ਬੰਦ ਰੇਲਵੇ ਫਾਟਕ ਪਾਰ ਨਾ ਕਰਨ ਸਬੰਧੀ ਜੀ ਆਰ ਪੀ ਪੁਲਿਸ ਵਲੋਂ ਰਾਹਗੀਰਾਂ ਨੂੰ ਕੀਤਾ ਗਿਆ ਜਾਗਰੂਕ

ss1

ਬੰਦ ਰੇਲਵੇ ਫਾਟਕ ਪਾਰ ਨਾ ਕਰਨ ਸਬੰਧੀ ਜੀ ਆਰ ਪੀ ਪੁਲਿਸ ਵਲੋਂ ਰਾਹਗੀਰਾਂ ਨੂੰ ਕੀਤਾ ਗਿਆ ਜਾਗਰੂਕ

ਰਾਜਪੁਰਾ, 30 ਅਪ੍ਰੈਲ (ਧਰਮਵੀਰ ਨਾਗਪਾਲ)- ਰਾਜਪੁਰਾ ਦੇ ਆਈ ਸੀ ਐਲ ਰੇਲਵੇ ਫਾਟਕ ਨੇੜੇ ਪ੍ਰੋਟੈਕਸ਼ਨ ਪੁਲਿਸ ਫੋਰਸ ਦੇ ਇੰਚਾਰਜ ਐਸ ਆਈ ਸੁਨੀਲ ਕੁਮਾਰ ਤੇ ਰੇਲਵੇ ਸ਼ਟੇਸ਼ਨ ਦੇ ਸੁਪਰਡੈਂਟ ਵਲੋਂ ਬੰਦ ਪਏ ਫਾਟਕ ਪਾਰ ਕਰਨ ਵਾਲੇ ਵਾਹਨ ਚਾਲਕਾ ਨੂੰ ਰੇਲਵੇ ਲਾਈਨ ਪਾਰ ਕਰਨ ਸਬੰਧੀ ਕਾਨੂੰਨੀ ਜੁਰਮ ਅਤੇ ਮਨੁੱਖ ਦੇ ਜਾਨੀ ਨੁਕਸਾਨ ਬਾਰੇ ਜਾਣੂ ਕਰਵਾਉਣ ਲਈ ਪਰਚੇ ਵੰਡ ਕੇ ਜਾਗਰੂਕ ਕੀਤਾ ਗਿਆ। ਜਾਣਕਾਰੀ ਦਿੰਦਿਆਂ ਐਸ ਆਈ ਜੀ ਆਰ ਪੀ ਥਾਣਾ ਰਾਜਪੁਰਾ ਮੁਨੀਸ਼ ਕੁਮਾਰ ਨੇ ਦਸਿਆ ਕਿ ਜਦੋਂ ਰੇਲ ਗਡੀਆਂ ਰੇਲਵੇ ਸ਼ਟੇਸਨ ਤੇ ਸ਼ਹਿਰ ਨੂੰ ਪਾਰ ਕਰਾਉਣ ਦੇ ਲਈ ਰੇਲਵੇ ਫਾਟਕ ਬੰਦ ਕੀਤੇ ਜਾਂਦੇ ਹਨ ਤਾਂ ਜਿਆਦਾ ਤਰ 2 ਪਹੀਆਂ ਵਾਹਨ ਚਾਲਕ ਅਤੇ ਪੈਦਲ ਜਾਣ ਵਾਲੇ ਰਾਹਗੀਰ ਜਲਦਬਾਜੀ ਵਿੱਚ ਬਿਨਾਂ ਇਧਰ ਉਧਰ ਦੇਖੇ ਰੇਲ ਲਾਈਨ ਪਾਰ ਕਰਨ ਦੀ ਕੋਸ਼ਿਸ ਕਰਦੇ ਹਨ ਤੇ ਅਜਿਹਾ ਕਰ ਜਿਥੇ ਉਹ ਰੇਲਵੇ ਕਾਨੂੰਨ ਦੀਆ ਉਲਘੰਣਾ ਕਰਦੇ ਹਨ ਉਥੇ ਹੀ ਉਹ ਆਪਣੀ ਜਾਨ ਨੂੰ ਜੋਖਮ ਵਿੱਚ ਪਾਉਂਦੇ ਹਨ ਉਹਨਾਂ ਇਹ ਵੀ ਆਖਿਆਂ ਕਿ ਰੇਲ ਗਡੀਆਂ ਨਾਲ ਵਾਪਰਦੇ ਹਾਦਸੇ ਮਨੁੱਖਾ ਵਲੋਂ ਵਰਤੀ ਗਈ ਅਣਗਹਿਲੀ ਨਾਲ ਹੁੰਦੇ ਹਨ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਰੇਲਵੇ ਫਾਟਕ ਬੰਦ ਹੁੰਦੇ ਹਨ ਤਾਂ ਰੇਲਵੇ ਕਾਨੂੰਨ ਦੀ ਲੋਕਾ ਨੂੰ ਪਾਲਣਾ ਕਰਦਿਆਂ ਫਾਟਕ ਖੁਲਣ ਦਾ ਇੰਤਜਾਰ ਕਰਨਾ ਚਾਹੀਦਾ ਹੈ। ਇਸ ਮੌਕੇ ਥਾਣਾ ਜੀ ਆਰ ਪੀ ਰਾਜਪੁਰਾ ਦੇ ਇੰਚਾਰਜ ਅਤੇ ਉਹਨਾਂ ਦੇ ਪੂਰੇ ਸਟਾਫ ਵਲੋ ਸ਼ਹਿਰ ਦੇ ਮੇਨ ਮੇਨ ਫਾਟਕਾ ਤੇ ਵਾਹਨ ਚਾਲਕਾ ਤੇ ਰਾਹਗੀਰਾਂ ਨੂੰ ਰੇਲਵੇ ਕਾਨੂੰਨ ਸਬੰਧੀ ਪਰਚੇ ਵੀ ਵੰਡੇ ਗਏ ਅਤੇ ਲੋਕਾ ਨੂੰ ਰੇਲਵੇ ਦੇ ਕਾਨੂੰਨਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਗਈ।

print
Share Button
Print Friendly, PDF & Email

Leave a Reply

Your email address will not be published. Required fields are marked *