ਗਜਲ

ss1

ਗਜਲ

ਪੈ ਰਿਹਾ ਪੰਜਾਬੀ ਤੇ ਡਾਕਾ…..ਸਭ ਚੁਪ ਕਿਉਂ.।
ਅੰਤ ਨੂੰ ਕਟਣਾ ਪੈਣਾ ਫਾਕਾ…..ਸਭ ਚੁਪ ਕਿਉਂ।

ਮਾਂ ਬੋਲੀ ਜਾਵੇ ਸ਼ਰੇਆਮ ਲੁਟੀ ਦਿਨ ਦਿਹਾੜੇ,
ਦਹੁਰਾਵਾਂਗੇ ਨਨਕਾਣੇ ਦਾ ਸਾਕਾ..ਸਭ ਚੁਪ ਕਿਉਂ।

ਰੁਲਦੇ ਫਿਰ ਦੁਨੀਆਂ ਅੰਦਰ,ਸਾਂਭੀ ਨਾਂ ਜਿਨ੍ਹਾਂ ਬੋਲੀ,
ਪੜ੍ਹ ਲਿਓ ਕਿਤਾਬਾਂ ਵਿਚੋਂ ਬਾਕਾ…ਸਭ ਚੁਪ ਕਿਉਂ।

ਵੰਡ ਦਿਤੇ ਪੰਜਾਬੀ,ਹੁਣ ਵੈਰੀਆਂ ਅੱਖ ਜਬਾਨ ਤੇ ਰੱਖੀ,
ਇਕੱਠੇ ਹੋਕੇ ਲਾਈਏ ਸਿਰਾਂ ਦਾ ਨਾਕਾ…ਸਭ ਚੁਪ ਕਿਉਂ।

ਕਲਮਾਂ ਕਰੀਏ ਤਿਖੀਆਂ,ਚੁਪ ਬੈਠਣ ਨਾਲ ਜਾਣਾ ਲੁਟੇ,
ਬਣਾਈਏ ਕਾਫਲਾ ਕੀ ਬੁੱਢਾ ਕੀ ਕਾਕਾ….ਸਭ ਚੁਪ ਕਿਉਂ।

ਜਿੰਦਰ ਸੰਘਾ

ਬਰੈਂਮਪਟਨ, ਕਨੇਡਾ

print
Share Button
Print Friendly, PDF & Email

Leave a Reply

Your email address will not be published. Required fields are marked *