ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵਲੋਂ ਗੁਰੂ ਨਾਨਕ ਮਿਸ਼ਨ ਟਰਸਟ ਨਵਾਂਗਰਾਂ ਕੁੱਲਪੁਰ ਨੂੰ ਭੇਂਟ ਕੀਤੀ ਨਵੀਂ ਐਂਬੂਲੈਂਸ

ss1

ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵਲੋਂ ਗੁਰੂ ਨਾਨਕ ਮਿਸ਼ਨ ਟਰਸਟ ਨਵਾਂਗਰਾਂ ਕੁੱਲਪੁਰ ਨੂੰ ਭੇਂਟ ਕੀਤੀ ਨਵੀਂ ਐਂਬੂਲੈਂਸ

ਗੜ੍ਹਸ਼ੰਕਰ 5 ਅਕਤੂਬਰ (ਅਸ਼ਵਨੀ ਸ਼ਰਮਾ) ਬਾਬਾ ਬੁੱਧ ਸਿੰਘ ਢਾਹਾਂ ਦੀ ਅਗਵਾਈ ਹੇਠ ਚੱਲ ਰਹੇ ਗੁਰੂ ਨਾਨਕ ਮਿਸ਼ਨ ਇੰਰਟਰਨੈਸ਼ਨਲ ਚੈਰੀਟੇਬਲ ਟਰਸਟ ਨਵਾਂਗਰਾਂ ਕੁੱਲਪੁਰ ਨੂੰ ਉੱਘੇ ਸਮਾਜ ਸੇਵੀ ਤੇ ਦਾਨੀ ਡਾ ਐਸ ਪੀ ਸਿੰਘ ਉਬਰਾਏ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵਲੋਂ ਮਰੀਜ਼ਾਂ ਲਈ ਇੱਕ ਐਂਬੂਲੈਂਸ ਭੇਂਟ ਕੀਤੀ। ਡਾ ਐਸ ਪੀ ਸਿੰਘ ਜੀ ਉਬਰਾਏ ਸਮਾਜ ਸੇਵੀ ਦੀਆਂ ਵੱਡੀਆਂ ਸੇਵਾਵਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਇਹ ਐਂਬੂਲੈਂਸ ਮਰੀਜ਼ਾਂ ਦੀ ਸਹਾਇਤਾ ਲਈ ਦਿੱਤੀ ਗਈ। ਇਸ ਮੌਕੇ ਤੇ ਹੋਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਡਾ ਐਸ ਪੀ ਸਿੰਘ ਉਬਰਾਏ ਮੈਨੇਜਿੰਗ ਟਰਸਟੀ ਦਾ ਸਮੂਹ ਟਰਸਟ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਵਲੋਂ ਸਵਾਗਤ ਕੀਤਾ ਗਿਆ।ਇਲਾਕੇ ਵਲੋਂ ਸ੍ਰੀ ਅਮਰੀਕ ਦਿਆਲ ਕਾਲੇਵਾਲ ਬੀਤ ਨੇ ਉਨ੍ਹਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਵੱਖ ਵੱਖ ਪਿੰਡਾਂ ਦੇ ਮੋਹਤਵਰ ਸੱਜਣਾਂ ਨੇ ਉਬਰਾਏ ਸਾਹਿਬ ਅਤੇ ਉਨ੍ਹਾਂ ਦੀ ਟੀਮ ਨੂੰ ਫੁੱਲਾਂ ਦੇ ਬੁੱਕੇੇ ਦੇ ਕੇ ਸਨਮਾਨਿਤ ਕੀਤਾ। ਡਾ ਉਬਾਰਾਏ ਜੀ ਨਾਲ ਉਨ੍ਹਾਂ ਦੀ ਟੀਮ ਵਿੱਚ ਆਏ ਡਾ ਦਲਜੀਤ ਸਿੰਘ ਗਿੱਲ, ਸ ਅਮਰਜੋਤ ਸਿੰਘ ਪ੍ਰਧਾਨ ਜਲੰਧਰ ਬਰਾਂਚ, ਸ. ਆਗਿਆਪਾਲ ਸਿੰਘ ਪ੍ਰਧਾਨ ਹੁਸ਼ਿਆਰਪੁਰ ਬਰਾਂਚ, ਨਰਿੰਦਰ ਸਿੰਘ ਤੇ ਸ੍ਰੀ ਪਰਸ਼ੌਤਮ ਸੈਣੀ ਜੀ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਇਸ ਹਸਪਤਾਲ ਵਿੱਚ ਹੋ ਰਹੇ ਘੱਟ ਖਰਚੇ ਤੇ ਉੱਚ ਪੱਧਰ ਦੇ ਇਲਾਜ ਤੇ ਤਸੱਲੀ ਪ੍ਰਗਾਟਾਈ। ਡਾ ਐਸ ਪੀ ਸਿੰਘ ਉਬਰਾਏ ਜੀ ਨੇ ਬੋਲਿਦਆਂ ਕਿਹਾ ਕਿ ਉਹ ਹਮੇਸ਼ਾਂ ਬਾਬਾ ਬੱਧ ਸਿੰਘ ਢਾਹਾਂ ਵਲੋਂ ਹੋ ਰਹੀਆਂ ਸੇਵਾਵਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣਗੇ ਅਤੇ ਬਾਬਾ ਜੀ ਨੇ ਬੀਤ ਅਤੇ ਕੰਢੀ ਦੇ ਖੇਤਰ ਵਿੱਚ ਜੋ ਸਿਹਤ ਸਹੂਲਤਾਂ ਅਤੇ ਵਿਦਿਅਕ ਸੰਸਥਾਵਾਂ ਉਸਾਰਨ ਦਾ ਸੁਪਨਾ ਲਿਆ ਹੈ ਉਹ ਬਹੁਤ ਜਲਦੀ ਪੂਰਾ ਹੋਵੇਗਾ।ਡਾ ਉਬਰਾਏ ਜੀ ਵਲੋਂ ਵਲੋਂ ਟਰਸਟ ਅਧੀਨ ਚੱਲਦੇ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਵਿਖੇ ਇੱਕ ਅਤਿ ਆਧੁਨਿਕ ਡਾਇਲਸਿਸ ਸੈਂਟਰ ਅਤੇ ਅੱਖਾਂ ਦੇ ਇਲਾਜ਼ ਲਈ ਇੱਕ ਬੇਹਤਰੀਨ ਆਈ ਸੈਂਟਰ ਬਣਾ ਕੇ ਦਿੱਤਾ ਗਿਆ ਸੀ ਜਿਸ ਦਾ ਆਮ ਲੋਕਾਂ ਨੂੰ ਬਹੁਤ ਲਾਭ ਮਿਲ ਰਿਹਾ ਹੈ। ਅਦਾਰੇ ਦੇ ਬਾਨੀ ਬਾਬਾ ਬੁੱਧ ਸਿੰਘ ਢਾਹਾਂ ਨੇ ਧੰਨਵਾਦ ਕਰਦਿਆਂ ਕਿਹਾ ਕਿ ਡਾ ਉਬਰਾਏ ਜੀ ਦੇ ਵੱਡੇ ਸਾਥ ਨਾਲ ਗੁਰੂ ਨਾਨਕ ਮਿਸ਼ਨ ਟਰਸਟ ਬਹੁਤ ਜਲਦ ਸਿਹਤ ਸੇਵਾਵਾਂ ਵਿੱਚ ਵਾਧਾ ਕਰੇਗਾ। ਇਸ ਮੌਕੇ ਟਰਸਟ ਮੈਂਬਰ ਬੀਬੀ ਸੁਸ਼ੀਲ ਕੌਰ, ਬਲਬੀਰ ਸਿੰਘ ਬੈਂਸ, ਮਹਿੰਦਰ ਸਿੰਘ ਭਾਟੀਆ, ਰਘਬੀਰ ਸਿੰਘ, ਹਸਪਤਾਲ ਦੇ ਡਾਕਟਰ ਸੰਜੀਵ ਕੁਮਾਰ ਡਾ ਕੁਲਵੰਤ ਕੌਰ, ਡਾ ਆਤਮਜੀਤ ਸਿੰਘ ਡਾ ਨਵਦੀਪ ਕੌਰ ਸ੍ਰੀ ਸੱਤਿਆ ਪ੍ਰਕਾਸ਼ ਨੇ ਉਬਰਾਏ ਜੀ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸਮੂਹ ਇਲਾਕੇ ਦੇ ਪਤਵੰਤੇ ਸੱਜਣਾਂ ਜਿਨ੍ਹਾਂ ਵਿੱਚ ਜਥੇਦਾਰ ਸੁੱਚਾ ਸਿੰਘ ਰੁੜਕੀ, ਸ਼ਿਵਦੇਵ ਸਿੰਘ, ਸਤਵਿੰਦਰ ਸਿੰਘ ਮੀਲੂ, ਗਿਆਨੀ ਗੁਰਮੇਲ ਸਿੰਘ, ਸ਼ਿੰਗਾਰਾ ਸਿੰਘ ਅਟਾਲ ਮਜਾਰਾ, ਸ੍ਰੀ ਬਲਦੇਵ ਰਾਜ ਸਰਪੰਚ ਨਾਨੋਵਾਲ, ਸ੍ਰੀ ਆਤਮਾ ਰਾਮ ਟੋਰੋਵਾਲ, ਗੁਰਦੇਵ ਸਿੰਘ ਕੁੱਲਪੁਰ, ਗੁਰਪ੍ਰੀਤ ਸਿੰਘ, ਭੀਖਮ ਸਿੰਘ, ਰੀਨਾ ਸ਼ਰਮਾ, ਉਂਕਾਰ ਸਿੰਘ, ਰਮਿੰਦਰ ਕੌਰ, ਰਜਿੰਦਰ ਕੌਰ, ਸੰਜੇ ਜੋਸ਼ੀ, ਰੁਪਿੰਦਰ ਕੌਰ ਅਤੇ ਸਟਾਫ ਦੇ ਹੋਰ ਮੈਂਬਰ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *