ਸੁਜਾਨਪੁਰ ਤੋਂ ਅਜ਼ਾਦ ਚੋਣ ਲੜ ਚੁੱਕੇ ਨਰੇਸ਼ ਪੁਰੀ ਵੱਲੋਂ ਜਾਖੜ ਦੀ ਹਿਮਾਇਤ ਦਾ ਐਲਾਨ

ss1

ਸੁਜਾਨਪੁਰ ਤੋਂ ਅਜ਼ਾਦ ਚੋਣ ਲੜ ਚੁੱਕੇ ਨਰੇਸ਼ ਪੁਰੀ ਵੱਲੋਂ ਜਾਖੜ ਦੀ ਹਿਮਾਇਤ ਦਾ ਐਲਾਨ

ਪੰਜਾਬ ਦੇ ਸਾਬਕਾ ਮੰਤਰੀ ਰਘੂਨਾਥ ਸਹਾਏਪੁਰੀ ਦੇ ਬੇਟੇ ਅਤੇ ਸੁਜਾਨਪੁਰ ਤੋਂ ਦੋ ਵਾਰ ਅਜ਼ਾਦ ਤੌਰ ਤੇ ਚੋਣ ਲੜ੍ਹ ਚੁੱਕੇ ਨਰੇਸ਼ ਪੁਰੀ ਨੇ ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਬਿਨਾਂ ਸ਼ਰਤ ਹਿਮਾਇਤ ਦੇਣ ਦਾ ਐਲਾਨ ਕੀਤਾ ਹੈ ।
ਨਰੇਸ਼ ਪੁਰੀ ਨੇ ਕਿਹਾ ਹੈ ਕਿ ਸੁਨੀਲ ਜਾਖੜ ਿੲੱਕ ਇਮਾਨਦਾਰ ਤੇ ਗੁਣਵਾਨ ਸਖਸ਼ੀਅਤ ਹਨ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਜਾਖੜ ਤੇ ਖਾਸ ਭਰੋਸਾ ਪ੍ਰਗਟਾਇਆ ਗਿਆ ਹੈ ਲਿਹਾਜਾ ਉਹ ਗੁਰਦਾਸਪੁਰ ਚੋਣ ਵਿੱਚ ਬਿਨਾਂ ਸ਼ਰਤ ਸੁਨੀਲ ਜਾਖੜ ਦੀ ਹਿਮਾਇਤ ਕਰਨਗੇ । ਨਰੇਸ਼ ਪੁਰੀ ਵੱਲੋਂ ਆਪਣੇ ਸਾਰੇ ਸਮਰਥਕਾਂ ਨੂੰ ਜਾਖੜ ਦੀ ਹਿਮਾਇਤ ਕਰਨ ਦੀ ਅਪੀਲ ਕੀਤੀ ਗਈ ਹੈ ਤੇ ਅਗਲੇ ਦਿਨਾਂ ਵਿੱਚ ਉਹ ਚੋਣ ਪ੍ਰਚਾਰ ਵਿੱਚ ਵੀ ਹਿੱਸਾ ਲੈਣਗੇ ।
ਗੌਰਤਲਬ ਹੈ ਕਿ ਨਰੇਸ਼ ਪੁਰੀ ਸੁਜਾਨਪੁਰ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਹਨ ਜਿਸ ਵਿੱਚ 2012 ਵਿੱਚ ਉਹਨਾਂ ਨੇ 27,312 ਅਤੇ 2017 ਵਿੱਚ 28,675 ਵੋਟਾਂ ਹਾਸਿਲ ਕੀਤੀਆਂ ਸਨ ਤੇ ਪੁਰੀ ਦੇ ਸਮਰਥਨ ਨਾਲ ਜਾਖੜ ਦੀ ਚੋਣ ਮੁਹਿੰਮ ਨੂੰ ਹੋਰ ਵੱਡਾ ਹੁਲਾਰਾ ਮਿਲ ਸਕਦਾ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *