ਹਾਸ਼ੀਏ ਤੇ ਰਹਿ ਰਹੇ ਵਾਂਝੇ ਲੋਕਾਂ ਨੂੰ ਫਾਇਦਾ ਮਿਲਣ ਨਾਲ ਹੀ ਹੈ ਵਿਕਾਸ ਦੀ ਸਾਰਥਕਤਾ : ਉਪ ਰਾਸ਼ਟਰਪਤੀ

ss1

ਹਾਸ਼ੀਏ ਤੇ ਰਹਿ ਰਹੇ ਵਾਂਝੇ ਲੋਕਾਂ ਨੂੰ ਫਾਇਦਾ ਮਿਲਣ ਨਾਲ ਹੀ ਹੈ ਵਿਕਾਸ ਦੀ ਸਾਰਥਕਤਾ : ਉਪ ਰਾਸ਼ਟਰਪਤੀ

ਭਾਰਤ ਭਾਵੇਂ ਨਵੇਂ ਯੁੱਗ ਵੱਲ ਵੱਧ ਰਿਹਾ ਹੈ ਪ੍ਰੰਤੂ ਸਾਨੂੰ ਆਪਣੀਆਂ ਪੁਰਾਣੀਆਂ ਪਰੰਪਰਾਵਾਂ ਨੂੰ  ਯਾਦ ਰੱਖਣਾ ਚਾਹੀਦਾ ਹੈ ਅਤੇ ਉਹਨਾਂ ਤੇ ਪੂਰਾ ਉਤਰਨਾ ਚਾਹੀਦਾ ਹੈ| ਇਹ ਗੱਲ ਭਾਰਤ ਦੇ ਉਪ ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਨੇ ਅੱਜ ਇੱਥੇ ਇੱਕ ਨਿੱਜੀ ਸੰਸਥਾ ਵੱਲੋਂ ਕਰਵਾਏ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਆਖੀ| ਉਹਨਾਂ ਕਿਹਾ ਕਿ ਸਾਡੀ ਪਰੰਪਰਾ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ ਅਤੇ ਸਮਾਜ ਦੀ ਤਰੱਕੀ ਵਿੱਚ ਇਸਦਾ ਵੱਡਾ ਯੋਗਦਾਨ ਹੈ| ਉਹਨਾਂ ਕਿਹਾ ਕਿ ਭਾਰਤ ਦੀ ਰਵਾਇਤ ਹੈ ਕਿ ਇੱਥੇ ਪਰਿਵਾਰ ਦੇ ਬਜੁਰਗਾਂ ਨੂੰ ਸਤਿਕਾਰ ਦਿਤਾ ਜਾਂਦਾ ਹੈ ਅਤੇ ਨਵੀਂ ਪੀੜ੍ਹੀ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ|  ਉਹਨਾਂ ਕਿਹਾ ਕਿ ਆਜਾਦੀ ਤੋਂ ਬਾਅਦ ਸਾਡੇ ਦੇਸ਼ ਨੇ ਬਹੁਤ ਤਰੱਕੀ ਕੀਤੀ ਹੈ ਅਤੇ ਸਾਡੇ ਵਿੱਚ ਇਹ ਸਮਰਥਾ ਹੈ ਕਿ ਅਸੀਂ ਦੁਨੀਆਂ ਨੂੰ ਅਗਵਾਈ ਦੇਈਏ| ਭਾਰਤ ਕੋਲ ਨੌਜਵਾਨ ਸ਼ਕਤੀ ਹੈ ਜੋ ਕੁਝ ਵੀ ਕਰਨ ਦੇ ਸਮਰਥ ਹੈ| ਉਹਨਾਂ ਕਿਹਾ ਕਿ ਦੇਸ਼ ਵਿੱਚ ਭਾਵੇਂ ਹੋਰ ਸੁਵਿਧਾ ਮੌਜੂਦ ਹੈ ਪ੍ਰੰਤੂ ਹਾਸ਼ੀਏ ਤੇ ਰਹਿ ਰਹੇ ਵਾਂਝੇ ਲੋਕਾਂ ਨੂੰ ਵਿਕਾਸ ਦਾ ਪੂਰਾ ਫਾਇਦਾ ਨਹੀਂ ਮਿਲ ਪਾਇਆ|
ਉਹਨਾਂ ਕਿਹਾ ਕਿ ਵਿਕਾਸ ਦਾ ਮਤਲਬ ਸਿਰਫ ਪੁਲ ਅਤੇ ਸੜਕਾਂ ਬਣਾਉਣਾ ਹੀ ਨਹੀਂ ਹੈ ਬਲਕਿ ਸਮਾਜ ਦੇ ਹਰੇਕ ਵਰਗ ਨੂੰ ਵਿਕਾਸ ਵਿੱਚ ਬਣਦੀ ਹਿੱਸੇਦਾਰੀ ਮਿਲਣੀ ਚਾਹੀਦੀ ਹੈ| ਉਹਨਾਂ ਕਿਹਾ ਕਿ ਵਿਕਾਸ ਦੀ ਸਾਰਥਕਤਾ ਤਾਂ ਹੀ ਹੈ ਜੇਕਰ ਹਾਸ਼ੀਏ ਤੇ ਰਹਿ ਰਹੇ ਵਾਂਝੇ ਲੋਕਾਂ ਨੂੰ ਇਸਦਾ ਪੂਰਾ ਫਾਇਦਾ ਹਾਸਿਲ ਹੋਵੇ| ਉਹਨਾਂ ਕਿਹਾ ਕਿ ਜਿਵੇਂ ਸਰੀਰ ਦਾ ਹਰੇਕ ਅੰਗ ਤੰਦਰੁਸਤ ਹੋਣ ਤੇ ਹੀ ਆਦਮੀ ਤਰੱਕੀ ਕਰਦਾ ਹੈ ਉਵੇਂ ਹੀ ਸਮਾਜ ਦੀ ਤਰੱਕੀ ਲਈ ਹਰੇਕ ਵਰਗ ਦਾ ਵਿਕਾਸ ਹੋਣਾ ਜਰੂਰੀ ਹੈ|

print
Share Button
Print Friendly, PDF & Email