ਜਲਦ ਆ ਰਿਹਾ ਹੈ 100 ਰੁਪਏ ਦਾ ਸਿੱਕਾ

ss1

ਜਲਦ ਆ ਰਿਹਾ ਹੈ 100 ਰੁਪਏ ਦਾ ਸਿੱਕਾ

Image result for 100 रुपये का नया सिक्काਨਵੀਂ ਦਿੱਲੀ : 200 ਰੁਪਏ ਦਾ ਨਵਾਂ ਨੋਟ ਜਾਰੀ ਕਰਨ ਤੋਂ ਬਾਅਦ ਹੁਣ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਕੀਤਾ ਹੈ। ਸਰਕਾਰ ਜਲਦ ਹੀ 100 ਰੁਪਏ ਦਾ ਸਿੱਕਾ ਜਾਰੀ ਕਰੇਗੀ। ਇਸ ਦੇ ਨਾਲ ਹੀ 5 ਰੁਪਏ ਦਾ ਵੀ ਨਵਾਂ ਸਿੱਕਾ ਜਾਰੀ ਕੀਤਾ ਜਾਵੇਗਾ। ਸਰਕਾਰ ਇਹ ਦੋਨੋਂ ਸਿੱਕੇ ਡਾ.ਐੱਮ.ਜੀ ਰਾਮਚੰਦਰਨ ਦੀ ਬਰਸੀ ਦੇ ਮੌਕੇ ‘ਤੇ ਜਾਰੀ ਕਰੇਗੀ। 100 ਰੁਪਏ ਦਾ ਨਵਾਂ ਸਿੱਕਾ 44 ਮਿਲੀਮੀਟਰ ਦਾ ਅਤੇ ਇਸ ਦਾ ਭਾਰ 35 ਗ੍ਰਾਮ ਹੋਵੇਗਾ। ਇਸ ਦੇ ਅਗਲੇ ਹਿੱਸੇ ‘ਚ ਅਸ਼ੋਕ ਸਤੰਭ ਬਣਿਆ ਹੋਵੇਗਾ।

ਜਿਸ ਦੇ ਹੇਠਾਂ ‘ਸਤਿਆਮੇਵ ਜਯਤੇ’ ਲਿਖਿਆ ਹੋਵੇਗਾ। ਅਸ਼ੋਕ ਸਤੰਭ ਦੇ ਇੱਕ ਪਾਸੇ ‘ਭਾਰਤ’ ਅਤੇ ਦੂਜੇ ਪਾਸੇ ‘ਇੰਡੀਆ’ ਲਿਖਿਆ ਹੋਵੇਗਾ। 5 ਰੁਪਏ ਦਾ ਸਿੱਕਾ 23 ਮਿਲੀਮੀਟਰ ਦਾ ਅਤੇ ਇਸ ਦਾ ਭਾਰ 6 ਗ੍ਰਾਮ ਹੋਵੇਗਾ। ਇਸ ਦੇ ਵੀ ਅਗਲੇ ਹਿੱਸੇ ‘ਤੇ ਅਸ਼ੋਕ ਸਤੰਭ ਬਣਿਆ ਹੋਵੇਗਾ। ਜਿਸ ਦੇ ਹੇਠਾਂ ‘ਸਤਿਆਮੇਵ ਜਯਤੇ’ ਲਿਖਿਆ ਹੋਵੇਗਾ। ਅਸ਼ੋਕ ਸਤੰਭ ਦੇ ਇੱਕ ਪਾਸੇ ‘ਭਾਰਤ’ ਅਤੇ ਦੂਜੇ ਪਾਸੇ ‘ਇੰਡੀਆ’ ਲਿਖਿਆ ਹੋਵੇਗਾ।
ਸਿੱਕੇ ਦੇ ਪਿਛਲੇ ਹਿੱਸੇ ‘ਤੇ ਐੱਮ.ਜੀ ਰਾਮਚੰਦਰ ਦੀ ਫੋਟੋ ਬਣੀ ਹੋਵੇਗੀ। ਇਸ ਫੋਟੋ ਦੇ ਹੇਠਾਂ 1917-2017 ਲਿਖਿਆ ਹੋਵੇਗਾ। 5 ਰੁਪਏ ਦਾ ਇਹ ਨਵਾਂ ਸਿੱਕਾ 3 ਧਾਤੂਆਂ ਤਾਂਬਾ 75 ਫੀਸਦੀ, ਜਿਸਤ 20 ਫੀਸਦੀ ਅਤੇ ਨੀਕਲ 5 ਫੀਸਦੀ ਨੂੰ ਮਿਲ ਕੇ ਬਣਿਆ ਜਾਵੇਗਾ।

ਪਿਛਲੇ ਸਾਲ ਨਵੰਬਰ ‘ਚ 500 ਅਤੇ 2000 ਰੁਪਏ ਦੇ ਨੋਟ ਜਾਰੀ ਕਰਨ ਤੋਂ ਬਾਅਦ ਹੁਣ ਰਿਜ਼ਰਵ ਬੈਂਕ 200 ਰੁਪਏ ਦੇ ਨੋਟ ਜਾਰੀ ਕਰਨ ਦੀ ਤਿਆਰੀ ‘ਚ ਹੈ। ਸੂਤਰਾਂ ਮੁਤਾਬਕ ਆਰ. ਬੀ. ਆਈ. ਦੇ ਕੇਂਦਰੀ ਡਾਇਰੈਕਟਰ ਬੋਰਡ ਨੇ 200 ਰੁਪਏ ਦੇ ਨੋਟ ਛਾਪਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। 200 ਰੁਪਏ ਦੇ ਨੋਟ ‘ਚ ਖਾਸ ਸਕਿਓਰਿਟੀ ਫੀਚਰਜ਼ ਹੋਣਗੇ ਤਾਂ ਕਿ ਇਨ੍ਹਾਂ ਦੀ ਨਕਲ ਨਾ ਕੀਤੀ ਜਾ ਸਕੇ।

ਇਸ ਤੋਂ ਇਲਾਵਾ ਸਰਕਾਰ 500 ਅਤੇ 2000 ਰੁਪਏ ਦੇ ਨੋਟਾਂ ਦੇ ਸੁਰੱਖਿਆ ਫੀਚਰ ‘ਚ ਹਰ 3-4 ਸਾਲ ‘ਚ ਬਦਲਾਅ ਕਰਨ ਦੀ ਸੋਚ ਰਹੀ ਹੈ ਤਾਂ ਕਿ ਨਕਲੀ ਨੋਟਾਂ ਦੀ ਸਮੱਸਿਆ ‘ਤੇ ਲਗਾਮ ਲਾਈ ਜਾ ਸਕੇ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਰਿਜ਼ਰਵ ਬੈਂਕ ਇਸ ਸਾਲ ਜੂਨ ਤੋਂ ਬਾਅਦ ਇਨ੍ਹਾਂ ਨੋਟਾਂ ਨੂੰ ਜਾਰੀ ਕਰ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਪਿਛਲੇ ਮਹੀਨੇ ਹੋਈ ਇਕ ਮੀਟਿੰਗ ‘ਚ ਹੀ ਆਰ. ਬੀ. ਆਈ. ਨੇ 200 ਦੇ ਨੋਟਾਂ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *