ਵਾਅਦਿਆਂ ਦੀ ਝੜੀ ਲਾ ਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਦੀ 6 ਮਹੀਨਿਆਂ ਵਿੱਚ ਨਿਕਲੀ ਫੂਕ-ਡਾ. ਚੀਮਾ

ss1

ਵਾਅਦਿਆਂ ਦੀ ਝੜੀ ਲਾ ਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਦੀ 6 ਮਹੀਨਿਆਂ ਵਿੱਚ ਨਿਕਲੀ ਫੂਕ-ਡਾ. ਚੀਮਾ

ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣਾਂ ਵਿੱਚ ਭਾਜਪਾ-ਅਕਾਲੀ ਗੱਠਜੋੜ ਉਮੀਦਵਾਰ ਦੀ ਜਿੱਤ ਤੈਅ

ਰਾਜਪੁਰਾ, 28 ਸਤੰਬਰ (ਐਚ.ਐਸ.ਸੈਣੀ)-ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਮੇਂ ਸਿੱਖਿਆ ਮੰਤਰੀ ਪੰਜਾਬ ਰਹੇ ਡਾ: ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਸੱਤਾ ਸੰਭਾਲੇ ਭਾਂਵੇ 6 ਮਹੀਨੇ ਦਾ ਸਮਾਂ ਹੋ ਗਿਆ ਹੈ ਪਰ ਇਸ ਸਮੇਂ ਦੌਰਾਨ ਕੈਪਟਨ ਸਰਕਾਰ ਨੇ ਸੂਬੇ ਦੀ ਜਨਤਾਂ ਨਾਲ ਸਬਜਬਾਗ ਦਿਖਾ ਕੇ ਕੀਤੇ ਵਾਅਦਿਆਂ ਦੀ ਲਾਈ ਝੜੀ ਦੀ ਫੂਕ ਨਿਕਲ ਗਈ ਹੈ। ਡਾ: ਚੀਮਾ ਅੱਜ ਇਥੇ ਸ੍ਰੋਮਣੀ ਅਕਾਲੀ ਦਲ ਦੇ ਜ਼ਿਲਾ ਜਨਰਲ ਸਕੱਤਰ ਹਰਪਾਲ ਸਿੰਘ ਸਰਾਓ ਦੇ ਦਫਤਰ ਵਿੱਚ ਚੌਣਵੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।  ਡਾ: ਚੀਮਾ ਨੇ ਕਿਹਾ ਕਿ ਕਾਂਗਰਸ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੂਬੇ ਦੀ ਸੱਤਾ ‘ਤੇ ਕਾਬਜ ਹੋਣ ਵਿੱਚ ਤਾਂ ਭਾਵੇ ਕਾਮਯਾਬ ਰਹੀ ਹੈ ਪਰ ਹੁਣ ਸਰਕਾਰੀ ਵਿਭਾਗਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਨਖਾਹ ਦੇਣ ਤੋਂ ਅਸਮਰਥ ਅਕਾਲੀ ਸਰਕਾਰ ਵੱਲੋਂ ਖਜਾਨਾ ਖਾਲੀ ਛੱਡ ਕੇ ਜਾਣ ਦਾ ਬਹਾਨਾ ਬਣਾ ਕੇ ਫੇਰ ਗੁਮਰਾਹ ਰਹੀ ਹੈ। ਉਨਾਂ ਕਿਹਾ ਕਿ ਰਾਜ ਦੇ ਬਜ਼ਟ ਵਿੱਚ ਇਹ ਸਪਸ਼ੱਟ ਹੁੰਦਾ ਹੈ ਕਿ ਪੈਸਾ ਕਿਥੋਂ ਆਉਣਾ ਤੇ  ਕਿਥੇ ਖਰਚ ਹੋਣਾ ਹੈ। ਹੁਣ ਕਾਂਗਰਸ ਸਰਕਾਰ ਗੱਠਜੋੜ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਚਲਾਈਆਂ ਸਕੀਮਾਂ ਨੂੰ ਕਾਂਗਰਸ ਸਰਕਾਰ ਬੰਦ ਕਰਨ ਜਾ ਰਹੀ ਹੈ। ਜਿਸ ਦਾ ਖੁਮਿਆਜ਼ਾਂ ਉਹਨਾਂ ਨੂੰ ਗੁਰਦਾਸਪੁਰ ਚੋਣਾ ਵਿਚ ਭੁਗਤਣ ਪਵੇਗਾ।  ਗੁਰਦਾਸਪੁਰ ਜਿਮਨੀ ਲੋਕ ਸਭਾ ਚੋਣਾਂ ਵਿੱਚ ਭਾਜਪਾ-ਅਕਾਲੀ ਦਲ ਉਮੀਦਵਾਰ ਸਵਰਨ ਸਲਾਰੀਆ ਦੀ ਜਿੱਤ ਤੈਅ ਹੈ। ਇਸ ਮੋਕੇ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਜਸਵਿੰਦਰ ਸਿੰਘ ਬੰਬੀ, ਭਾਜਪਾ ਆਗੂ ਰਾਮ ਸਰਨ, ਰਵਿੰਦਰ ਰਿੰਕੂ ਸਰਾਓ, ਸਰਕਲ ਅਕਾਲੀ ਦਲ ਘਨੌਰ ਦੇ ਪ੍ਰਧਾਨ ਭੂਪਿੰਦਰ ਸਿੰਘ ਲਾਛੜੂ ਸਮੇਤ ਹੋਰ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *