ਹਰਿਮੰਦਿਰ ਸਾਹਿਬ ਦੇ ਬਾਹਰ ਟਾਕਸ ਫੋਰਸ ਅਤੇ ਸਰਬੱਤ ਖਾਲਸਾ ਦੇ ਜੱਥੇਦਾਰਾਂ ਵਿਚਕਾਰ ਖੂਨੀ ਟਕਰਾਅ

ss1

ਹਰਿਮੰਦਿਰ ਸਾਹਿਬ ਦੇ ਬਾਹਰ ਟਾਕਸ ਫੋਰਸ ਅਤੇ ਸਰਬੱਤ ਖਾਲਸਾ ਦੇ ਜੱਥੇਦਾਰਾਂ ਵਿਚਕਾਰ ਖੂਨੀ ਟਕਰਾਅ

ਮੁਤਵਾਜ਼ੀ ਜਥੇਦਾਰਾਂ ਦੇ ਸਮੱਰਥਕਾਂ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਵਿਚਕਾਰ ਉਸ ਵੇਲੇ ਝੜਪ ਹੋ ਗਈ ਜਦੋ ਗੁਰਦੁਆਰਾ ਘੱਲੂਘਾਰਾ ਕਾਹਨੂੰਵਾਨ ਦਾ ਪ੍ਰਧਾਨ ਮਾਸਟਰ ਜੌਹਰ ਸਿੰਘ ਮੁਤਵਾਜ਼ੀ ਜਥੇਦਾਰਾਂ ਅੱਗੇ ਪੇਸ਼ੀ ਭੁਗਤਣ ਤੋ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤੇਗ ਕਰਾਉਣ ਉਪਰੰਤ ਕੀਰਤਨ ਸੁਣ ਰਿਹਾ ਸੀ ਪਰ ਟਾਸਕ ਫੋਰਸ ਨੇ ਉਸ ਨੂੰ ਚੁੱਕ ਕੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋ ਬਾਹਰ ਸੁੱਟ ਦਿੱਤਾ ਤੇ ਕਿਹਾ ਕਿ ਉਸ ਨੂੰ ਮੁਤਵਾਜ਼ੀ ਜਥੇਦਾਰਾਂ ਦੇ ਉਸ ਨੂੰ ਪੇਸ਼ ਨਹੀ ਹੋਣ ਦਿੱਤਾ ਜਾਵੇਗਾ। ਜੌੜਾ ਘਰ ਦੇ ਕੋਲ ਹੋਈ ਝੜਪ ਵਿੱਚ ਸਤਨਾਮ ਸਿੰਘ ਮਨਾਵਾਂ ਦੀ ਕਿਰਪਾਨ ਦੀ ਨੋਕ ਲੱਗਣ ਨਾਲ ਉੱਗਲ ਫੱਟੜ ਹੋ ਗਈ ਤੇ ਖਿੱਚ ਧੂਹ ਵਿੱਚ ਜਰਨੈਲ ਸਿੰਘ ਸਖੀਰਾ ਦੇ ਕੱਪੜੇ ਪਾਟ ਗਏ।
ਬੀਤੀ 11 ਅਗਸਤ 2017 ਨੂੰ ਗੁਰਦੁਆਰਾ ਘੱਲੂਘਾਰਾ ਦੇ ਕੈਸ਼ੀਅਰ ਬੂਟਾ ਸਿੰਘ ਨੂੰ ਗੁਰਦੁਆਰੇ ਦੇ ਇੱਕ ਕਮਰੇ ਵਿੱਚ ਗੈਰ ਔਰਤ ਨਾਲ ਫੜੇ ਜਾਣ ਉਪਰੰਤ ਮੁਤਵਾਜੀ ਜਥੇਦਾਰਾਂ ਨੇ ਇੱਕ ਤਿੰਨ ਮੈਂਬਰੀ ਕਮੇਟੀ ਕੋਲੋ ਪੜਤਾਲ ਕਰਵਾ ਕੇ ਬੂਟਾ ਸਿੰਘ ਨੂੰ 4 ਅਕਤੂਬਰ 2017 ਨੂੰ ਪੰਥ ਵਿੱਚੋ ਛੇਕ ਦਿੱਤਾ ਸੀ ਤੇ ਪ੍ਰਧਾਨ ਮਾਸਟਰ ਜੌਹਰ ਸਿੰਘ ਨੂੰ ਅਕਾਲ ਤਖਤ ਸਾਹਿਬ ਤੇ ਅੱਜ 12 ਅਕਤੂਬਰ 2017 ਨੂੰ ਤਲਬ ਕੀਤਾ ਸੀ। ਮਾਸਟਰ ਜੌਹਰ ਸਿੰਘ ਅੱਜ ਸਵੇਰੇਹੀ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜ ਗਏ ਤੇ ਕਰੀਬ ਸਾਢੇ ਬਾਰਾ ਵਜੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਦੇਗ ਲੈ ਕੇ ਦਾਖਲ ਹੋਏ। ਦੇਗ ਭੇਟ ਕਰਨ ਉਪਰੰਤ ਮਾਸਟਰ ਜੌਹਰ ਸਿੰਘ ਉਥੇ ਹੀ ਕੀਰਤਨ ਸਰਵਣ ਕਰਨ ਲਈ ਬੈਠ ਗਏ ਤਾਂ ਕੁਝ ਦੇਰ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਦੋ ਅਧਿਕਾਰੀ ਕੁਝ ਟਾਸਕ ਫੋਰਸ ਦੇ ਜਵਾਨਾਂ ਨਾਲ ਮੌਕੇ ਤੇ ਪੁੱਜੇ ਤੇ ਉਹਨਾਂ ਨੇ ਮਾਸਟਰ ਜੌਹਰ ਸਿੰਘ ਨੂੰ ਕਿਹਾ ਕਿ ਉਹ ਇਥੇ ਨਹੀ ਬੈਠ ਸਕਦਾ ਤਾਂ ਉਸ ਵੱਲੋ ਇਸ ਦਾ ਵਿਰੋਧ ਕਰਨ ਤੇ ਟਾਸਕ ਫੋਰਸ ਵਾਲਿਆ ਨੇ ਉਸ ਨੂੰ ਧੂਹਣਾ ਸ਼ੁਰੂ ਕਰ ਦਿੱਤਾ ਪਰ ਮਾਸਟਰ ਉਥੇ ਹੀ ਲੰਮੇ ਪੈ ਗਿਆ ਕਿ ਗੁਰੂ ਘਰ ਸਭ ਦਾ ਸਾਝਾ ਹੈ ਕੋਈ ਉਸ ਨੂੰ ਬਾਹਰ ਨਹੀ ਕੱਢ ਸਕਦਾ ਪਰ ਟਾਸਕ ਫੋਰਸ ਵਾਲਿਆ ਨੇ ਉਸ ਨੂੰ ਲੱਤਾਂ ਤੇ ਬਾਹਵਾਂ ਤੋ ਫੜ ਕੇ ਘਸੀਟਦੇ ਹੋਏ ਜੋੜਾ ਘਰ ਦੇ ਕੋਲ ਲਿਆ ਕੇ ਛੱਡ ਦਿੱਤਾ। ਇਸ ਝੜਪ ਦੌਰਾਨ ਮਾਸਟਰ ਦਾ ਮੋਬਾਇਲ ਵੀ ਸ਼੍ਰੋਮਣੀ ਕਮੇਟੀ ਦੇ ਇੱਕ ਅਧਿਕਾਰੀ ਖੋਹ ਗਿਆ ਜਿਹੜਾ ਸ਼੍ਰੋਮਣੀ ਕਮੇਟੀ ਨੇ ਰੌਲਾ ਪੈਣ ਉਪਰੰਤ ਪੁਲੀਸ ਦੇ ਹਵਾਲੇ ਕਰ ਦਿੱਤਾ।
ਮਾਸਟਰ ਜੌਹਰ ਸਿੰਘ ਨੇ ਆਪਣੇ ਨਾਲ ਹੋਈ ਧੱਕੇਸ਼ਾਹੀ ਬਾਰੇ ਆਪਣੇ ਕੁਝ ਸਾਥੀਆ ਨੂੰ ਬੁਲਾਇਆ ਤਾਂ ਉਹਨਾਂ ਨੇ ਮਾਸਟਰ ਨੂੰ ਉਹਨਾਂ ਦੇ ਨਾਲ ਅੰਦਰ ਜਾਣ ਲਈ ਕਿਹਾ ਤਾਂ ਟਾਸਕ ਫੋਰਸ ਨੇ ਉਹਨਾਂ ਨੂੰ ਗਲਿਆਰੇ ਵਿੱਚ ਹੀ ਰੋਕ ਲਿਆ ਕਿ ਉਹ ਅੰਦਰ ਨਹੀ ਜਾ ਸਕਦਾ। ਇਸ ਦੌਰਾਨ ਹੀ ਸਤਨਾਮ ਸਿੰਘ ਮਨਾਵਾਂ, ਜਰਨੈਲ ਸਿੰਘ ਸਖੀਰਾ ਤੇ ਜਸਬੀਰ ਸਿੰਘ ਮੰਡਿਆਲਾ ਨੇ ਟਾਸਕ ਫੋਰਸ ਦਾ ਵਿਰੋਧ ਕੀਤਾ ਕਿ ਉਹ ਕਿਸੇ ਨੂੰ ਵੀ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਜਾਣ ਤੋ ਰੋਕ ਨਹੀ ਸਕਦੇ। ਇਸ ਗੱਲਬਾਤ ਵਿੱਚੋ ਤਤਕਾਰ ਉਸ ਵੇਲੇ ਹੋ ਗਿਆ ਜਦੋਂ ਮਲਕੀਅਤ ਸਿੰਘ ਗਿੱਲਵਾਲੀ ਸੇਵਾਦਾਰ ਨੇ ਗਾਲਾ ਕੱਢਣੀਆ ਸ਼ੁਰੂ ਕਰ ਦਿੱਤੀਆ ਤੇ ਦੋਹਾਂ ਧਿਰਾਂ ਵਿੱਚ ਖਿੱਚ ਧੂਹ ਸ਼ੁਰੂ ਹੋ ਗਈ। ਕਿਸੇ ਟਾਸਕ ਫੋਰਸ ਵਾਲੇ ਦੀ ਕਿਰਪਾਲ ਦੀ ਨੁੱਕਰ ਸਤਨਾਮ ਸਿੰਘ ਮਨਾਵਾਂ ਦੀ ਉਂਗਲ ਨੂੰ ਚੀਰਦੀ ਹੋਈ ਉਸ ਨੂੰ ਫੱਟੜ ਕਰ ਗਈ। ਪੁਲੀਸ ਦੀ ਦਖਲਅੰਦਾਜੀ ਨਾਲ ਦੋਹਾਂ ਨੂੰ ਅਲੱਗ ਅਲੱਗ ਕਰ ਦਿੱਤਾ ਗਿਆ ਪਰ ਝਗੜਾ ਉਸ ਵੇਲੇ ਚਰਮ ਸੀਮਾ ਤੇ ਪੁੱਜ ਗਿਆ ਜਦੋਂ ਮੁਤਵਾਜੀ ਜਥੇਦਾਰ ਗਲਿਆਰੇ ਵਿੱਚ ਦਰਬਾਰ ਲਗਾ ਕੇ ਮਾਸਟਰ ਜੌਹਰ ਸਿੰਘ ਦੇ ਵਿਰੁੱਧ ਕਾਰਵਾਈ ਕਰਨ ਲਈ ਇਕੱਠੇ ਹੋ ਰਹੇ ਸਨ ਤਾਂ ਮਲਕੀਅਤ ਸਿੰਘ ਵੀ ਉਥੇ ਆ ਗਿਆ ਜਿਸ ਨੂੰ ਵੇਖ ਕੇ ਮਾਸਟਰ ਜੌਹਰ ਸਿੰਘ ਦੇ ਸਾਥੀਆ ਦਾ ਗੁੱਸਾ ਅਸਮਾਨੇ ਚੜ ਗਿਆ ਤੇ ਇੱਕ ਨੇ ਕਿਹਾ ਕਿ ਫੜ ਲਉ ਜਾਵੇ ਨਾ, ਪਰ ਮਲਕੀਅਤ ਸਿੰਘ ਫੁਰਤੀ ਨਾਲ ਉਥੋ ਜਾਨ ਬਚਾੳਦਾ ਹੋਇਆ ਘੰਟਾ ਘਰ ਵਾਲੇ ਪਾਸੇ ਚਰਨ ਗੰਗਾ ਦੇ ਕੋਲ ਇੱਕ ਪਾਸੇ ਗਮਲਿਆ ਦੀ ਬਣੀ ਹੋਈ ਕੰਧ ਵਿੱਚੋ ਦੀ ਛਾਲ ਮਾਰ ਕੇ ਟੱਪ ਗਿਆ। ਇੰਨੇ ਚਿਰ ਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜਮ ਤੇ ਟਾਸਕ ਫੋਰਸ ਵਾਲੇ ਕਿਰਪਾਨਾ ਤੇ ਬਰਛੇ ਲੈ ਕੇ ਆਣ ਪੁੱਜੇ ਤਾਂ ਦੋਹਾਂ ਵਿਚਕਾਰ ਜਬਰਦਸਤ ਝੜਪ ਹੋਈ। ਪੁਲੀਸ ਵਾਲਿਆ ਨੇ ਬੜੀ ਮੁਸ਼ਕਲ ਨਾਲ ਦੋਹਾਂ ਨੂੰ ਅਲੱਗ ਅਲੱਗ ਕੀਤਾ। ਭਾਂਵੇ ਕਿਰਪਾਨਾਂ ਸੂਤੀਆ ਗਈਆ ਪਰ ਪੁਲੀਸ ਨੇ ਤੁਰੰਤ ਕਾਰਵਾਈ ਕਰਕੇ ਦੋਹਾਂ ਨੂੰ ਅਲੱਗ ਅਲੱਗ ਕਰ ਦਿੱਤਾ। ਵਰਨਣਯੋਗ ਹੈ ਕਿ ਮਲਕੀਅਤ ਸਿੰਘ ਗਿੱਲਵਾਲੀ ਵਾਲੇ ਦੇ ਇੱਕ ਸਾਧ ਦੀ ਸ਼ਿਫਾਰਸ ਤੇ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੇ ਆਦੇਸ਼ਾਂ ਤੇ ਭਰਤੀ ਕੀਤਾ ਗਿਆ ਹੈ ਤੇ ਉਸ ਦੀ ਇਸ ਤੋ ਪਹਿਲਾਂ ਵੀ ਇੱਕ ਸ਼ਕਾਇਤ ਇੱਕ ਔਰਤ ਤੇ ਉਸ ਦੀ ਬੱਚੀ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਕੋਲ ਧੱਕੇ ਮਾਰੇ ਸਨ ਜਦੋਂ ਇਸ ਦਾ ਵਿਰੋਧ ਉਸ ਔਰਤ ਨੇ ਕੀਤਾ ਤਾਂ ਮਲਕੀਅਤ ਸਿੰਘ ਨੇ ਉਸ ਨਾਲ ਵੀ ਬਦਸਲੂਕੀ ਕੀਤੀ ਸੀ। ਫਾਜਿਲਕਾ ਦੇ ਰਹਿਣ ਵਾਲੇ ਇਸ ਵਿਅਕਤੀ ਨੇ ਸ਼ਕਾਇਤ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਕੀਤੀ ਸੀ ਤਾਂ ਪੜਤਾਲ ਦੌਰਾਨ ਮਲਕੀਅਤ ਸਿੰਘ ਦੋਸ਼ੀ ਪਾਇਆ ਗਿਆ ਸੀ ਤੇ ਉਸ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਬਜਾਏ ਉਸ ਦਾ ਤਬਾਦਲਾ ਪਿੱਪਲੀ ਸਾਹਿਬ ਗੁਰਦੁਆਰੇ ਕਰ ਦਿੱਤਾ ਗਿਆ ਸੀ ਪਰ ਉਸ ਨੇ ਪਿੱਪਲੀ ਸਾਹਿਬ ਵਿਖੇ ਜਾਣ ਤੋ ਇਨਕਾਰ ਕਰ ਦਿੱਤਾ ਤੇ ਫਿਰ ਉਸ ਸਾਧ ਰਾਹੀ ਬਾਦਲ ਤੇ ਮਜੀਠੀਆ ਦੀ ਮਿਹਰ ਸਦਕਾ ਮੁੜ 15 ਦਿਨਾਂ ਬਾਅਦ ਪ੍ਰਕਰਮਾ ਵਿੱਚ ਹੀ ਇੰਚਾਰਜ ਪਰਕਰਮਾ ਲਗਾ ਦਿੱਤਾ ਗਿਆ। ਵਰਨਣਯੋਗ ਹੈ ਕਿ 71 ਸੇਵਾਦਾਰ ਦੇ 13 ਇੰਚਾਰਜ ਲੱਗੇ ਹੋਏ ਹਨ ਤੇ ਸੇਵਾਦਾਰ ਖੁਦ ਦੁੱਖੀ ਹਨ ਕਿ ਉਹ ਕਿਸ ਇੰਚਾਰਜ ਦਾ ਹੁਕਮ ਮੰਨਣ।
ਹਰ ਲੜਾਈ ਵਿੱਚ ਚੀਚੀ ਨੂੰ ਲਹੂ ਲਗਾ ਕੇ ਸ਼ਹੀਦ ਬਣਨ ਵਾਲੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰ ਵਿਜੇ ਸਿੰਘ ਆਪਣੀ ਕਮੀਜ਼ ਨੂੰ ਲਹੂ ਲੱਗਾ ਵਿਖਾ ਕੇ ਕਹਿ ਰਿਹਾ ਸੀ ਜਿਹੜਾ ਮਨਾਵੇ ਦੇ ਉਗਲ ਤੋ ਲੱਗਾ ਸੀ ਪਰ ਸ਼੍ਰੋਮਣੀ ਕਮੇਟੀ ਵਾਲੇ ਉਸ ਨੂੰ ਸੰਸਥਾ ਦਾ ਜਿੰਦਾ ਸ਼ਹੀਦ ਦੇ ਲਕਬ ਨਾਲ ਨਿਵਾਜ ਕੇ ਮੁਸਕੜੀਆ ਵਿੱਚ ਹੱਸ ਰਹੇ ਸਨ ਕਿ ‘ਨਿੱਕਾ ਸਭ ਤੋ ਤਿੱਖਾ।’
ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ ਸੁਲੱਖਣ ਸਿੰਘ ਨੇ ਕਿਸੇ ਵੀ ਪ੍ਰਕਾਰ ਦੀ ਵਧੀਕੀ ਕਰਨ ਤੋ ਇਨਕਾਰ ਕਰਦਿਆ ਕਿਹਾ ਕਿ ਉਹਨਾਂ ਨੇ ਕਿਸੇ ਨੂੰ ਵੀ ਚੁੱਕ ਬਾਹਰ ਨਹੀ ਸੁੱਟਿਆ ਪਰ ਕਿਸੇ ਨੂੰ ਵੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਗੁੰਡਾਗਰਦੀ ਨਹੀ ਕਰਨ ਦਿੱਤੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰ ਰੂਪ ਸਿੰਘ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਤੇ ਵਾਤਾਵਰਣ ਨੂੰ ਸ਼ਾਤਮਈ ਰੱਖਣ ਦੀ ਜਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਹੈ ਤੇ ਕਿਸੇ ਨੂੰ ਉਲੰਘਣਾ ਨਹੀ ਕਰਨ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਉਹਨਾਂ ਦੀ ਜਾਣਕਾਰੀ ਮੁਤਾਬਕ ਕੋਈ ਘਟਨਾ ਨਹੀ ਵਾਪਰੀ ਹੈ ਅਤੇ ਘਟਨਾ ਹਮੇਸ਼ਾਂ ਹੀ ਮੰਦਭਾਗੀ ਹੰੁਦੀ ਹੈ। ਉਹਨਾਂ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਵਿੱਚ ਸਹਿਯੋਗ ਕਰਨ। ਉਹਨਾਂ ਕਿਹਾ ਕਿ ਮੁਤਵਾਜੀ ਜਥੇਦਾਰ ਨਾਮ ਦਾ ਕੋਈ ਵੀ ਕਿਸੇ ਤਖਤ ਦਾ ਜਥੇਦਾਰ ਨਹੀ ਹੈ ਤੇ ਕੇਵਲ ਸਿੱਖ ਪੰਥ ਦੀ ਨੁੰਮਾਇੰਦਗੀ ਕਰਦੀ ਸੰਸਥਾ ਸ਼੍ਰੋਮਣੀ ਕਮੇਟੀ ਵੱਲੋ ਮਰਿਆਦਾ ਅਨੁਸਾਰ ਨਿਯਮਾਂ ਵਿੱਚ ਰਹਿ ਕੇ ਨਿਯੁਕਤ ਕੀਤੇ ਜਥੇਦਾਰ ਹੀ ਕਿਸੇ ਵਿਅਕਤੀ ਨੂੰ ਤਲਬ ਕਰਨ ਦਾ ਅਧਿਕਾਰ ਰੱਖਦੇ ਹਨ।
ਇਸ ਸਬੰਧੀ ਜਦੋ ਏ ਡੀ ਸੀ ਪੀ –1 ਸ੍ਰ ਚਰਨਜੀਤ ਸਿੰਘ ਨੂੰ ਕੋਈ ਕਾਰਵਾਈ ਕਰਨ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਦੋਸ਼ੀਆ ਵਿਰੁੱਧ ਕਾਰਵਾਈ ਜਰੂਰ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦੀ ਇਜਾਜਤ ਨਹੀ ਦਿੱਤੀ ਜਾਵੇਗੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦੋਹਾਂ ਧਿਰਾਂ ਨੇ ਪੁਲੀਸ ਨੂੰ ਦਰਖਾਸਤ ਦੇ ਦਿੱਤੀਆ ਹਨ ਤੇ ਬਰਾਬਰ ਦੀ ਕਾਰਵਾਈ ਹੋਣ ਦੀ ਸੰਭਾਵਨਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *