ਸਤਲੁਜ ਦਰਿਆ ‘ਚ ਰਾਈਡਰਜ਼ ਫਾਰ ਅਵੇਅਰਨੈੱਸ ਐਂਡ ਵੈਲਫੇਅਰ ਕਲੱਬ ਨੇ ਕੀਤੀ ਸਫਾਈ

ss1

ਸਤਲੁਜ ਦਰਿਆ ‘ਚ ਰਾਈਡਰਜ਼ ਫਾਰ ਅਵੇਅਰਨੈੱਸ ਐਂਡ ਵੈਲਫੇਅਰ ਕਲੱਬ ਨੇ ਕੀਤੀ ਸਫਾਈ

ਰੂਪਨਗਰ, 5 ਅਕਤੂਬਰ: ਆਪਣੇ ਕੁਦਰਤੀ ਨਜ਼ਾਰਿਆਂ ਅਤੇ ਸਾਈਬੇਰੀਅਨ ਪੰਛੀਆਂ ਦੀ ਪਨਾਹਗਾਹ ਲਈ ਪ੍ਰਸਿੱਧ ਸਤਲੁਜ (ਹੈੱਡ ਵਰਕਸ) ਦੇ ਵਾਤਾਵਰਣ ਨੂੰ ਬਰਕਰਾਰ ਰੱਖਣ ਲਈ ‘ਰਾਈਡਰਜ਼ ਫਾਰ ਅਵੇਅਰਨੈੱਸ ਐਂਡ ਵੈਲਫੇਅਰ ਕਲੱਬ’ (ਰਾਅ) ਦੇ ਮੈਂਬਰਾਂ ਨੇ ਅੱਜ ਦਰਿਆ ਵਿਚ ਸੁੱਟੇ ਕੂੜੇ-ਕਰਕਟ ਦੀ ਸਫਾਈ ਕੀਤੀ।

ਇਸ ਬਾਰੇ ਜਾਣਕਾਰੀ ਦਿੰਦਿਆਂ ਕਿ ‘ਰਾਈਡਰਜ਼ ਫਾਰ ਅਵੇਅਰਨੈੱਸ ਐਂਡ ਵੈਲਫੇਅਰ ਕੱਲਬ’ ਦੇ ਮੁਖੀ ਸ਼੍ਰੀ ਅਕਾਸ਼ਦੀਪ ਗੌਤਮ ਨੇ ਦੱਸਿਆ ਕਿ ‘ਰਾਅ ਕੱਲਬ’ ਦੇ ਸਮੂਹ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਕਿ ਤਿਊਹਾਰਾਂ ਦੇ ਦਿਨਾਂ ਕਾਰਨ ਵੱਡੇ ਪੱਧਰ ‘ਤੇ ਸਤਲੁਜ ਦਰਿਆ ਵਿਚ ਕੂੜਾ-ਕਰਕਟ ਆਦਿ ਸੁੱਟਿਆ ਜਾ ਰਿਹਾ ਹੈ ਜਿਸ ਲਈ ਦਰਿਆ ਵਿਚ ਪ੍ਰਦੂਸ਼ਨ ਫੈਲਣ ਤੋਂ ਰੋਕਣ ਲਈ ਤੁਰੰਤ ਸਫਾਈ ਦੀ ਲੋੜ ਹੈ।ਜਿਸ ਉਪਰੰਤ ਦਰਿਆ ਦੀ ਸਫਾਈ ਦੀ ਮਹੱਤਤਾ ਨੂੰ ਅਤੀ ਜਰੂਰੀ ਸਮਝਦੇ ਹੋਏ ਕੱਲਬ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਕਈ ਕੁਇੰਟਲ ਕੂੜਾ ਸਾਫ ਕੀਤਾ।ਉਨ੍ਹਾਂ ਕਿਹਾ ਕਿ ਅਜੇ ਵੀ ਦਰਿਆ ਦੀ ਹੋਰ ਸਫਾਈ ਕਰਨ ਦੀ ਜਰੂਰਤ ਹੈ ਅਤੇ ‘ਰਾਈਡਰਜ਼ ਫਾਰ ਅਵੇਅਰਨੈੱਸ ਐਂਡ ਵੈਲਫੇਅਰ ਕੱਲਬ’ ਦੇ ਮੈਂਬਰ ਲਗਾਤਾਰ ਇਸ ਸਫਾਈ ਮੁਹਿੰਮ ਨੂੰ ਜਾਰੀ ਰੱਖਣਗੇ।

  ਕਲੱਬ ਦੇ ਸੀਨੀਅਰ ਮੈਂਬਰ ਸ਼੍ਰੀ ਦਵਿੰਦਰਪਾਲ ਸਿੰਘ ਜੱਗੀ ਨੇ ਦੱਸਿਆ ਕਿ ਦਰਿਆਵਾਂ ਦੀ ਸਵੱਛਤਾ ਅਤੇ ਸੁੰਦਰਤਾ ਨੂੰ ਬਣਾਈ ਰੱਖਣ ਲਈ ਨੋਜਵਾਨਾਂ ਨੂੰ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅਜੇ ਵੀ ਦਰਿਆਵਾਂ ਦੇ ਪਾਣੀ ਲੱਖਾਂ-ਕਰੋੜਾਂ ਲੋਕਾਂ ਵਲੋਂ ਪੀਣ ਵਜੋਂ ਵਰਤਿਆ ਜਾਂਦਾ ਹਨ ਜਿਸ ਕਾਰਨ ਦਰਿਆਵਾਂ ਵਿਚ ਪ੍ਰਦੂਸ਼ਨ ਫੈਲਣ ਕਾਰਣ ਆਮ ਲੋਕਾਂ ਅਤੇ ਜੀਵ-ਜੰਤੂਆਂ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਉਨ੍ਹਾਂ ਕਿਹਾ ਕਿ ਰਾਅ ਕਲੱਬ ਆਪਣੀ ਮੁਹਿੰਮ ਨੂੰ ਜਾਰੀ ਰੱਖੇਗਾ ਤਾਂ ਜੋ ਹੋਰ ਰਾਜਾਂ ਅਤੇ ਜਿਲ੍ਹਿਆਂ ਤੋਂ ਆਉਣ ਵਾਲੇ ਲੋਕ ਸਤਲੁਜ ਦਰਿਆ ਦੇ ਕੁਦਰਤੀ ਨਜ਼ਾਰਿਆਂ ਦਾ ਵੀ ਆਨੰਦ ਮਾਣ ਸਕਣ।

ਇਸ ਸਫਾਈ ਮੁਹਿੰਮ ਵਿਚ ਸ਼ਰੀ ਵਿਵੇਕ ਕੁਮਾਰ,ਸ਼੍ਰੀ ਦਿਲਸ਼ਾਦ, ਸ਼੍ਰੀ ਵਿੱਕੀ ਮਹਿਤਾ, ਸ਼੍ਰੀ ਹਰਵਿੰਦਰ ਸਿੰਘ, ਸ਼੍ਰੀ ਨਰਿੰਦਰ ਸਿੰਘ, ਸ਼੍ਰੀ ਸ਼ਰੇਸ਼ਠ ਗੌਤਮ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ।

print
Share Button
Print Friendly, PDF & Email

Leave a Reply

Your email address will not be published. Required fields are marked *