ਰਵਿ ਬੁਕ ਡਿਪੋ ਵਲੋਂ 35 ਵਰੇਂ ਪੂਰੇ ਹੋਣ ਤੇ ਕੱਢੇ ਗਏ ਇਨਾਮੀ ਕੂਪਨ ਦੇ ਡਰਾਅ

ss1

ਰਵਿ ਬੁਕ ਡਿਪੋ ਵਲੋਂ 35 ਵਰੇਂ ਪੂਰੇ ਹੋਣ ਤੇ ਕੱਢੇ ਗਏ ਇਨਾਮੀ ਕੂਪਨ ਦੇ ਡਰਾਅ

ਰਾਜਪੁਰਾ, 30 ਅਪ੍ਰੈਲ (ਧਰਮਵੀਰ ਨਾਗਪਾਲ)- ਰਾਜਪੁਰਾ ਟਾਊਨ ਵਿੱਖੇ ਰਵਿ ਬੁੱਕ ਡਿਪੋ ਨਾਮਕ ਦੁਕਾਨ ਵਲੋਂ ਆਪਣੇ 35 ਵਰੇ ਪੂਰੇ ਹੋਣ ਮਗਰੋਂ ਸ਼ਹਿਰ ਦੇ ਸਕੂਲੀ ਬਚਿਆਂ ਨੂੰ ਨਵੇਂ ਸਮੈਸ਼ਟਰ ਤੇ ਵੇਚਿਆਂ ਗਈਆਂ ਕਿਤਾਬਾ ਤੇ ਦਿੱਤੇ ਗਏ ਕੂਪਨਾ ਦਾ ਇੱਕ ਇਨਾਮ ਵੰਡ ਸਮਾਗਮ ਉਲੀਕੀਆਂ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ੍ਰ. ਹਰਿੰਦਰਪਾਲ ਸਿੰਘ ਚੰਦੂਮਾਜਰਾ ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ ਜਿਲਾ ਮੁਹਾਲੀ ਅਤੇ ਸਾਬਕਾ ਮੰਤਰੀ ਪੰਜਾਬ ਸ਼੍ਰੀ ਰਾਜ ਖੁਰਾਨਾ ਨੇ ਵਿਸ਼ੇਸ ਤੌਰ ਤੇ ਪੁੱਜ ਕੇ ਸਿਰਕਤ ਕੀਤੀ।

ਇਸ ਮੌਕੇ ਸ਼ਹਿਰ ਰਾਜਪੁਰਾ ਦੀ ਸਮੂਹ ਅਕਾਲੀ ਭਾਜਪਾ ਗਠਜੋੜ ਦੀ ਸਮੂਹ ਲੀਡਰਸ਼ਿਪ ਵੀ ਵਿਸ਼ੇਸ ਤੌਰ ਤੇ ਮੌਜੂਦ ਰਹੀ। ਇਸ ਇਨਾਮ ਵੰਡ ਸਮਾਗਮ ਵਿੱਚ ਕੁਲ 203 ਇਨਾਮ ਸ਼ਹਿਰ ਵਾਸੀਆਂ ਵਿੱਚ ਤਕਸੀਮ ਕੀਤੇ ਗਏ ਜਿਹਨਾਂ ਵਿਚੋਂ ਪਹਿਲੇ ਤਿੰਨ ਵੱਡੇ ਇਨਾਮ ਇੱਕ ਐਕਟੀਵਾ ਸਕੂਟਰ, ਇੱਕ ਫਰਿਜ ਅਤੇ ਇੱਕ ਲੈਪਟਾਪ ਰੱਖੇ ਗਏ ਸਨ। ਇਸ ਇਨਾਮ ਵੰਡ ਸਮਾਗਮ ਵਿੱਚ ਬੜੇ ਹੀ ਪਾਰਦਰਸ਼ੀ ਤਰੀਕੇ ਨਾਲ ਲੋਕਾ ਵਿੱਚ ਇਨਾਮ ਤਕਸੀਮ ਕੀਤੇ ਗਏ ਜਿਹਨਾਂ ਵਿਚੋਂ ਇੱਕ ਵੱਡਾ ਇਨਾਮ ਐਕਟੀਵਾ ਸਕੂਟਰ ਕੂਪਨ ਨੰਬਰ 10349 ਸ੍ਰ. ਅਮਰੀਕ ਸਿੰਘ ਨਿਵਾਸੀ ਰਾਜਪੁਰਾ ਦਾ ਨਿਕਲਿਆਂ ਜੋ ਮੁੱਖ ਮਹਿਮਾਨਾ ਵਲੋਂ ਉਸਨੂੰ ਸੋਪਿਆਂ ਗਿਆ। ਇਸ ਮੌਕੇ ਚਾਈਨਲ ਦੀ ਟੀਮ ਨਾਲ ਗਲਬਾਤ ਕਰਦਿਆਂ ਸ੍ਰ. ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਰਾਜ ਖੁਰਾਨਾ ਸਾਬਕਾ ਮੰਤਰੀ ਪੰਜਾਬ ਨੇ ਬੁੱਕ ਸੇਲਰ ਦੇ ਮਾਲਕ ਰਵਿ ਦੁਰੇਜਾ ਅਤੇ ਵਾਲਮਿਕੀ ਨੌਜਵਾਨ ਸਭਾ ਦੇ ਕੌਮੀ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਨੂੰ ਇਸ ਨਵੇਂ ਤਰਾਂ ਦੀ ਸੋਚ ਅਤੇ ਨਵੇਂ ਉਪਰਾਲੇ ਲਈ ਮੁਬਾਰਕਵਾਦ ਦਿੱਤੀ ਅਤੇ ਉਹਨਾਂ ਵਲੋਂ ਸਿਖਿਆ ਦੇ ਖੇਤਰ ਵਿੱਚ ਸ਼ਹਿਰ ਵਾਸੀਆਂ ਲਈ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ।ਇਸ ਸਮਾਰੋਹ ਵਿੱਚ ਮੁੱਖ ਮਹਿਮਾਨਾਂ ਤੋਂ ਇਲਾਵਾ ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਪ੍ਰਵੀਨ ਛਾਬੜਾ, ਉਪ ਪ੍ਰਧਾਨ ਸ੍ਰ. ਗੁਰਿੰਦਰ ਪਾਲ ਸਿੰਘ ਜੋਗਾ. ਕੌਂਸਲਰ ਰਣਜੀਤ ਰਾਣਾ, ਅਰਵਿੰਦਰਪਾਲ ਸਿੰਘ ਰਾਜੂ, ਰਾਕੇਸ਼ ਮਹਿਤਾ,ਸ੍ਰ. ਕਰਨਵੀਰ ਸਿੰਘ ਕੰਗ, ਹਰਦੇਵ ਸਿੰਘ ਕੰਡੇਵਾਲਾ, ਅਸ਼ੋਕ ਕੁਮਾਰ ਬਿੱਟੂ ਪ੍ਰਧਾਨ, ਰਾਮ ਆਸਰਾ ਜਨਰਲ ਸਕੱਤਰ,ਸੰਜੀਵ ਕਮਲ ਜਨਰਲ ਸਕੱਤਰ ਪੰਜਾਬ ਜੋਨ ਮਾਲਵਾ ਵਪਾਰ ਮੰਡਲ, ਸ੍ਰ. ਅਬਰਿੰਦਰ ਸਿੰਘ ਕੰਗ, ਖਜਾਨ ਸਿੰਘ, ਸ੍ਰ. ਬਲਦੇਵ ਖੁਰਾਨਾ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *