ਸੱਜਣ ਕੁਮਾਰ ਦਾ ਹਾਲ ਡੇਰਾ ਮੁਖੀ ਵਰਗਾ ਹੋਵੇਗਾ : ਜੀ.ਕੇ.

ss1

ਸੱਜਣ ਕੁਮਾਰ ਦਾ ਹਾਲ ਡੇਰਾ ਮੁਖੀ ਵਰਗਾ ਹੋਵੇਗਾ : ਜੀ.ਕੇ.

ਨਵੀਂ ਦਿੱਲੀ –1984 ਸਿੱਖ ਕਤਲੇਆਮ ਦੇ ਮੁਖ ਗਵਾਹਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਜ਼ੀ ਸੁਰੱਖਿਆ ਦੱਸਤਾ ਉਪਲਬਧ ਕਰਾਵੇਗੀ। ਇਸ ਗੱਲ ਦੀ ਜਾਣਕਾਰੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪਟਿਆਲਾ ਹਾਊਸ ਕੋਰਟ ਵਿਖੇ ਕਾਂਗਰਸੀ ਆਗੂ ਸੱਜਣ ਕੁਮਾਰ ਨਾਲ ਸੰਬੰਧਿਤ ਇਕ ਕੇਸ ‘ਚ ਪੇਸ਼ੀ ਭੁਗਤਣ ਉਪਰੰਤ ਮੀਡੀਆ ਨਾਲ ਸਾਂਝਾ ਕੀਤੀ। ਜੀ.ਕੇ. ਨੇ ਕਿਹਾ ਕਿ ਦਿੱਲੀ ਪੁਲਿਸ ਨੇ ਮੁਖ ਗਵਾਹਾਂ ਦੀ ਸੁਰੱਖਿਆ ਨੂੰ ਵਾਪਸ ਲੈ ਕੇ ਕਾਤਲਾਂ ਦਾ ਹੌਂਸਲਾ ਵੱਧਾ ਦਿੱਤਾ ਹੈ ਪਰ ਦਿੱਲੀ ਕਮੇਟੀ ਕਿਸੇ ਕੀਮਤ ‘ਤੇ ਵੀ ਕਾਤਲਾਂ ਨੂੰ ਪੀੜਤਾਂ ‘ਤੇ ਹਾਵੀ ਹੋਣ ਦਾ ਕੋਈ ਮੌਕਾ ਨਹੀਂ ਦੇਵੇਗੀ। ਦਿੱਲੀ ਕਮੇਟੀ ਦੀ ਟਾਸ਼ਕ ਫੋਰਸ ਵੱਲੋਂ ਗਵਾਹਾਂ ਨੂੰ ਆਰਜੀ ਤੌਰ ‘ਤੇ ਸੁਰੱਖਿਆ ਦੇਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਦਿੱਲੀ ਪੁਲਿਸ ਦੀ ਸੁਰੱਖਿਆ ਬਹਾਲੀ ਲਈ ਦਿੱਲੀ ਪੁਲਿਸ ਕਮਿਸ਼ਨਰ ਅਤੇ ਕੇਂਦਰੀ ਗ੍ਰਹਿ ਮੰਤਰੀ ਪਾਸੋਂ ਮੁਲਾਕਾਤ ਦਾ ਸਮਾਂ ਛੇਤੀ ਹੀ ਲੈਣ ਦੀ ਜਾਣਕਾਰੀ ਦਿੱਤੀ। ਜੀ.ਕੇ. ਨੇ ਦੱਸਿਆ ਕਿ ਸੱਜਣ ਕੁਮਾਰ ਅੱਜ ਕੋਰਟ ‘ਚ ਪੇਸ਼ੀ ਦੌਰਾਨ ਬਹੁਤ ਘਬਰਾਏ ਹੋਏ ਨਿਮਾਣੇ ਇਨਸਾਨ ਵਾਂਗ ਜੱਜ ਸਾਹਿਬ ਦੇ ਸਾਹਮਣੇ ਦੋ ਹੱਥ ਜੋੜਕੇ ਇਸ ਤਰੀਕੇ ਖੜਾ ਸੀ ਜਿਵੇਂ ਬੀਤੇ ਦਿਨੀਂ ਡੇਰਾ ਸਿਰਸਾ ਦੇ ਮੁਖੀ ਵੱਲੋਂ ਅਦਾਲਤ ਦੇ ਸਾਹਮਣੇ ਲਿਲੜਿਆਂ ਕੱਢਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਜੀ.ਕੇ. ਨੇ ਭਰੋਸਾ ਜਤਾਇਆ ਕਿ ਡੇਰਾ ਮੁਖੀ ਦੀ ਤਰ੍ਹਾਂ ਸੱਜਣ ਕੁਮਾਰ ਵੀ ਗੁਰੂ ਕ੍ਰਿਪਾ ਸੱਦਕਾ ਆਪਣੇ ਕੂਕਰਮਾਂ ਦੀ ਸਜ਼ਾ ਪ੍ਰਾਪਤ ਕਰੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *