ਸਵਰਨ ਸਲਾਰੀਆ ਕਰਨਗੇ ਮਨਪ੍ਰੀਤ ਸਿੰਘ ਬਾਦਲ ਵਿਰੁੱਧ ਮਾਨਹਾਨੀ ਦਾ ਕੇਸ

ss1

ਸਵਰਨ ਸਲਾਰੀਆ ਕਰਨਗੇ ਮਨਪ੍ਰੀਤ ਸਿੰਘ ਬਾਦਲ ਵਿਰੁੱਧ ਮਾਨਹਾਨੀ ਦਾ ਕੇਸ

ਗੁਰਦਾਸਪੁਰ ਲੋਕਸਭਾ ਸੀਟ ਜਿਮਨੀ ਚੋਣ ਵਿੱਚ ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਮਨਪ੍ਰੀਤ ਬਾਦਲ ਉੱਤੇ ਮਾਨਹਾਨੀ ਦਾ ਕੇਸ ਕਰਨਗੇ ।ਸਲਾਰੀਆ ਨੇ ਕਿਹਾ ਕਿ ਮਨਪ੍ਰੀਤ ਮੇਰੇ ਉੱਤੇ ਲਗਾਏ ਦੋਸ਼ਾਂ ਨੂੰ ਇੱਕ ਹਫ਼ਤੇ ਵਿੱਚ ਉਜਾਗਰ ਕਰਨ ਨਹੀਂ ਤਾ ਮੰਤਰੀ ਪਦ ਤੋਂ ਅਸਤੀਫਾ ਦੇਣ ਨਹੀਂ ਤਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ ।ਸਲਾਰਿਆ ਨੇ ਮਨਪ੍ਰੀਤ ਨੂੰ 50 ਕਰੋੜ ਰੁਪਏ ਦੀ ਮਾਨਹਾਨੀ ਦਾ ਨੋਟਿਸ ਵੀ ਭੇਜਣ ਦੇ ਸੰਕੇਤ ਦਿੱਤੇ ।ਮਨਪ੍ਰੀਤ ਬਾਦਲ ਨੇ ਸਲਾ‍ਰੀਆ ਉੱਤੇ ਬਲਾਤਕਾਰ ਮਾਮਲੇ ਵਿੱਚ ਦੋਸ਼ ਤੈਅ ਹੋ ਜਾਣ ਦੇ ਬਾਵਜੂਦ ਨਾਮਜ਼ਦਗੀ ਪੱਤਰ ਵਿੱਚ ਇਸ ਮਾਮਲੇ ਨੂੰ ਲੁਕਾਉਣ ਦਾ ਦੋਸ਼ ਲਗਾਇਆ ਸੀ।ਬੁੱਧਵਾਰ ਨੂੰ ਮਨਪ੍ਰੀਤ ਨੇ ਦਾਅਵਾ ਕੀਤਾ ਸੀ ਕਿ ਸਲਾਰੀਆ ਨੇ ਨਾਮਜ਼ਦਗੀ ਪੱਤਰ ਭਰਦੇ ਸਮੇਂ ਚੋਣ ਕਮਿਸ਼ਨ ਤੋਂ ਜਾਣਕਾਰੀਆਂ ਛੁਪਾਈਆਂ ਹਨ ।ਇਸੇ ਸੰਬੰਧ ਵਿੱਚ ਸਫਾਈ ਦਿੰਦੇ ਹੋਏ ਸਲਾਰੀਆ ਸ਼ੁੱਕਰਵਾਰ ਸਵੇਰੇ ਪਠਾਨਕੋਟ ਵਿੱਚ ਮੀਡੀਆ ਦੇ ਰੂਬਰੂ ਹੁੰਦਿਆਂ ਕਿਹਾ ਕਿ ਮਨਪ੍ਰੀਤ ਬਾਦਲ ਗਲਤ ਬਿਆਨਬਾਜੀ ਕਰ ਰਹੇ ਹਨ ।

print
Share Button
Print Friendly, PDF & Email

Leave a Reply

Your email address will not be published. Required fields are marked *