਕਿ ਅਸੀਂ ਸਮੂਹ ਬਾਰ ਦੇ ਮੈਂਬਰਾਂ ਨੇ ਵੀ ਪੁਲੀਸ ਨੂੰ ਭਰੋਸਾ ਦੁਆਇਆ ਹੈ ਕਿ ਵਕੀਲ ਭਾਈਚਾਰੇ ‘ਚ ਵੀ ਸਰਗਰਮ ਅਜਿਹੀਆਂ ਕਾਲੀਆਂ ਭੇਡਾਂ ਦੇ ਖਿਲਾਫ ਵੀ ਸਖਤ ਕਾਰਵਾਈ ਅਮਲ ‘ਚ ਲਿ਼ਆਂਦੀ ਜਾਵੇਗੀ। ਜਦਕਿ ਉਨ੍ਹਾਂ ਇਹ ਵੀ ਦੱਸਿਆ ਕਿ ਰੂਪਨਗਰ ਬਾਰ ਦੇ ਵਕੀਲ ਰਜਿੰਦਰ ਬਾਜ਼ ਨੂੰ ਸੀਆਈਏ ਇੰਚਾਰਜ ਵੱਲੋਂ ਦਿੱਤੀਆਂ ਗਈਆਂ ਧਮਕੀਆਂ ਦੇ ਖਿਲਾਫ ਵਿੱਢੇ ਗਏ ਸੰਘਰਸ਼ ਦਾ ਅੱਜ ਸਥਾਨਕ ਬਾਰ ਵੱਲੋਂ ਮੁਕੰਮਲ ਸਾਥ ਦੇਣ ਦਾ ਐਲਾਨ ਹੀ ਨਹੀਂ ਕੀਤਾ ਗਿਆ ਬਲਕਿ ਉਨ੍ਹਾਂ ਦੇ ਹਰ ਪ੍ਰੋਗ੍ਰਾਮ ‘ਚ ਵੀ ਡਟ ਕੇ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਹਾਜ਼ਰ ਵਕੀਲਾਂ ‘ਚ ਹਰਦੀਪ ਵਾਲੀਆ, ਸੁਰਜੀਤ ਸਿੰਘ ਤੇਜਾ, ਰਵਿੰਦਰ ਸਿੰਘ ਰਤਨ, ਪ੍ਰੇਮ ਕੁਮਾਰ ਉੱਪਲ, ਭੁਪਿੰਦਰ ਸ਼ਰਮਾ, ਵਿਨਾਇਕ ਸ਼ਰਮਾ, ਦਵਿੰਦਰ ਚੌਧਰੀ, ਗਗਨਦਪ, ਸੰਜੈ ਸੈਣੀ ਆਦਿ ਵੀ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *