ਕੈਪਟਨ ਅਮਰਿੰਦਰ ਸੋਮਵਾਰ ਨੂੰ ਗੁਰਦਾਸਪੁਰ ਹਲਕੇ ’ਚ ਕਰਨਗੇ ਰੋਡ ਸ਼ੋਅ

ss1

ਕੈਪਟਨ ਅਮਰਿੰਦਰ ਸੋਮਵਾਰ ਨੂੰ ਗੁਰਦਾਸਪੁਰ ਹਲਕੇ ’ਚ ਕਰਨਗੇ ਰੋਡ ਸ਼ੋਅ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਦੇ ਆਖਰੀ ਦਿਨ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿੱਚ ਰੋਡ ਸ਼ੋਅ ਕਰਨਗੇ।
ਕੈਪਟਨ ਅਮਰਿੰਦਰ ਸਿੰਘ ਦਿਨ ਭਰ ਦੀ ਚੋਣ ਮੁਹਿੰਮ ਦੌਰਾਨ ਹਲਕੇ ਦੇ ਪਠਾਨਕੋਟ, ਗੁਰਦਾਸਪੁਰ, ਧਾਰੀਵਾਲ ਅਤੇ ਬਟਾਲਾ ਇਲਾਕੇ ਦੇ ਲੋਕਾਂ ਨੂੰ ਮਿਲਣਗੇ।
ਇਹ ਚੋਣ ਮੁਹਿੰਮ ਸਵੇਰੇ 11 ਵਜੇ ਪਠਾਨਕੋਟ ਵਿੱਚ ਨਿੳੂ ਚੱਕੀ ਬਿ੍ਰਜ ਰੋਡ ਤੋਂ ਸ਼ੁਰੂ ਹੋਵੇਗੀ ਜੋ ਢਾਂਗੂ ਚੌਕ, ਪੀਰ ਬਾਬਾ ਚੌਕ, ਲਾਈਟਾਂ ਵਾਲਾ ਚੌਕ ਅਤੇ ਵਾਲਮੀਕਿ ਚੌਕ ਤੋਂ ਹੁੰਦੀ ਹੋਈ ਇੰਦਰਾ ਕਲੋਨੀ ਬੱਸ ਸਟੈਂਡ ਵਿਖੇ ਰੁਕੇਗੀ। ਇਸ ਉਪਰੰਤ ਮੁੱਖ ਮੰਤਰੀ ਦਾ ਰੋਡ ਸ਼ੋਅ ਗੁਰਦਾਸਪੁਰ ਲਈ ਰਵਾਨਾ ਹੋਣ ਤੋਂ ਪਹਿਲਾਂ ਰਾਹ ਵਿੱਚ ਪੈਂਦੀਆਂ ਵੱਖ-ਵੱਖ ਥਾਵਾਂ ਸੁਜਾਨਪੁਰ, ਰੇਲਵੇ ਕਰਾਸਿੰਗ, ਟੈਂਪੂ ਚੌਕ ਅਤੇ ਬਿ੍ਰਜ ਨੰਬਰ 5 ਰਾਹੀਂ ਗੁਜ਼ਰੇਗਾ।
ਗੁਰਦਾਸਪੁਰ ਵਿੱਚ ਮੁੱਖ ਮੰਤਰੀ ਆਪਣਾ ਰੋਡ ਸ਼ੋਅ ਦੁਪਹਿਰ ਇਕ ਵਜੇ ਸ਼ੁਰੂ ਕਰਨਗੇ ਜੋ ਸੌਜਾਂਦਾ ਨਗਲ ਫਾਟਕ, ਜਹਾਜ਼ ਚੌਕ, ਹਨੂੰਮਾਨ ਚੌਕ, ਲਾਇਬ੍ਰੇਰੀ ਚੌਕ, ਪੋਸਟ ਆਫਿਸ ਚੌਕ ਅਤੇ ਕਾਹਨੂੰਵਾਨ ਚੌਕ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਧਾਰੀਵਾਲ ਵਿੱਚ ਲਿਟਲ ਫਲਾਵਰ ਸਕੂਲ ਵਿਖੇ ਪਹੁੰਚਣਗੇ ਜਿੱਥੋਂ ਉਹ ਤਰੀਜਾ ਨਗਰ, ਧਾਰੀਵਾਲ ਸਿਟੀ, ਮੌਦਗਿੱਲ ਪੈਟਰੋਲ ਪੰਪ ਅਤੇ ਸ਼ਾਹ ਪੈਟਰੋਲ ਪੰਪ ਵੱਲ ਕੂਚ ਕਰਨਗੇ।
ਇਹ ਰੋਡ ਸ਼ੋਅ ਬਟਾਲਾ ਵਿੱਚ ਸਮਾਪਤ ਹੋਵੇਗਾ ਜੋ ਇੱਥੋਂ ਦੇ ਕੰਡਿਆਲ ਬਾਈਪਾਸ, ਪੁਲੀਸ ਲਾਈਨ ਟੀ-ਪੁਆਇੰਟ, ਕੰਡਾ ਚੌਕ, ਹੰਸਲੀ ਬਿ੍ਰਜ, ਆਰ.ਆਰ. ਬਾਵਾ ਕਾਲਜ, ਜੱਸਾ ਸਿੰਘ ਰਾਮਗੜੀਆ ਹਾਲ, ਟਿਪ ਟੌਪ ਚੌਕ, ਸਿਨੇਮਾ ਰੋਡ, ਗੁਰਦੁਆਰਾ ਸੰਤ ਕਰਤਾਰੀਆ ਨੇੜੇ ਵਾਈ-ਪੁਆਇੰਟ ਅਤੇ ਗਾਂਧੀ ਚੌਕ ਸਮੇਤ ਸਥਾਨਕ ਪ੍ਰਮੁੱਖ ਥਾਵਾਂ ਰਾਹੀਂ ਹੋ ਕੇ ਗੁਜ਼ਰੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *