ਚਰਚਿਤ ਪ੍ਰੋਗਰਾਮ ‘ਸੰਦਲੀ ਦਰਵਾਜ਼ਾ’ ਜਲੰਧਰ ਦੂਰਦਰਸ਼ਨ ’ਤੇ ਅੱਜ

ss1

ਚਰਚਿਤ ਪ੍ਰੋਗਰਾਮ ‘ਸੰਦਲੀ ਦਰਵਾਜ਼ਾ’ ਜਲੰਧਰ ਦੂਰਦਰਸ਼ਨ ’ਤੇ ਅੱਜ
-ਕਰਮ ਸੰਧੂ ਕਰਨਗੇ ਪ੍ਰੋਗਰਾਮ ਦੀ ਸ਼ੁਰੂਆਤ-

26-14
ਸਾਦਿਕ, 25 ਮਈ (ਗੁਲਜ਼ਾਰ ਮਦੀਨਾ)-ਹਰ ਹਫ਼ਤੇ ਦੇ ਦਿਨ ਵੀਰਵਾਰ ਦੀ ਤਰਾਂ ਇਸ ਵੀਰਵਾਰ ਵੀ ਜਲੰਧਰ ਦੂਰਦਰਸ਼ਨ (ਡੀ. ਡੀ. ਪੰਜਾਬੀ) ਦੇ ਚਰਚਿਤ ਪ੍ਰੋਗਰਾਮ ‘ਸੰਦਲੀ ਦਰਵਾਜ਼ਾ’ ਪ੍ਰਕਾਸ਼ਿਤ ਹੋ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਪ੍ਰੋਗਰਾਮ ‘ਸੰਦਲੀ ਦਰਵਾਜ਼ਾ’ ਦੇ ਪ੍ਰੋਡਿਊਸਰ ਅਮਰਜੀਤ ਸਰਪੰਚ ਨੇ ਦੱਸਿਆ ਕਿ ਇਹ ਪ੍ਰੋਗਰਾਮ ਅੱਜ ਸ਼ਾਮੀਂ 7 ਵਜੇ ਚੱਲੇਗਾ ਅਤੇ ਮੁੜ ਪ੍ਰਸਾਰਨ ਸ਼ੁੱਕਰਵਾਰ ਸੁਭਾ 11:35 ’ਤੇ ਵਿਖਾਇਆ ਜਾਵੇਗਾ, ਜਿਸ ਵਿੱਚ ਪੰਜਾਬ ਦੇ ਨਾਮਵਰ ਗਾਇਕ ਜਿਵੇਂ ਗਾਇਕ ਜੋੜੀ ਰਾਜਾ ਮਰਖਾਈ-ਬੀਬਾ ਦੀਪ ਕਿਰਨ, ਜੇ ਪੀ ਗੁਰੂ-ਪ੍ਰੀਤੀ, ਮਹਿੰਦਰ ਰਾਣਾ-ਪ੍ਰੀਤ ਬਰਾੜ, ਰਾਜ ਮਾਨ-ਸੁਖਰੀਤ, ਚਮਕੌਰ ਬਚਨ-ਨਵਨੀਤ ਅਰੋੜਾ ਅਤੇ ਹੰਸ ਪੰਧੇਰ-ਪ੍ਰੀਤੀ ਗਰੇਵਾਲ ਵੱਲੋਂ ਆਪੋ-ਆਪਣੇ ਮਸ਼ਹੂਰ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਨਗੇ। ਉਨਾਂ ਅੱਗੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਕਰਮ ਸੰਧੂ ਵੱਲੋ ਐਂਕਰਿੰਗ ਦੀ ਭੂਮਿਕਾ ਬਾਖੂਬੀ ਨਿਭਾਈ ਗਈ ਹੈ। ਅਮਰਜੀਤ ਸਰਪੰਚ ਨੇ ਅੱਗੇ ਕਿਹਾ ਕਿ ਜਿਸ ਤਰਾਂ ਹਰ ਹਫ਼ਤੇ ਹੀ ਪ੍ਰੋਗਰਾਮ ‘ਸੰਦਲੀ ਦਰਵਾਜ਼ਾ’ ਨੂੰ ਬੇਹੱਦ ਪਿਆਰ ਮਿਲਦਾ ਹੈ ਉਸੇ ਹੀ ਉਮੀਦ ਨਾਲ ਅੱਜ ਵੀ ਭਰਭੂਰ ਪਿਆਰ ਮਿਲੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *