ਲੋੜਵੰਦ ਪਰਿਵਾਰਾਂ ਨੂੰ ਵੱਖ-ਵੱਖ ਸਕੀਮਾ ਤਹਿਤ ਘਰ ਬੈਠਿਆ ਸਹੂਲਤਾ ਦਿਤੀਆ ਜਾ ਰਹੀਆ ਹਨ: ਸੰਤੋਖ ਸਿੰਘ ਸੁਖ ਮਾਹਨੇ

ss1

ਲੋੜਵੰਦ ਪਰਿਵਾਰਾਂ ਨੂੰ ਵੱਖ-ਵੱਖ ਸਕੀਮਾ ਤਹਿਤ ਘਰ ਬੈਠਿਆ ਸਹੂਲਤਾ ਦਿਤੀਆ ਜਾ ਰਹੀਆ ਹਨ: ਸੰਤੋਖ ਸਿੰਘ ਸੁਖ ਮਾਹਨੇ

26-22 (2)
ਝਬਾਲ 25 ਮਈ (ਹਰਪ੍ਰੀਤ ਸਿੰਘ ਝਬਾਲ): ਪੰਜਾਬ ਸਰਕਾਰ ਵੱਲੋ ਚਲਾਈਆ ਵੱਖ-ਵੱਖ ਲੋਕ ਭਲਾਈ ਸਕੀਮਾ ਦਾ ਲਾਭ ਹਲਕਾ ਵਾਸੀਆ ਨੂੰ ਦੇਣ ਲਈ ਹਲਕਾ ਵਿਧਾਇਕ ਤੇ ਮੁਖ ਸੰਸਦੀ ਸਕੱਤਰ ਹਰਮੀਤ ਸਿੰਘ ਸੰਧੂ ਵੱਲੋ ਸ਼ਲਾਘਾ ਯੋਗ ਉਦਮ ਕੀਤਾ ਜਾ ਰਿਹਾ ਹੈ।ਇਹ ਵਿਚਾਰ ਨੋਜਵਾਨ ਅਕਾਲੀ ਆਗੂ ਸੰਤੋਖ ਸਿੰਘ ਸੁਖ ਮਾਹਨੇ ਨੇ ਪਿੰਡ ਮਾਹਨੇ ਦੇ ਲੋੜਵੰਦ ਮੇਜਰ ਸਿੰਘ ਦੀ ਲੜਕੀ ਸਿਮਰਨਪ੍ਰੀਤ ਕੌਰ ਦੇ ਵਿਆਹ ਲਈ ਪੰਦਰਾਂ ਹਜ਼ਾਰ ਰੁਪੈ ਦਾ ਸ਼ਗਨ ਸਕੀਮ ਚੈਕ ਦੇਣ ਮੋਕੇ ਪ੍ਰਗਟ ਕੀਤੇ।ਇਸ ਮੋਕੇ ਸੁੱਖ ਮਾਹਨੇ ਨੇ ਆਖਿਆ ਕਿ ਮੁੱਖ ਸੰਸਦੀ ਸਕੱਤਰ ਸੰਧੂ ਦੀ ਯੋਗ ਅਗਵਾਈ ਸਦਕਾ ਹੀ ਲੋੜਵੰਦ ਪਰਿਵਾਰਾਂ ਨੂੰ ਵੱਖ-ਵੱਖ ਸਕੀਮਾ ਤਹਿਤ ਘਰ ਬੈਠਿਆ ਸਹੂਲਤਾ ਦਿਤੀਆ ਜਾ ਰਹੀਆ ਹਨ।ਜਿਸ ਤੋ ਹਰੇਕ ਵਰਗ ਦੇ ਲੋਕ ਪੂਰੀ ਤਰਾਂ ਖੁਸ਼ ਹੋਕੇ ਹਲਕੇ’ਚ ਅਕਾਲੀ ਦਲ ਨਾਲ ਖੜੇ ਹਨ।ਇਸ ਮੌਕੇ ਤੇ ਸਾਬਕਾ ਸਰਪੰਚ ਜਸਬੀਰ ਸਿੰਘ,ਮੈਂਬਰ ਦਵਿੰਦਰ ਸਿੰਘ,ਸੁਖਵਿੰਦਰ ਸਿੰਘ,ਸਰਵਨ ਸਿੰਘ,ਜਤਿੰਦਰ ਸਿੰਘ ਤੇ ਹੋਰ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *