ਗੱਗੂ ਗਿੱਲ ਅਤੇ ਪੰਜਾਬੀ ਫਿਲਮ ਜਗਤ ਦੇ ਮਸ਼ਹੂਰ ਕਲਾਕਾਰ ਯੋਗਰਾਜ ਨੇ ਫਿਲਮ ਦੁੱਲਾ ਵੈਲੀ ਦੀ ਸ਼ੂਟਿੰਗ ਦਾ ਮਾਨਖੇੜਾ ਚ ਕੀਤਾ ਮੂਹਰਤ

ss1

ਗੱਗੂ ਗਿੱਲ ਅਤੇ ਪੰਜਾਬੀ ਫਿਲਮ ਜਗਤ ਦੇ ਮਸ਼ਹੂਰ ਕਲਾਕਾਰ ਯੋਗਰਾਜ ਨੇ ਫਿਲਮ ਦੁੱਲਾ ਵੈਲੀ ਦੀ ਸ਼ੂਟਿੰਗ ਦਾ ਮਾਨਖੇੜਾ ਚ ਕੀਤਾ ਮੂਹਰਤ
ਉਮੀਦ ਹੈ ਇਹ ਫਿਲਮ ਲੋਕਾਂ ਵੱਲੋ ਭਰਵਾਂ ਹੁੰਗਾਰਾ ਮਿਲੇਗਾ:ਗੱਗੂ ਗਿੱਲ

