ਲਵੀਨੀਉ ਚ ਖਾਲਸਾਈ ਸ਼ਾਨੋ ਸ਼ੌਕਤ ਨਾਲ ਸੁਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ss1

ਲਵੀਨੀਉ ਚ ਖਾਲਸਾਈ ਸ਼ਾਨੋ ਸ਼ੌਕਤ ਨਾਲ ਸੁਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਕੇਸਰੀ ਰੰਗ ਚੋ ਰੰਗਿਆ ਗਿਆ ਸ਼ਹਿਰ

ਮਿਲਾਨ 03 ਅਕਤੂਬਰ 2017 (ਬਲਵਿੰਦਰ ਸਿੰਘ ਢਿੱਲੋ):- ਇਟਲੀ ਦੇ ਕਸਬਾ ਲਵੀਨੀਉ ਚੋ ਗੁਰਦੁਆਰਾ ਭਗਤ ਰਾਵਿਦਾਸ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵਲੋ ਇਲਾਕੇ ਚੋ ਰਹਿੰਦੀਆ ਸਿੱਖ ਸੰਗਤਾਂ ਦੇ ਸਗਿਯੋਗ ਸਦਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਸਲਾਨਾ ਨਗਰ ਪੂਰੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ। ਪੰਜਾ ਪਿਆਰਿਆ ਤੇ ਨਿਸ਼ਾਨਚੀ ਸਿੰਘਾ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਤੋ ਆਰੰਭ ਹੋਏ ਨਗਰ ਕੀਰਤਨ ਚੋ ਉੱਤਰੀ ਇਟਲੀ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆ ਤੋ ਇਲਾਵਾ ਗੁ, ਸਿੰਘ ਸਭਾ ਸਬਾਊਦੀਆ, ਗੁ; ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ, ਗੁਰੂ ਰਾਵਿਦਾਸ ਦਰਬਾਰ ਵਿਲੈਤਰੀ, ਅਨਾਨੀਨਨਾ, ਪ੍ਰੈਨੇਸਤੀਨਾ, ਗੁ: ਗੋਬਿੰਦਸਰ ਸਾਹਿਬ ਲਵੀਨੀਉ, ਸੁਨਾਤਨ ਧਰਮ ਮੰਦਿਰ ਕਮੇਟੀ, ਗੁ, ਸਿੰਘ ਸਭਾ ਫੋਦੀ ਤੋ ਆਈਆ ਸੰਗਤਾਂ ਨੇ ਹਾਜਰੀਆ ਭਰਦੇ ਹੋਏ ਨਗਰ ਕੀਰਤਨ ਦੀਆ ਰੌਣਕਾਂ ਨੂੰ ਵਧਾਂਉਦੇ ਚਾਰ ਚੰਨ ਲਾਏ ਅਤੇ ਗੁਰੂ ਸਾਹਿਬ ਦਾ ਨਾਮ ਸਿਮਰਨ ਜਪ ਕਰਦਿਆ ਆਪਣਾ ਜੀਵਨ ਸਫਲਾ ਬਣਾਇਆ। ਇਸ ਮੌਕੇ ਢਾਡੀ ਮਨਦੀਪ ਸਿੰਘ ਹੀਰਵਾਲੀ , ਭਾਈ ਅਜੀਤ ਸਿੰਘ ਥਿੰਦ ਤੇ ਬਲਵਿੰਦਰ ਸਿੰਘ ਭਾਗੋਅਰਾਈਆ ਦੇ ਜੱਥਿਆ ਦੁਆਰਾ ਸੰਗਤਾਂ ਨੂੰ ਸਿੱਖ ਇਤਿਹਾਸ ਸ਼ਰਵਣ ਕਰਵਾਇਆ ਗਿਆ। ਭਾਈ ਪਰਮਜੀਤ ਸਿੰਘ ਤੇ ਜਸਵਿੰਦਰ ਸਿੰਘ ਢਿੱਲੋ ਦੁਆਰਾ ਸਟੇਜ ਸਕੱਤਰ ਦੀ ਸੇਵਾ ਬਾਖੂਬੀ ਨਿਭਾਈ ਗਈ ਜਦ ਕਿ ਬਾਬਾ ਜੋਗਾ ਸਿੰਘ, ਅਮਰਜੀਤ ਸਿੰਘ ਸੋਨੀ, ਹਰਭਜਨ ਸਿੰਘ, ਸੁਖਵਿੰਦਰ ਸਿੰਘ ਢਿੱਲੋ, ਸ੍ਰੀ ਜਸਵੀਰ ਪਾਲ, ਬਲਦੇਵ ਸਿੰਘ ਜੋਧਾ,ਪ੍ਰੀਤਮ ਸਿੰਘ ਦੁਆਰਾ ਆਏ ਹੋਏ ਪ੍ਰਸ਼ਾਸ਼ਨਿਕ ਅਧਿਕਾਰੀਆ ਤੇ ਜੱਥਿਆ ਨੂੰ ਸਨਮਾਨ੍ਹ ਚਿੰਨ੍ਹ ਭੇਂਟ ਕਰਕੇ ਸਨਮਾਨ੍ਹਿਤ ਕੀਤਾ ਗਿਆ। ਪ੍ਰਬੰਧਕਾਂ ਵਲੋ ਨਗਰ ਕੌਸਲ ਆਂਸੀਉ ਵਲੋ ਕੀਤੇ ਸੁਚੱਜੇ ਪ੍ਰਬੰਧਾਂ ਸ਼ਲਾਘਾ ਕੀਤੀ ਗਈ ।

print
Share Button
Print Friendly, PDF & Email

Leave a Reply

Your email address will not be published. Required fields are marked *