ਸੁਨਹਿਰੇ ਪੱਲ

ss1

ਸੁਨਹਿਰੇ ਪੱਲ

ਜਦੋਂ ਚੇਤੇ ਕਰ ਲਈਏ,
ਹੁੰਦੀ ਦਿਲ ਵਿਚ ਹੈ ਹੱਲਚਲ।
ਸਾਨੂੰ ਪਤਾ ਵੀ ਨਾ ਲੱਗਿਆ,
ਗੁਜਰ ਗਏ ਕਦ ਸੁਨਹਿਰੇ ਪੱਲ।

ਕਦੀ ਇੰਤਜਾਰ ਵੀ ਕੀਤਾ ਸੀ, ਅਸੀਂ ਮਿਥੀਆਂ ਤਰੀਕਾਂ ਦਾ।
ਨੇੜੇ ਆਉਣ ਦੀਆਂ ਖੁਸ਼ੀਆਂ ਦਾ, ਤੇ ਲੰਬੀਆਂ ਉਡੀਕਾਂ ਦਾ।
ਅੱਜ ਸੋਚੀਂ ਪਾ ਦਿੰਦਾ, ਜੋ ਬੀਤ ਗਿਆ ਹੈ ਕੱਲ,
ਸਾਨੂੰ ਪਤਾ ਵੀ ਨਾ ਲੱਗਿਆ,…………

ਕਿਵੇ ਮੜ ਲਿਆਈਏ ਹੁਣ, ਉਹ ਖੁਸ਼ੀਆਂ ਹਾਸੇ ਵੇ।
ਕਈ ਗਿਲੇ ਤੇ ਕਈ ਸ਼ਿਕਵੇ, ਹੋ ਗਏ ਸਭ ਪਾਸੇ ਵੇ।
ਉਨਾਂ ਪਲਾਂ ਨੂੰ ਬੰਨਣ ਲਈ, ਨਾ ਲੱਭ ਸਕੇ ਹਾਂ ਹੱਲ,
ਸਾਨੂੰ ਪਤਾ ਵੀ ਨਾ ਲੱਗਿਆ,…………

ਕਦੀ ਸੋਚਾਂ, ਸੋਚਾਂ ਮੈਂ, ਕਦੀ ਮਨ ਸਮਝਾਵਾਂ ਮੈਂ।
ਇਹ ਵਕਤ ਨਹੀ ਰੁਕਦਾ, ਭਾਂਵੇ ਰੁਕ ਜਾਵਾਂ ਮੈਂ।
ਹੁਣ ਸਮਝ ਪਈ ਆਪੇ, ਤੂੰ ਨਾਲ ਸਮੇਂ ਦੇ ਚੱਲ,
ਸਾਨੂੰ ਪਤਾ ਵੀ ਨਾ ਲੱਗਿਆ,…………

ਅਸੀਂ ਦਿਲ ‘ਚ ਸਜਾ ਬੈਠੇ, ਕਈ ਸੁਪਨੇ ਯਾਦਾਂ ਦੇ।
ਪੂਰੇ ਹੋ ਜਾਵਣਗੇ, ‘ਮਹਿਕ’ ਖਿਆਲ ਖੁਆਬਾਂ ਦੇ।
ਨਾ ਮੰਜਲ ਦੂਰ ਤੇਰੀ, ‘ਕੁਲਵਿੰਦਰਾ’ ਸਮਝ ਇਹ ਗੱਲ,
ਸਾਨੂੰ ਪਤਾ ਵੀ ਨਾ ਲੱਗਿਆ, ਗੁਜਰ ਗਏ ਕਦ ਸੁਨਹਿਰੇ ਪੱਲ।

ਕੁਲਵਿੰਦਰ ਕੌਰ ਮਹਿਕ
(ਮੁਹਾਲੀ)

print
Share Button
Print Friendly, PDF & Email

Leave a Reply

Your email address will not be published. Required fields are marked *