ਸੁਣ ਕੁੜੀਏ ਕਵਿਤਾਵਾਂ ਵਰਗੀਏ …

ss1

ਸੁਣ ਕੁੜੀਏ ਕਵਿਤਾਵਾਂ ਵਰਗੀਏ …

ਚੰਨ ਨਾਲ ਗੱਲਾਂ ਕਰਿਆ ਨਾ ਕਰ
ਤਲੀ ਤੇ ਤਾਰੇ ਧਰਿਆ ਨਾ ਕਰ
ਸੱਜਰੇ ਸੂਹੇ ਚਾਵਾਂ ਵਰਗੀਏ
ਸੁਣ ਕੁੜੀਏ ਕਵਿਤਾਵਾਂ ਵਰਗੀਏ …

ਪੰਛੀਆਂ ਦੀ ਚੀਂ-ਚੀਂ ਸੁਣਿਆ ਕਰ
ਰਾਗ ਮੁਹੱਬਤੀ ਬੁਣਿਆ ਨਾ ਕਰ
ਰੋਜ਼ ਮਹਿਕਦੇ ਸਾਹਾਂ ਵਰਗੀਏ
ਸੁਣ ਕੁੜੀਏ ਕਵਿਤਾਵਾਂ ਵਰਗੀਏ …

ਬੜਾ ਹੀ ਔਖਾ ਇਸ਼ਕ ਦਾ ਪੈਂਡਾ
ਇਨ੍ਹੀਂ ਰਾਹੀਂ ਮੁੜਿਆ ਨਾ ਕਰ
ਪੱਛੋਂ ਦੀ ਪੌਣ ਘਟਾਵਾਂ ਵਰਗੀਏ
ਸੁਣ ਕੁੜੀਏ ਕਵਿਤਾਵਾਂ ਵਰਗੀਏ …

ਪਾਣੀ ‘ਤੇ ਲੀਕਾਂ ਵਾਹਿਆ ਨਾ ਕਰ
‘ਸ਼ਿਵ’ ਦੇ ਗੀਤ ਵੀ ਗਾਇਆ ਨਾ ਕਰ
ਗੂੜੀਆਂ ਮਿੱਠੀਆਂ ਛਾਵਾਂ ਵਰਗੀਏ
ਸੁਣ ਕੁੜੀਏ ਕਵਿਤਾਵਾਂ ਵਰਗੀਏ …

ਮਾਂ ਦੀ ਅੱਖ ਦੀ ਘੂਰ ਤੋਂ ਡਰ ਕੇ
ਪਿਓ ਦੀ ਅਣਖ ਦਾ ਪਰਦਾ ਕਰਕੇ
ਵੀਰ ਛੋਟੇ ਲਈ ਭਰਾਵਾਂ ਵਰਗੀਏ
ਸੁਣ ਕੁੜੀਏ ਕਵਿਤਾਵਾਂ ਵਰਗੀਏ …

ਮਾਣਿਆ ਕਰ ਚੜ੍ਹਦੇ ਲਾਲੀ
ਢਲਦੇ ਵੱਲ ਨਾ ਤੱਕਿਆ ਕਰ
ਪੌਣਾ ਅਤੇ ਫ਼ਿਜ਼ਾਵਾਂ ਵਰਗੀਏ
ਸੁਣ ਕੁੜੀਏ ਕਵਿਤਾਵਾਂ ਵਰਗੀਏ …

ਚੰਨ ਨਾਲ ਗੱਲਾਂ ਕਰਿਆ ਨਾ ਕਰ
ਤਲੀ ਤੇ ਤਾਰੇ ਧਰਿਆ ਨਾ ਕਰ…..

ਰਾਜਬੀਰ ਸਿੰਘ ਮੱਤਾ …

print
Share Button
Print Friendly, PDF & Email

Leave a Reply

Your email address will not be published. Required fields are marked *