ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬੜ੍ਹੀ ਸ਼ਰਧਾ ਤੇ ਉਤਸ਼ਾਹ ਨਾਲ ਵਿਰਜੀਨੀਆ ਦੇ ਚੈਸਪੀਕ ਵਿਖੇ ਮਨਾਇਆ ਗਿਆ

ss1

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬੜ੍ਹੀ ਸ਼ਰਧਾ ਤੇ ਉਤਸ਼ਾਹ ਨਾਲ ਵਿਰਜੀਨੀਆ ਦੇ ਚੈਸਪੀਕ ਵਿਖੇ ਮਨਾਇਆ ਗਿਆ

ਵਿਰਜੀਨੀਆ, 11 ਸਤੰਬਰ ( ਸੁਰਿੰਦਰ ਢਿਲੋਂ ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਤੇ ਉਸਦਾ ਜਿਹੜਾ ਗਿਆਨ ਹੈ ਉਹ ਸਾਡਾ ਗੁਰੂ ਹੈ ਇਨ੍ਹਾਂ ਬਚਨਾ ਦਾ ਪ੍ਰਗਟਾਵਾ ਸਾ ਸੁਖਦੇਵ ਸਿੰਘ ਸਾਬਕ ਐਗਰੀਕਲਚਰ ਕਮਿਸ਼ਨਰ ਭਾਰਤ ਸਰਕਾਰ ਨੇ ਚੈਸਪੀਕ ਸਥਿਤ ਗੁਰੂ ਨਾਨਕ ਫਾਉਡੇਸ਼ਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦਿਵਾਨ ਨੂੰ ਸੰਬੋਧਨ ਕਰਦੇ ਹੋਏ ਕੀਤਾ | ਉਨ੍ਹਾਂ ਅੱਗੇ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕਰਦੇ ਹੋਏ ਕਿਹਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਗੁਰੂ ਮੰਨਦੇ ਹਾਂ ਜੋ ਇਥੇ ਸਸ਼ੋਭਿਤ ਹਨ ਤੇ ਸਤਿਗੁਰੂ ਉਹ ਹੈ ਜਿਸ ਨੇ ਅਕਾਲ ਪੁਰਖ ਨੂੰ ਜਾਣਿਆ ਹੈ | ਇਸ ਕਰਕੇ ਆਪਾਂ ਜਦੋਂ ਵੀ ਗੁਰਦੁਆਰੇ ਆਉਣਾ ਹੈ ਇਸ ਆਸ਼ੇ ਨਾਲ ਆਉਣਾ ਹੈ ਕੇ ਮੇਰਾ ਗੁਰੂ ਉਥੇ ਸਾਬਿਤ ਸਰੂਪ ਸਪਿਰਟ ਦੇ ਤੌਰ ਤੇ ਅਕਾਲ ਪੁਰਖ ਜੀ ਇਥੇ ਸਸ਼ੋਭਿਤ ਹਨ | ਉਨ੍ਹਾਂ ਤੋਂ ਅਸੀਂ ਗਿਆਨ ਲੈਣ ਵਾਸਤੇ ਇਥੇ ਆਉਦੇ ਹਾਂ ਕੇ ਸਾਡੇ ਸਤਿਗੁਰ ਸਾਨੂੰ ਗਿਆਨ ਦਿੰਦੇ ਹਨ |
ਇਸ ਮੌਕੇ ਨੌਜਵਾਨ ਸਿੱਖ ਆਗੂ ਗੁਰਜਾਸ਼ ਸਿੰਘ ਨੇ ਆਪਣਾ ਪਰਚਾ ਪੜ੍ਹਦੇ ਹੋਏ ਇਕ ਖੋਜ ਦਾ ਹਵਾਲਾ ਦਿੰਦੇ ਹੋਏ ਕੇ ਕਿਹਾ ਕੇ 66 ਫੀਸਦੀ ਤੋਂ ਵੱਧ ਅਮਰੀਕਣ ਲੋਕ ਸਿੱਖ ਧਰਮ ਦੇ ਬਾਰੇ ਕੁਝ ਵੀ ਨਹੀਂ ਜਾਣਦੇ ਤੇ ਸਿਰਫ ਇਕ ਫੀਸਦੀ ਲੋਕ ਅਜਿਹੇ ਹਨ ਜਿਨ੍ਹਾਂ ਦੇ ਦੋਸਤ,ਸਹਿਪਾਠੀ ਜਾਂ ਕਿਸੇ ਹੋਰ ਕਾਰਨ ਉਹ ਸਿਖਾਂ ਬਾਰੇ ਜਾਣਕਾਰੀ ਰੱਖਦੇ ਹਨ | 31ਫੀਸਦੀ ਅਜਿਹੇ ਲੋਕ ਹਨ ਜੋ ਕਦੇ ਵੀ ਕਿਸੇ ਸਿੱਖ ਨੂੰ ਨਹੀਂ ਮਿਲੇ ਤੇ ਨਾ ਹੀ ਜਾਣਦੇ ਹਨ | ਉਨ੍ਹਾਂ ਅੱਗੇ ਕਿਹਾ ਕੇ 100 ਸਾਲ ਤੋਂ ਉਪਰ ਹੋ ਗਏ ਹਨ ਸਿੱਖਾਂ ਨੂੰ ਇਸ ਮੁਲਕ ਵਿਚ ਆਏ ਤੇ ਉਹ ਬਹੁਤ ਸਾਰੇ ਸਰਕਾਰੀ ਅਹੁੱਦਿਆਂ ਤੇ ਵਪਾਰਿਕ ਸੰਸਥਾਨਾਂ ਨਾਲ ਜੁੜੇ ਹਨ ਤੇ ਇਕ ਸਿੱਖ ਤਾਂ ਮਾਸਟਰ ਕਾਰਡ ਕੰਪਨੀ ਦਾ ਸੀ ਓ ਵੀ ਹੈ ਤੇ ਸਿੱਖਾਂ ਵਲੋਂ ਕੁਦਰਤੀ ਆਫਤਾਂ ਸਮੇਂ ਪਾਏ ਜਾ ਰਹੇ ਕਾਰਜਾਂ ਦੀ ਸ਼ਲਾਘਾ ਜਰੂਰ ਹੋ ਰਹੀ ਹੈ |
ਗਿਆਨੀ ਹੁਸ਼ਨਾਕ ਸਿੰਘ ਜੀ ਨੇ ਇਸ ਮੌਕੇ ਇਲਾਹੀ ਬਾਣੀ ਦੇ ਇਲਾਹੀ ਕੀਰਤਨ ਨਾਲ ਗੁਰੂਘਰ ਨਤਮਸਤਕ ਹੋਈਆਂ ਸੰਗਤਾਂ ਨੂੰ ਜੋੜੀ ਰੱਖਿਆ | ਉਨ੍ਹਾਂ ਕਥਾ ਕਰਦੇ ਹੋਏ ਸੱਭ ਤੋਂ ਪਹਿਲੇ ਹੁਕਮਨਾਮੇ ” ਸੰਤਾਂ ਕੇ ਕਾਰਜਿ ਆਪ ਖਲੋਇਆ ਹਰਿ ਕੰਮ ਕਰਾਵਣ ਆਇਆ ਰਾਮ || ਦੀ ਵਿਆਖਅਿਾ ਸੰਗਤ ਨਾਲ ਸਾਂਝੀਂ ਕੀਤੀ |
ਉਨ੍ਹਾਂ ਦਸਿਆ ਕੇ ਪਹਿਲੀ ਸਤੰਬਰ 1604 ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਕੀਤਾ ਗਿਆ ਉਸ ਸਮੇ ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਬਣੇ ਤੇ ਇਸ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਪੰਨੇ ਹਨ ਤੇ ਸਿੱਖ ਗੁਰੂ ਸਾਹਿਬਾਨ ਤੋਂ ਇਲਾਵਾ ਦੂਸਰੇ ਧਰਮਾਂ ਦੇ ਸੰਤਾਂ ਦੀ ਬਾਣੀ ਵੀ ਦਰਜ ਹੈ |
ਇਸ ਉਪਰੰਤ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ ਜਿਸ ਦੀ ਸੇਵਾ ਸਮੁੱਚੇ ਕਾਹਲੋਂ ਪ੍ਰੀਵਾਰ ਤੇ ਰਾਜਿੰਦਰ ਸਿੰਘ ਨੇ ਬੜੀ ਸ਼ਰਧਾ ਨਾਲ ਨਿਭਾਈ |
ਇਸ ਮੌਕੇ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਫਾਉਡੇਸ਼ਨ ਦੇ ਸਕੱਤਰ ਸੁਰਿੰਦਰ ਸਿੰਘ ਚਾਨਾ ਨੇ ਕਿਹਾ ਕੇ ਤੁਸੀਂ ਵਡਭਾਗੀ ਹੋ ਜਿਹੜੇ ਆਪਣੇ ਗੁਰੂ ਦੇ ਲੜ੍ਹ ਲਗੇ ਹੋਏ ਹੋ | ਹੋਰਨਾਂ ਤੋਂ ਇਲਾਵਾ ਇਸ ਮੌਕੇ ਫਾਉਡੇਸ਼ਨ ਦੇ ਚੇਅਰਮੈਨ ਰਾਜ ਸਿੰਘ ਰਹਿਲ,ਫਾਉਡੇਸ਼ਨ ਦੇ ਲੋਕ ਸੰਪਰਕ ਅਧਿਕਾਰੀ ਨਿਸ਼ਾਨ ਸਿੰਘ ਸਿਧੂੱ, ਜਲੰਧਰ ਦੀ ਸਾਬਕ ਕਾਉਸਲਰ ਮਨਜੀਤ ਕੌਰ ਕਾਹਲੋਂ,ਪੰਜਾਬੀ ਸੁਸਾਇਟੀ ਦੀ ਪ੍ਰਧਾਨ ਨੀਲਮ ਗਰੇਵਾਲ,ਲਾਲ ਸਿੰਘ ਕਾਹਲੋਂ,ਅਮਰਜੀਤ ਸਿੰਘ ਕਾਹਲੋਂ,ਰਾਜਿੰਦਰ ਸਿੰਘ,ਡਾ ਤੇਜਵੰਤ ਚੰਦੀ,ਰਵਿੰਦਰ ਖੁੱਬਰ,ਬਲਜੀਤ ਸਿੰਘ ਦੁਲੇਅ ਤੇ ਹੋਰ ਵੀ ਹਾਜ਼ਰ ਸਨ |

print
Share Button
Print Friendly, PDF & Email

Leave a Reply

Your email address will not be published. Required fields are marked *