ਏਅਰਟੈੱਲ ਦੀ ਜੀਓ ਨੂੰ ਟੱਕਰ, ਚੰਡੀਗੜ੍ਹ ‘ਚ VoLTE ਸਰਵਿਸ ਸ਼ੁਰੂ

ss1

ਏਅਰਟੈੱਲ ਦੀ ਜੀਓ ਨੂੰ ਟੱਕਰ, ਚੰਡੀਗੜ੍ਹ ‘ਚ VoLTE ਸਰਵਿਸ ਸ਼ੁਰੂ

ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਸੋਮਵਾਰ ਨੂੰ ਆਪਣੀ ਵਾਇਸ ਓਵਰ ਐਲਟੀਈ ਸਰਵਿਸ VoLTE ਮੱਧ ਪ੍ਰਦੇਸ ਤੇ ਚੰਡੀਗੜ੍ਹ ਵਿੱਚ ਲਾਂਚ ਕੀਤੀ। VoLTE 4G ਨੈੱਟਵਰਕ ਉੱਤੇ ਕੰਮ ਕਰਨ ਵਾਲੀ ਤਕਨੀਕ ਹੈ। VoLTE ਸੇਵਾ ਤਹਿਤ ਤੇਜ਼ੀ ਨਾਲ ਕਾਲ ਕਨੈਕਟ ਹੁੰਦੀ ਹੈ ਤੇ ਇਸ ਦੇ ਨਾਲ ਹੀ ਐਚਡੀ ਵੋਆਇਸ ਕਾਲ ਮਿਲੇਗੀ। ਪਿਛਲੇ ਮਹੀਨੇ ਸਭ ਤੋਂ ਪਹਿਲਾਂ ਏਅਰਟੈੱਲ ਨੇ ਮੁੰਬਈ ਵਿੱਚ ਵੋਆਇਸ ਓਵਰ ਐਲਟੀਈ ਸੇਵਾ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਇਸ ਨੂੰ ਐਮਪੀ ਤੇ ਚੰਡੀਗੜ੍ਹ ਵਿੱਚ ਵੀ ਹੁਣ ਸ਼ੁਰੂ ਕਰ ਦਿੱਤਾ ਗਿਆ ਹੈ।
ਕੀ ਹੈ ਏਅਰਟੈੱਲ VoLTE ਸਰਵਿਸ?
VoLTE ਯਾਨੀ ਵੋਆਇਸ ਓਵਰ ਐਲਟੀਈ (VoLTE) ਇੱਕ ਅਪਰੇਟਰ ਨੂੰ 4ਜੀ ਐਲਟੀਈ ਨੈੱਟਵਰਕ ਉੱਤੇ ਡੇਟਾ ਤੇ ਵੋਇਸ ਕਾਲ ਦੋਵੇਂ ਕਰਨ ਦੀ ਪੇਸ਼ਕਸ਼ ਕਰਦਾ ਹੈ। VoLTE ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਕਾਲ ਕੁਆਲਿਟੀ 3G ਤੇ 2G ਕਨੈੱਕਸ਼ਨ ਤੋਂ ਬਿਹਤਰ ਹੈ। VoLTE ਸਰਵਿਸ ਵਿੱਚ ਯੂਜ਼ਰ ਨੂੰ ਬਿਨਾ ਡੇਟਾ ਕਨੈੱਕਸ਼ਨ ਦੇ ਵੀਡੀਓ ਕਾਲ ਕਰਨ ਦਾ ਬਦਲ ਵੀ ਮਿਲਦਾ ਹੈ। ਇਸ ਦੀ ਕਾਲ ਕੁਆਲਿਟੀ ਸਾਧਾਰਨ ਕਾਲ ਤੋਂ ਬਿਹਤਰ ਹੁੰਦੀ ਹੈ।
ਕਿਵੇਂ ਲੈ ਸਕਦੇ ਹਾਂ VoLTE ਸਰਵਿਸ?
ਸਭ ਤੋਂ ਪਹਿਲਾਂ ਚੈੱਕ ਕਰੋ ਕਿ ਤੁਸੀਂ ਏਅਰਟੈੱਲ 4G ਸਿੰਮ ਦਾ ਇਸਤੇਮਾਲ ਕਰ ਰਹੇ ਹੋ ਜਾਂ ਨਹੀਂ। ਜੇਕਰ ਤੁਸੀਂ ਸਿੰਮ 4G ਨਹੀਂ ਹੈ ਤਾਂ ਤੁਸੀਂ ਨਜ਼ਦੀਕੀ ਏਅਰਟੈੱਲ ਸਟੋਰ ਉੱਤੇ ਜਾ ਕੇ ਸਿੰਮ ਅਪਗ੍ਰੇਡ ਕਰਾ ਸਕਦੇ ਹੋ। ਆਪਣੇ ਮੋਬਾਈਲ ਦੇ ਆਪਰੇਟਿੰਗ ਸਿਸਟਮ ਨੂੰ ਅਪਗ੍ਰੇਡ ਕਰ ਲਵੋ। ਇਹ ਅੱਪਡੇਟ ਹੈਂਡਸੈੱਟ ਮੈਨੂਫੈਕਚਰਜ਼ ਵੱਲੋਂ ਦਿੱਤੀ ਜਾਂਦੀ ਹੈ। ਇਸ ਦੇ ਬਾਅਦ VoLTE ਅਨੇਵਲ ਕਰੋ ਤੇ ਨਾਲ ਹੀ ਇਹ ਵੀ ਦੇਖ ਲਵੋ ਕਿ ਤੁਹਾਡਾ ਵੀ ਵਾਇਸ VoLTE ਸਪੋਰਟਿੰਗ ਹੈ ਜਾਂ ਨਹੀਂ। ਜਿਸ ਕੋਲ ਡਿਊਲ ਸਿੰਮ ਫ਼ੋਨ ਹੈ, ਉਹ ਇਹ ਧਿਆਨ ਰੱਖਣ ਕਿ ਏਅਰਟੈੱਲ 4G ਸਲਾਟ/ਸਲਾਟ 1 ਵਿੱਚ ਹੋਵੇ।
print
Share Button
Print Friendly, PDF & Email

Leave a Reply

Your email address will not be published. Required fields are marked *