ਵਿਜੇ ਮਾਲਿਆ ਵੀਰਵਾਰ ਨੂੰ ਹੋਣਗੇ ਬ੍ਰਿਟੇਨ ਦੀ ਅਦਾਲਤ ‘ਚ ਪੇਸ਼

ss1

ਵਿਜੇ ਮਾਲਿਆ ਵੀਰਵਾਰ ਨੂੰ ਹੋਣਗੇ ਬ੍ਰਿਟੇਨ ਦੀ ਅਦਾਲਤ ‘ਚ ਪੇਸ਼

ਲੰਡਨ— ਵਿਵਾਦਾਂ ‘ਚ ਫਸੇ ਸ਼ਰਾਬ ਵਪਾਰੀ ਵਿਜੇ ਮਾਲਿਆ ਵੀਰਵਾਰ ਨੂੰ ਬ੍ਰਿਟੇਨ ਦੀ ਅਦਾਲਤ ‘ਚ ਪੇਸ਼ ਹੋਣਗੇ। ਉਨ੍ਹਾਂ ‘ਤੇ ਭਾਰਤ ‘ਚ ਆਰਥਿਕ ਅਪਰਾਧਾਂ ‘ਚ ਸਾਮਲ ਹੋਣ ਦੇ ਸਬੰਧ ‘ਚ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ। ਅਪ੍ਰੈਲ ‘ਚ ਭਾਰਤੀ ਅਧਿਕਾਰੀਆਂ ਵੱਲੋਂ ਸਕਾਟਲੈਂਡ ਯਾਰਡ ਵੱਲੋਂ ਹਵਾਲਗੀ ਵਾਰੰਟ ‘ਤੇ ਮਾਲਿਆ ਨੂੰ ਦਿੱਤੀ ਗਈ

ਜਮਾਨਤ ਦੇ ਚੱਲਦੇ ਫਿਲਹਾਲ ਉਹ ਬਾਹਰ ਹੈ। ਮੁੱਖ ਮੈਜਿਸਟ੍ਰੇਟ ਏਮਾ ਲੁਈਸ ਅਰਬਥਨਾਟ ਨੇ ਮਾਮਲੇ ਦੇ ਪ੍ਰਬੰਧ ਲਈ ਉਨ੍ਹਾਂ ਨੂੰ ਵੈਸਟਮਿੰਸਟਰ ਮੈਜਿਟ੍ਰੇਟ ਕੋਰਟ ‘ਚ ਪੇਸ਼ ਹੋਣ ਤੋਂ ਛੋਟ ਪ੍ਰਦਾਨ ਕੀਤੀ ਸੀ। ਇਸ ਮਾਮਲੇ ‘ਚ ਸੁਣਵਾਈ 4 ਦਸੰਬਰ ਤੋਂ ਸ਼ੁਰੂ ਹੋਈ ਸੀ। ਹਾਲਾਂਕਿ ਉਨ੍ਹਾਂ ਦੀ ਕਾਨੂੰਨੀ ਟੀਮ ਨੇ ਸੰਕੇਤ ਦਿੱਤੇ ਹਨ ਕਿ ਉਹ ਸੁਣਵਾਈ

‘ਚ ਮੌਜੂਦ ਰਹਿਣਾ ਪਸੰਦ ਕਰਦੇ ਹਨ। ਜ਼ਿਕਰਯੋਗ ਹੈ ਕਿ ਮਾਲਿਆ ‘ਤੇ ਭਾਰਤ ‘ਚ ਹੁਣ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਇੰਸ ‘ਤੇ ਵੱਖ-ਵੱਖ ਬੈਂਕਾਂ ਦਾ ਬਕਾਇਆ 9,000 ਕਰੋੜ ਰੁਪਏ ਦਾ ਕਰਜ਼ ਚੁਕਾਉਣ ਦਾ ਮਾਮਲਾ ਚੱਲ ਰਿਹਾ ਹੈ।

print
Share Button
Print Friendly, PDF & Email