ਨਹਿਰੂ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਆਗਾਜ਼

ss1

ਨਹਿਰੂ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਆਗਾਜ਼

ਰੂਪਨਗਰ, 18 ਸਤੰਬਰ (ਪ.ਪ.): : ਨਹਿਰੂ ਸਟੇਡੀਅਮ ਵਿਖੇ ਅੱਜ 20 ਸਤੰਬਰ ਤੱਕ ਚੱਲਣ ਵਾਲੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦਾ ਆਗਾਜ ਕੀਤਾ ਗਿਆ ਜਿਸ ਵਿਚ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਗੁਰਨੀਤ ਤੇਜ ਬਤੌਰ ਮੁਖ ਮਹਿਮਾਨ ਸ਼ਾਮਿਲ ਹੋਏ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਬੱਡੀ ਦੇ ਨੂਰਪੁਰਬੇਦੀ-ਸ਼੍ਰੀ ਅਨੰਦਪੁਰਸਾਹਿਬ ਬਲਾਕ ਦੇ ਖਿਡਾਰੀਆਂ ਨਾਲ ਜਾਣ-ਪਛਾਣ ਵੀ ਕੀਤੀ।
ਇਸ ਮੌਕੇ ਆਯੌੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਤੇਜ ਨੇ ਕਿਹਾ ਕਿ ਅੱਜ ਦਾ ਇਹ ਖੇਡ ਸਮਾਗਮ ਏਅਰ ਮਾਰਸ਼ਲ ਅਰਜਨ ਸਿੰਘ ਦੀ ਯਾਦ ਨੂੰ ਸਮਰਪਿਤ ਹੈ।ਉਨਾਂ ਕਿਹਾ ਕਿ ਇਹ ਮਾਣ ਵਾਲੀ ਗਲ ਹੈ ਕਿ ਇਸ ਸੂਬੇ ਦੇ ਇਹ ਦਿੱਗਜ ਵਿਅਕਤੀ ਐਨੇਂ ਉਚੇ ਸਥਾਨ ਤੇ ਪਹੁੰਚੇ ਹਨ। ਉਨਾਂ ਕਿਹਾ ਕਿ ਖੇਡਾਂ ਦੌਰਾਨ ਹਰ ਖਿਡਾਰੀ ਨੂੰ ਟੀਮ ਭਾਵਨਾਂ ਨਾਲ ਖੇਡਦੇ ਹੋਏ ਅਨੁਸ਼ਾਸਨ ਵਿਚ ਰਹਿੰਦੇ ਹੋਏ ਜਿਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨਾਂ ਇਹ ਵੀ ਉਮੀਦ ਕੀਤੀ ਕਿ ਵਖ ਵਖ ਬਲਾਕਾਂ ਤੋਂ ਇਥੇ ਖੇਡਣ ਆਏ ਖਿਡਾਰੀ ਚੰਗੀਆਂ ਯਾਦਾਂ ਲੈ ਕੇ ਵਾਪਿਸ ਜਾਣਗੇ ਕਿ ਉਨਾਂ ਨੂੰ ਆਪਣੇ ਸਹਿਪਾਠੀਆਂ ਨਾਲ ਇੰਨਾ ਖੇਡ ਮੁਕਾਬਲਿਆਂ ਵਿਚ ਹਿਸਾ ਲਿਆ ਸੀ। ਉਨਾਂ ਇਹ ਵੀ ਉਮੀਦ ਜਤਾਈ ਕਿ ਹਰ ਖਿਡਾਰੀ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਜਿਤ ਪ੍ਰਾਪਤ ਕਰੇਗਾ।

ਇਸ ਮੌਕੇ ਜ਼ਿਲ੍ਹਾ ਸਿਖਿਆ ਅਫਸਰ (ਐਲੀਮੈਂਟਰੀ) ਸ਼੍ਰੀ ਦਿਨੇਸ਼ ਕੁਮਾਰ ਨੇ ਦਸਿਆ ਕਿ ਇੰਨਾਂ ਖੇਡਾਂ ਵਿਚ ਰੂਪਨਗਰ ਜ਼ਿਲ੍ਹੇ ਦੇ 8 ਸਿੱਖਿਆ ਬਲਾਕਾਂ ਦੇ 550 ਬੱਚੇ ਹਿਸਾ ਲੈ ਰਹੇ ਹਨ।ਇਸ ਦੌਰਾਨ ਫੁਟਬਾਲ(ਲੜਕੇ), ਕਬੱਡੀ ਰਾਸ਼ਟਰੀ ਸਟਾਈਲ (ਲੜਕੇ ਤੇ ਲੜਕੀਆਂ),ਅਥਲੈਟਿਕਸ, ਖੋ -ਖੋ (ਲੜਕੇ ਤੇ ਲੜਕੀਆਂ), ਸਕੇਅ ਮਾਰਸ਼ਲ ਅਤੇ ਰੱਸਾ ਟੱਪਣ ਦੇ ਮੁਕਾਬਲੇ ਕਰਵਾਏ ਜਾਣਗੇ।

ਇਸ ਮੌਕੇ ਸ਼੍ਰੀ ਵਰਿੰਦਰ ਸ਼ਰਮਾ ਉਪ ਜ਼ਿਲ੍ਹਾ ਸਿਖਿਆ ਅਫਸਰ (ਐਲੀਮੈਂਟਰੀ), ਸ਼੍ਰੀ ਸੁਰਜੀਤ ਸਿੰਘ ਸੰਧੂ ਜ਼ਿਲ੍ਹਾ ਖੇਡ ਅਫਸਰ, ਸ਼੍ਰੀਮਤੀ ਜਤਿੰਦਰ ਕੌਰ ਸਹਾਇਕ ਸਿਖਿਆ ਅਫਸਰ , ਸ਼੍ਰੀ ਸਤਨਾਮ ਸਿੰਘ , ਸ਼੍ਰੀ ਜਗਤਾਰ ਸਿੰਘ ਜਨਰਲ ਸੈਕਟਰੀ , ਸ਼੍ਰੀ ਰਮਨ ਕੁਮਾਰ ਪ੍ਰਿੰਸੀਪਲ ਡਾਇਟ, ਮੈਡਮ ਅਮਰ ਉਸ਼ਾ , ਮੈਡਮ ਉਮਾ ਸ਼ਰਮਾ,ਮੈਡਮ ਸੁਦੇਸ਼ ਹੰਸ, ਰਾਜਿੰਦਰ ਸਿੰਘ ,ਨਰਿੰਦਰ ਸਿੰਘ ,ਕਸ਼ਮੀਰ ਸਿੰਘ, ਗੁਰਦਰਸ਼ਨ ਸਿੰਘ , ਸ਼੍ਰੀ ਜ਼ਸਵਿੰਦਰ ਸਿੰਘ , ਮੈਡਮ ਹਰਮਿੰਦਰ ਕੌਰ, ਮੈਡਮ ਜਗਵਿੰਦਰ ਕੌਰ, ਬਲਜਿੰਦਰ ਰਹਿਲ, ਸੁਖਵਿੰਦਰ ਸੁਖੀ , ਸ਼੍ਰੀ ਜਰਨੈਲ ਸਿੰਘ ਨਿੱਕੂਵਾਲ, ਸ਼੍ਰੀ ਬਲਵੀਰ ਸਿੰਘ, ਸ਼੍ਰੀ ਮਨਿੰਦਰ ਰਾਣਾ, ਸ਼੍ਰੀ ਕੁਲਦੀਪ ਪਰਮਾਰ , ਮੈਡਮ ਹਰਜੀਤ ਸੈਣੀ, ਸ਼੍ਰੀ ਕਰਮਜੀਤ ਬੈਂਸ , ਸ਼੍ਰੀ ਸੁਰਿੰਦਰ ਭਟਨਾਗਰ, ਸ਼੍ਰੀ ਮਨਜੀਤ ਮਾਵੀ, ਸ਼੍ਰੀ ਭੁਪਿੰਦਰ ਸਿੰਘ , ਸ਼੍ਰੀ ਹਰਮੀਤ ਸਿੰਘ (ਸਾਰੇ ਬੀ.ਪੀ.ਈ.ਓ) ਸ਼੍ਰੀਮਤੀ ਹਰਮਿੰਦਰ ਕੌਰ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *