ਮੰਦਭਾਗੀ ਘਟਨਾਵਾ: ਅੱਜ ਦੋ ਥਾਵਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ

ss1

ਮੰਦਭਾਗੀ ਘਟਨਾਵਾ: ਅੱਜ ਦੋ ਥਾਵਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ

ਪਿੰਡ ਦੇਵੀਵਾਲਾ ਫਰੀਦਕੋਟ ਵਿਖੇ ਗੁਰੂਦਵਾਰਾ ਸਾਹਿਬ ਵਿੱਚ ਸ਼ਾਰਟ ਸਰਕਟ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੁਕਸਾਨੇ ਗਏ। ਪੁਲਿਸ ਵੱਲੋਂ ਗੁਰੂ ਸਾਹਿਬ ਦੇ ਸਰੂਪ ਸ਼੍ਰੀ ਮੁਕਤਸਰ ਸਾਹਿਬ ਭੇਜ ਦਿੱਤੇ ਗਏ ਨੇ ਅਤੇ ਅੱਜ ਬੰਗਾ ਨੇੜੇ ਪਿੰਡ ਡਰੋਲੀ ਦੇ ਗੁਰੂਦਵਾਰਾ ਸਾਹਿਬ ਵਿਖੇ ਦੋ ਸਰੂਪ ਅਗਨ ਭੇਟ।

ਇਸ ਤੋ 4 ਦਿਨ ਪਹਿਲਾ ਗੁਰਦੁਆਰਾ ਰਾਮਸਰ ਸਾਹਿਬ ਅੰਮ੍ਰਿਤਸਰ ਤੀਸਰੀ ਮੰਜਿਲ ਤੇ ਸ਼ਾਰਟ ਸਰਕਟ ਨਾਲ 5 ਸਰੂਪ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਗਨ ਭੇਂਟ ਹੋਏ। ਜਿਕਰਯੋਗ ਇੱਥੇ ਪ੍ਰਬੰਧ ਸ੍ਰੋਮਣੀ ਕਮੇਟੀ ਦਾ ਸੀ।
ਇਸ ਤੋ ਕੁਝ ਦਿਨ ਪਹਿਲਾ ਰੋਪੜ ਦੇ ਪਿੰਡ ਵਿਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਾਰ ਸਰੂਪ ਹੋਏ ਅਗਨ ਭੇਂਟ ਹੋਏ। ਪ੍ਰਸਾਸਨ ਵੱਲੋ ਕਾਰਨ ਬਿਜਲੀ ਦੇ ਸ਼ਾਰਟ ਸਰਕਟ ਦੱਸਿਆ। ਪਿਛਲੇ ਦਿਨੀ ਬੁਢਲਾਡਾ(ਮਾਨਸਾ) ਕੋਲ ਪਿੰਡ ਕਲਾਣਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ ਪਾਲਕੀ ਅਗਨ ਭੇਟ ਹੋ ਗਏ ਹਨ। ਇਸ ਤੋ ਇੱਕ ਦਿਨ ਪਹਿਲਾ ਇੱਕ ਅਜਿਹੀ ਘਟਨਾ ਮੱਖੂ ਦੇ ਨੇੜੇ ਪਿੰਡ ਬਹਿਕ ਫੱਤੂ ਵਿੱਚ 10 ਸਰੂਪ ਅਗਨ ਭੇਟ ਹੋਏ। ਕੀ ਹੋ ਗਿਆ ਪੰਜਾਬ ਵਿੱਚ। ਨਿੱਤ ਦਿਨ ਅਤੀ ਦੁੱਖਦਾਈ ਘਟਨਾਵਾ ਰੁਕ ਨਹੀ ਰਹੀਆ।
ਸਵਾਲ ਹੈ
1- ਕਿ ਸਾਰਟ ਸਰਕਟ ਗੁਰੂ ਘਰਾ ਵਿੱਚ ਹੀ ਹੁੰਦਾ …..?
2- ਹਰ ਮੰਦਭਾਗੇ ਸਾਰਟ ਸਰਕਟ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੀ ਕਿਉ ਅਗਨ ਭੇਟ ਹੁੰਦੇ ….?
3- ਹਮੇਸਾ ਸਰੂਪ ਤੋ ਬਿਨਾ ਕਦੇ ਕੋਈ ਹੋਰ ਨੁਕਸਾਨ ਸਾਰਟ ਸਰਕਟ ਨਾਲ ਨਹੀ ਹੋਇਆ….?
4- ਹਰ ਮੰਦਭਾਗੀ ਘਟਨਾ ਤੋ ਬਾਅਦ ਸੋਖਾ ਜਵਾਬ ਸਾਰਟ ਸਰਕਟ ਕਿਉ …..?

ਪ੍ਰਮਾਤਮਾ ਕਿਰਪਾ ਕਰੇ

10959371_1384303185214152_537099954152431843_n

ਸ. ਗੁਰਦੀਪ ਸਿੰਘ ਬਠਿੰਡਾ
print
Share Button
Print Friendly, PDF & Email