ਖਾਲੜਾ ਪੰਚਾਇਤ ਘਰ ਦੀ ਹਾਲਤ ਹੋਈ ਖਸ਼ਤਾ

ss1

ਖਾਲੜਾ ਪੰਚਾਇਤ ਘਰ ਦੀ ਹਾਲਤ ਹੋਈ ਖਸ਼ਤਾ

25-31 (1) 25-31 (2)
ਖਾਲੜਾ 24 ਮਈ ( ਗੁਰਪ੍ਰੀਤ ਸਿੰਘ ਸ਼ੈਡੀ ) ਵਿਧਾਨ ਸਭਾ ਹਲਕਾ ਖੇਮਕਰਨ ਦੇ ਅੰਦਰ ਕਸਬਾ ਖਾਲੜਾ ਵਿਖੇ ਪੰਚਾਇਤ ਘਰ ਦੀ ਹਾਲਤ ਖਸਤਾ ਬਣੀ ਹੋਈ ਹੈ।ਵੱੱਖ ਵੱਖੇ ਸਰਕਾਰ ਨੇ ਪਿਛਲੇ 40 ਸਾਲਾ ਤੋ ਸਾਰ ਨਹੀ ਲਈ ਇਹ ਸਬਦ ਪਿੰਡ ਦੇ ਨਿਵਾਸੀਆ ਨੇ ਪ੍ਰੈਸ਼ ਨੂੰ ਜਾਣਕਾਰੀ ਦਿਦੇ ਹੋਏ ਕਿਹਾ ਕਿ ਸਨ 1966-67 ਵਿੱਚ ਪ੍ਰਤਾਪ ਸਿੰਘ ਚੇਅਰਮੈਨ ਬਲਾਕ ਸੰਮਤੀ ਭਿਖੀਵਿੰਡ ਅਤੇ ਸੋਦਾਗਰ ਸਿੰਘ ਨੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਇਸ ਦਾ ਨੀਹ ਪੱਥਰ ਰੱਖਿਆ ਸ਼ੀ ਤਾ ਕਿ ਗਰੀਬ ਲੋਕ ਆਪਣੀਆ ਧੀਆ ਦੇ ਵਿਆਹ ਇਥੇ ਕਰ ਸਕਣ ਪਰ ਹੁਣ ਇਸ ਪਚਾਇਤ ਘਰ (ਜੱਝ-ਘਰ) ਹਾਲਤ ਬਹੁਤ ਖਸਤਾ ਹੋਣ ਕਾਰਨ ਅਤੇ ਸਰਕਾਰ ਦਾ ਇਸ ਪੰਚਾਇਤ ਪ੍ਰਤੀ ਧਿਆਨ ਨਾ ਦੇਣ ਕਾਰਣ ਇਥੇ ਲੋਕ ਕੂੜਾ ਕਰਕਟ ਸੁਟਦੇ ਹਨ ਜੋ ਕਿ ਪਿੰਡ ਦੇ ਬਿਲਕੁਲ ਵਿਚਕਾਰ ਹੋਣ ਕਾਰਨ ਇਥੇ ਆਸ ਪਾਸ ਦੇ ਲੋਕਾ ਵਿਚ ਮੱਛਰਾ ਤੋ ਹੋਣ ਵਾਲੀਆ ਭਿਆਨਕ ਬਿਮਾਰੀਆਂ ਦਾ ਖਤਰਾ ਬਣਿਆਂ ਹੋਇਆ ਹੈ ਅਤੇ ਇਥੇ ਜਹਿਰੀਲੇ ਕੀੜੇ ਮਕੋੜੈ ਸੱਪ ਆਦਿ ਜੀਵ ਜੰਤੂ ਨਜਦੀਕੀ ਰਿਹਾਈਸੀ ਘਰਾ ਵਿਚ ਅਕਸਰ ਵੜ ਜਾਦੇ ਹਨ ਜੋ ਕਿ ਆਮ ਲੋਕਾ ਦੀ ਜਾਨ ਦਾ ਖੌਫ ਬਣਿਆ ਪਿਆ ਹੈ ਕੁਝ ਸ਼ਮਾ ਪਹਿਲਾ ਇਹ ਪੰਚਾਇਤ ਘਰ ਪਿੰਡ ਦੀ ਸਾਨ ਹੋਇਆਂ ਕਰਦਾ ਸੀ ਇਥੇ ਲੋਕ ਸਰਕਾਰੀ ਅਫਸ਼ਰ ,ਸਰਪੰਚ ਅਤੇ ਪੰਚਾਇਤ ਮੈਬਰ ਬੈਠ ਕੇ ਲੋਕਾ ਦੇ ਨਿਕੇ ਮੋਟੇ ਮਸਲਿਆ ਦੇ ਫੈਸਲੇ ਕਰਦੇ ਸਨ ।ਇਥੇ ਹੀ ਪਿੰਡ ਦੀਆ ਧੀਆਂ ਭੈਣਾ ਦੇ ਵਿਆਹ ਸਮੇ ਬਰਾਤਾ ਨੂੰ ਸਤਿਕਾਰ ਨਾਲ ਠਹਿਰਾਇਆ ਜਾਦਾ ਸੀ ।ਪਰ ਪਿਛਲ਼ੇ ਕਈ ਸਾਲਾ ਤੋ ਨਾ ਤਾ ਕਿਸੇ ਪੰਚਾਇਤ ਨੇ ਧਿਆਨ ਦਿਤਾ ਤੇ ਨਾ ਹੀ ਕਿਸੇ ਸਰਕਾਰ ਨੇ ਜਿਸ ਕਾਰਨ ਪੰਚਾਇਤ ਘਰ ਦੀ ਹਾਲਤ ਨਰਕ ਤੋ ਭੈੜੀ ਹੋ ਚੁਕੀ ਹੈ ।ਇਸ ਮੋਕੇ ਪਿਡ ਵਾਸੀਆਂ ਨੇ ਸਰਕਾਰ ਤੋ ਮੱਗ ਕੀਤੀ ਪੰਚਾਇਤ ਘਰ ਦਾ ਵਿਕਾਸ ਕਰਵਾਇਆਂ ਜਾਵੇ।

print
Share Button
Print Friendly, PDF & Email

Leave a Reply

Your email address will not be published. Required fields are marked *