ਗੁਰਜੀਤ ਸ਼ੀਂਹ ,ਸਰਦੂਲਗੜ੍ਹ 5 ਅਕਤੂਬਰ: ਇਸ ਹਲਕੇ ਦੇ ਪਿੰਡ ਮਾਨਖੇੜਾ ਵਿਖੇ ਖੂਸ਼ਬੂ ਬੈਨਰਜ ਦੇ ਹੇਠ ਬਣ ਰਹੀ ਪੰਜਾਬੀ ਫਿਲਮ ਦੁੱਲਾ ਵੈਲੀ ਦੀ ਸ਼ੂਟਿੰਗ ਦਾ ਦੂਸਰਾ ਦਿਨ ਵੇਖਣ ਨੂੰ ਮਿਲਿਆ।ਇਸ ਫਿਲਮ ਦੀ ਸ਼ੂਟਿੰਗ ਨੂੰ ਸਹਿਯੋਗ ਦੇਣ ਲਈ ਸ਼ੇਰ ਸ਼ਕੰਦਰ ਸਿੰਘ ਕੀਟੂ ਦੀ ਹਵੇਲੀ ਨੂੰ ਵਰਤਿਆ ਗਿਆ।ਫਿਲਮ ਦੀ ਸ਼ੂਟਿੰਗ ਨੂੰ ਲੈ ਕੇ ਦਰਸ਼ਕਾਂ ਚ ਭਾਰੀ ਉਤਸ਼ਾਹ ਸੀ।ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਦੁੱਲਾ ਵੈਲੀ ਬਾਕੀ ਫਿਲਮਾਂ ਨਾਲੋ ਇੱਕ ਵੱਖਰੀ ਕਿਸਮ ਦੀ ਫਿਲਮ ਹੈ।ਜਿਸ ਨੂੰ ਦੇਵੀ ਸ਼ਰਮਾ ਡਾਇਰੈਕਟ ਕਰ ਰਹੇ ਹਨ। ।ਉਹਨਾਂ ਦੱਸਿਆ ਕਿ ਫਿਲਮ ਚ ਰਾਈਟਰ ਖੁਸ਼ਬੂ ਸ਼ਰਮਾ ਅਤੇ ਪ੍ਰਡਿਊਸਰ ਮਲਕੀਤ ਬੱਬਰ ਕੰਮ ਕਰ ਰਹੇ ਹਨ।ਜਿਸ ਵਿੱਚ ਗੱਗੂ ਗਿੱਲ ਦੁੱਲਾ ਵੈਲੀ ਦਾ ਰੋੋਲ ਨਿਭਾ ਰਹੇ ਹਨ।ਦੁੱਲਾ ਵੈਲੀ ਜਮੀਨਾਂ ਦੇ ਕਬਜੇ ਛੁਡਾਉਣ ਦਾ ਕੰਮ ਕਰਦਾ ਹੈ।ਜਿਸ ਨੂੰ ਕਬਜੇ ਛੁਡਾਉਣ ਵਿੱਚੋ ਮੁਨਾਫਾ ਹੁੰਦਾ ਹੈ।ਉਸ ਦਾ ਕੁਝ ਹਿੱਸਾ ਲੋੜਵੰਦਾਂ ਨੂੰ ਵੰਡ ਕੇ ਉਹਨਾਂ ਦੀ ਸਹਾਇਤਾ ਕਰਦਾ ਹੈ।ਫਿਲਮ ਚ ਗੱਗੂ ਗਿੱਲ ਦੇ ਨਾਲ ਪੰਜਾਬੀ ਫਿਲਮ ਜਗਤ ਦੇ ਮਸ਼ਹੂਰ ਕਲਾਕਾਰ ਯੋਗਰਾਜ ਸਿੰਘ ,ਮੁਹੰਮਦ ਸਦੀਕ ,ਅਵਤਾਰ ਸਿੰਘ ਗਿੱਲ ,ਸਰਬਜੀਤ ਚੀਮਾ ,ਅਭਨੇਤਰੀ ਗੁਗਨੀ ਗਿੱਲ ,ਚਰਨਜੀਤ ਸੰਧੂ ਆਦਿ ਕੰਮ ਕਰ ਰਹੇ ਹਨ।ਇਸ ਮੌਕੇ ਗੱਗੂ ਗਿੱਲ ਨੇ ਕਿਹਾ ਕਿ ਉਹਨਾਂ ਨੂੰ ਯੋਗਰਾਜ ਅਤੇ ਮੁਹੰਮਦ ਸਦੀਕ ਵਰਗੇ ਪੁਰਾਣੇ ਅਤੇ ਉੱਘੇ ਕਲਾਕਾਰਾਂ ਨਾਲ ਦੁਬਾਰਾ ਤੋ ਕੰਮ ਕਰਨ ਦਾ ਮੌਕਾ ਮਿਲਿਆ ਹੈ।ਉਹਨਾਂ ਜਿਉਨਾ ਮੋੜ,ਪੁੱਤ ਜੱਟਾਂ ਦੇ ਫਿਲਮ ਚ ਪਹਿਲਾਂ ਮੁਹੰਮਦ ਸਦੀਕ ਨਾਲ ਕੰਮ ਕੀਤਾ ਸੀ।ਜਿਸ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ।ਉਹਨਾਂ ਆਸ ਪ੍ਰਗਟਾਈ ਅਤੇ ਉਮੀਦ ਕੀਤੀ ਕਿ ਸਾਡੀ ਫਿਲਮ ਦੁੱਲਾ ਵੈਲੀ ਵੀ ਦਰਸ਼ਕਾਂ ਵੱਲੋ ਪੂਰੀ ਪਸੰਦ ਕੀਤੀ ਜਾਵੇਗੀ।ਇਸ ਫਿਲਮ ਦੀ ਸ਼ੂਟਿੰਗ ਚ ਆਪਣਾ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਸਰਦੂਲਗੜ੍ਹ ਦੇ ਕੌਂਸਲਰ ਸੁਖਵਿੰਦਰ ਸਿੰਘ ਸੁੱਖਾ ਭਾਊ ਨੇ ਕਿਹਾ ਕਿ ਇਸ ਫਿਲਮ ਦਾ ਅਗਾਜ ਪਿੰਡ ਮਾਨਖੇੜਾ ਤੋ ਸ਼ੁਰੂ ਕਰਕੇ ਮਾਲਵੇ ਦੇ ਅਕਾਲ ਝਰਾਨੀ ,ਨਰੂਆਣਾ ਭੁੱਚੋ ਮੰਡੀ ਆਦਿ ਤੱਕ ਕੀਤਾ ਜਾਵੇਗਾ।

print

Share Button
Print Friendly, PDF & Email