ਫ਼ਿਲਮ ‘ਬਾਈਲਾਰਸ’ ਦੀ ਕਹਾਣੀ ਆਮ ਫ਼ਿਲਮਾਂ ਤੋਂ ਵੱਖਰੀ ‘ਤੇ ਬੇਹੱਦ ਹੀ ਦਿਲਚਸਪ ਹੋਵੇਗੀ

ss1

ਫ਼ਿਲਮ ‘ਬਾਈਲਾਰਸ’ ਦੀ ਕਹਾਣੀ ਆਮ ਫ਼ਿਲਮਾਂ ਤੋਂ ਵੱਖਰੀ ‘ਤੇ ਬੇਹੱਦ ਹੀ ਦਿਲਚਸਪ ਹੋਵੇਗੀ

ਪਟਿਆਲਾ 4 ਅਕਤੂਬਰ (ਜਵੰਦਾ ): ਮਸ਼ਹੂਰ ਅਦਾਕਾਰ ਬਿੰਨੂ ਢਿਲੋਂ ਇਨੀ ਦਿਨੀ ਆਪਣੀ 6 ਅਕੂਤਬਰ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਬਾਈਲਾਰਸ’ ਨਾਲ ਕਾਫੀ ਚਰਚਾ ‘ਚ ਨਜ਼ਰ ਆ ਰਹੇ ਹਨ। ਇਸ ਫਿਲਮ ਦੀ ਕਹਾਣੀ ਆਮ ਫਿਲਮਾਂ ਤੋਂ ਵੱਖਰੀ ‘ਤੇ ਬੇਹੱਦ ਹੀ ਦਿਲਚਸਪ ਹੈ ਜੋ ਕਿ ‘ਬਾਈਲਾਰਸ’ ਟਰੈਕਟਰ ਅਤੇ ਟਰੈਕਟਰ-ਟੋਚਨ ਦੇ ਆਲੇ-ਦੁਆਲੇ ਘੁੰਮਦੀ ਹੈ। ਟਰੈਕਟਰਾਂ ਦੇ ਟੋਚਨ ਪਾਉਣਾ ਇੱਕ ਪੇਂਡੂ ਖੇਡ ਹੈ। ਕੁਸ਼ਤੀ ਅਖਾੜਿਆਂ ਵਿੱਚ ਜਿਵੇਂ ਭਲਵਾਨਾਂ ਦਾ ਜ਼ੋਰ ਪਰਖਿਆ ਜਾਂਦਾ ਹੈ ਓਵੇਂ ਹੀ ਟੋਚਨ ਪਾਉਣ ਵੇਲੇ ਟਰੈਕਟਰਾਂ ਦਾ ਜ਼ੋਰ ਪਰਖਿਆ ਜਾਂਦਾ ਹੈ।
ਇਸ ਖੇਡ ਵਿੱਚ 2 ਟਰੈਕਟਰ ਇਕ ਦੂਜੇ ਨਾਲ ਜੋੜ ਲਏ ਜਾਂਦੇ ਹਨ ‘ਤੇ ਜਿਹੜਾ ਦੂਜੇ ਨੂੰ ਧੂਰ ਤੱਕ ਖਿੱਚ ਕੇ ਲੈ ਕੇ ਜਾਣ ਵਿੱਚ ਸਫਲ ਹੋ ਜਾਂਦਾ ਹੈ ਉਹ ਜੇਤੂ ਹੁੰਦਾ ਹੈ।ਜੱਗੇ ਦਾ ਕਿਰਦਾਰ ਨਿਭਾਅ ਰਿਹਾ ਬਿੰਨੂ ਇਸ ਖੇਡ ਵਿਚ ਬਹੁਤ ਦਿਲਚਸਪੀ ਰੱਖਦਾ ਹੈ ਤੇ ਹਮੇਸਾਂ ਇਸ ਖੇਡ ਨੂੰ ਜਿੱਤਣਾ ਚਾਹੁੰਦਾ ਹੈ। ਫਿਲਮ ਵਿਚ ਸਰੋਤੇ ਵਰਗ ਨੂੰ ਐਕਸ਼ਨ, ਰੁਮਾਂਸ ਅਤੇ ਕਾਮੇਡੀ ਦਾ ਨਾਲ-ਨਾਲ ਬੇਹਤਰੀਨ ਸੰਗੀਤ ਵੀ ਮਿਲੇਗਾ। ਫਿਲਮ ਦੇ ਨਿਰਦੇਸ਼ਕ ਕਸ਼ੀਤਜ ਚੌਧਰੀ, ਅਚਲ ਕੌਸ਼ਲ, ਆਸ਼ੀਸ਼ ਸੋਨੀ ਤੇ ਕਰਨ ਸੋਨੀ ਹਨ ਅਤੇ ਫਿਲਮ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ। ਬਿੰਨੂ ਢਿੱਲੋਂ ਦੇ ਆਪਣੇ ਨੌਟੀ ਮੈਨ ਪ੍ਰੋਡਕਸ਼ਨ ਵਲੋਂ ਪ੍ਰੋਡਿਊਸ ਇਸ ਫਿਲਮ ਵਿਚ ਬਿੰਨੂ ਨਾਲ ਹੋਬੀ ਧਾਲੀਵਾਲ, ਦੇਵ ਖਰੋੜ, ਨਿਰਮਲ ਰਿਸ਼ੀ, ਅਦਾਕਾਰਾ ਪ੍ਰਾਚੀ ਤਹਿਲਨ, ਕਰਮਜੀਤ ਅਨਮੋਲ ਅਤੇ ਕੰਟੀਨੀ ਮੰਡੀਰ ਨੂੰ ਹੋਸਟ ਕਰਨ ਵਾਲੇ ਰਵਨੀਤ ਸਿੰਘ ਵੀ ਆਪਣੀ ਅਦਾਕਾਰੀ ਦਾ ਰੰਗ ਦਿਖਾਉਂਦੇ ਨਜ਼ਰ ਆਉਣਗੇ।

print
Share Button
Print Friendly, PDF & Email

Leave a Reply

Your email address will not be published. Required fields are marked *