ਰੋਹਿੰਗਿਆ ਮੁਸਲਮਾਨਾਂ ਦੇ ਉਜਾੜੇ ‘ਤੇ ਬੋਲੀ ਸੂ ਕੀ

ss1

ਰੋਹਿੰਗਿਆ ਮੁਸਲਮਾਨਾਂ ਦੇ ਉਜਾੜੇ ‘ਤੇ ਬੋਲੀ ਸੂ ਕੀ

ਰੋਹਿੰਗਿਆ ਮੁਸਲਮਾਨਾਂ ਦੇ ਮੁੱਦੇ ‘ਤੇ ਮਿਆਂਮਾਰ ਨੇ ਆਖਰ ਆਪਣੀ ਚੁੱਪੀ ਤੋੜ ਦਿੱਤੀ ਹੈ। ਮਿਆਂਮਾਰ ਦੀ ਸਟੇਟ ਕੌਂਸਲਰ ਆਂਗ ਸਾਨ ਸੂ ਕੀ ਨੇ ਦੇਸ਼ ਦੇ ਨਾਂ ਸੰਬੋਧਨ ‘ਚ ਕਿਹਾ, “ਮਿਆਂਮਾਰ ਅੱਤਵਾਦੀਆਂ ਨਾਲ ਲੜ ਰਿਹਾ ਹੈ। ਰੋਹਿੰਗਿਆ ਨੇ ਬੇਗੁਨਾਹ ਲੋਕਾਂ ‘ਤੇ ਹਮਲੇ ਕੀਤੇ। ਅਸੀਂ ਸ਼ਾਂਤੀ ਬਣਾਈ ਰੱਖਣ ਦੀ ਹਰ ਕੋਸ਼ਿਸ਼ ਕੀਤੀ ਪਰ ਪੁਲਿਸ ‘ਤੇ ਹਮਲੇ ਕੀਤੇ ਗਏ।” ਉਨ੍ਹਾਂ ਕਿਹਾ, “ਬੇਘਰ ਹੋਏ ਲੋਕਾਂ ਦਾ ਸਾਨੂੰ ਦੁੱਖ ਹੈ ਪਰ ਦੇਸ਼ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਮਿਆਂਮਾਰ ਨੇ ਰੋਹਿੰਗਿਆ ਲੋਕਾਂ ਨੂੰ ਵਸੀਲਾ ਦਿੱਤਾ ਪਰ ਨਤੀਜਾ ਕੀ ਨਿਕਲਿਆ।”

ਉਨ੍ਹਾਂ ਕਿਹਾ, “ਅਸੀਂ ਆਪਣੇ ਨਿਖੇਧੀ ਤੋਂ ਡਰਣ ਵਾਲੇ ਨਹੀਂ। ਸੂ ਕੀ ਨੇ ਕਿਹਾ ਕਿ ਜਿਹੜੇ ਲੋਕ ਮਿਆਂਮਾਰ ਵਾਪਸ ਆਉਣਾ ਚਾਹੁੰਦੇ ਹਨ, ਅਸੀਂ ਉਨ੍ਹਾਂ ਲਈ ਰਿਫਿਊਜ਼ੀ ਵੈਰੀਫਿਕੇਸ਼ਨ ਦਾ ਪ੍ਰੋਸੈਸ ਸ਼ੁਰੂ ਕਰਾਂਗੇ।” ਸੂ ਕੀ ਨੇ ਕਿਹਾ ਕਿ ਮਿਆਂਮਾਰ ਇੱਕ ਉਲਝਿਆ ਮੁਲਕ ਹੈ। ਲੋਕਾਂ ਨੂੰ ਉਨ੍ਹਾਂ ਤੋਂ ਉਮੀਦਾਂ ਹਨ। ਅਸੀਂ ਉਨ੍ਹਾਂ ਦੀ ਹਰ ਪ੍ਰੇਸ਼ਾਨੀ ਦਾ ਹਲ ਘੱਟੋ-ਘੱਟ ਵਕਤ ‘ਚ ਕਰਾਂਗੇ। ਦੇਸ਼ ਭਰ ‘ਚੋਂ ਬਾਹਰ ਕੱਢੇ ਜਾ ਰਹੇ ਰੋਹਿੰਗਿਆ ਮੁਸਲਮਾਨਾਂ ਦੇ ਮੁੱਦੇ ‘ਤੇ ਆਂਗ ਸਾਨ ਸੂ ਕੀ ਨੇ ਕਿਹਾ, “70 ਸਾਲ ਤੋਂ ਦੇਸ਼ ਨੂੰ ਸ਼ਾਂਤ ਰਹਿਣ ਦੀ ਜ਼ਰੂਰਤ ਸੀ। ਅਸੀਂ ਹਿਊਮਨ ਰਾਈਟਸ ਤੋੜੇ ਜਾਣ ਦੀ ਵੀ ਨਿੰਦਾ ਕਰਦੇ ਹਾਂ।”

ਸੂ ਕੀ ਨੇ ਕਿਹਾ, “ਕੌਮਾਂਤਰੀ ਪੱਧਰ ‘ਤੇ ਆਲੋਚਨਾਵਾਂ ਤੋਂ ਮਿਆਂਮਾਰ ਡਰਦਾ ਨਹੀਂ। ਰਖੀਨ ‘ਚ ਪ੍ਰੇਸ਼ਾਨੀ ਦੇ ਹੱਲ ਲਈ ਪੂਰੀ ਤਰ੍ਹਾਂ ਤਿਆਰ ਹਾਂ। ਰਖੀਨ ਖੇਤਰ ‘ਚ ਸਾਰੇ ਭਾਈਚਾਰੇ ਨੂੰ ਹੋਈ ਪ੍ਰੇਸ਼ਾਨੀ ਲਈ ਸਾਨੂੰ ਦੁੱਖ ਹੈ। ਬੰਗਲਾਦੇਸ਼ ਭੱਜ ਰਹੇ ਮੁਸਲਮਾਨਾਂ ਲਈ ਵੀ ਮੈਨੂੰ ਚਿੰਤਾ ਹੈ। ਅਸੀਂ ਇਹ ਵੀ ਪਤਾ ਕਰਨਾ ਚਾਹੁੰਦੇ ਹਾਂ ਕਿ ਆਖਰ ਕਿਉਂ ਇਵੇਂ ਦੇ ਕਤਲੇਆਮ ਹੋ ਰਹੇ ਹਨ। ਦੇਸ਼ ਛੱਡ ਰਹੇ ਲੋਕਾਂ ਨਾਲ ਵੀ ਗੱਲ ਕਰਨਾ ਚਾਹੁੰਦੀ ਹਾਂ।”

ਜ਼ਿਕਰਯੋਗ ਹੈ ਕਿ ਪੱਛਮੀ ਮਿਆਂਮਾਰ ਦੇ ਰਾਖੀਨ ਖੇਤਰ ‘ਚ 25 ਅਗਸਤ ਨੂੰ ਰੋਹਿੰਗਿਆ ਵਿਦਰੋਹੀਆਂ ਨੇ ਪੁਲਿਸ ਚੌਕੀਆਂ ਤੇ ਫੌਜੀ ਕੈਂਪਾਂ ‘ਤੇ ਹਮਲੇ ਕਰਨ ਦੇ ਬਾਅਦ ਉਨ੍ਹਾਂ ਖਿਲਾਫ ਹਿੰਸਾ ਸ਼ੁਰੂ ਹੋ ਗਈ ਸੀ। ਇਨ੍ਹਾਂ ਹਮਲਿਆਂ ‘ਚ ਕਰੀਬ 12 ਲੋਕਾਂ ਦੀ ਮੌਤ ਹੋਈ ਸੀ। ਹਿੰਸਕ ਕਾਰਵਾਈ ਦੇ ਕਾਰਨ ਮਿਆਂਮਾਰ ਤੋਂ ਹੁਣ ਤੱਕ ਚਾਰ ਲੱਖ ਤੋਂ ਵੱਧ ਰੋਹਿੰਗਿਆ ਬੰਗਲਾਦੇਸ਼ ਵੱਲ ਜਾ ਚੁੱਕੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *