ਸਰਕਾਰ ਵੱਲੋਂ ਕਣਕ ਅਤੇ ਬਾਸਮਤੀ ਦੀਆਂ ਪੇਮੈਂਟਾਂ ਨਾ ਹੋਣ ਤੇ ਆੜਤੀਆ ਯੂਨੀਅਨ ਦਾ ਧਰਨਾ ਪੰਜਵੇਂ ਦਿਨ ਵਿਚ ਸ਼ਾਮਿਲ

ss1

ਸਰਕਾਰ ਵੱਲੋਂ ਕਣਕ ਅਤੇ ਬਾਸਮਤੀ ਦੀਆਂ ਪੇਮੈਂਟਾਂ ਨਾ ਹੋਣ ਤੇ ਆੜਤੀਆ ਯੂਨੀਅਨ ਦਾ ਧਰਨਾ ਪੰਜਵੇਂ ਦਿਨ ਵਿਚ ਸ਼ਾਮਿਲ
ਕਾਰ ਬਜਾਰ ਯੂਨੀਅਨ ਵੀ ਵਪਾਰੀਆਂ ਦੀ ਹਿਮਾਇਤ ਤੇ ਉੱਤਰੀ

25-17 (2)
ਮਲੋਟ, 24 ਮਈ (ਆਰਤੀ ਕਮਲ) : ਪੰਜਾਬ ਸਰਕਾਰ ਦੀਆਂ ਵੱਖ ਵੱਖ ਅਨਾਜ ਖਰੀਦ ਏਜੰਸੀਆਂ ਵੱਲੋਂ ਭਾਵੇਂ ਇਸ ਵਾਰ ਕਣਕ ਦੀ ਖਰੀਦ ਬੜੀ ਜਲਦੀ ਅਤੇ ਸੁਚੱਜੇ ਢੰਗ ਨਾਲ ਹੋਣ ਦੇ ਦਾਅਵੇ ਕੀਤੇ ਗਏ ਪਰ ਇਹਨਾਂ ਦਾਅਵਿਆਂ ਦਾ ਸੱਚ ਉਸ ਸਮੇਂ ਉਜਾਗਰ ਹੋ ਗਿਆ ਜਦ ਨਾ ਸਿਰਫ ਇਸ ਖਰੀਦੀ ਕਣਕ ਦੀ ਬਲਕਿ ਪਿਛਲੀ ਬਾਸਮਤੀ ਖਰੀਦ ਦਾ ਵੀ ਭੁਗਤਾਣ ਨਾ ਹੋਣ ਕਾਰਨ ਆੜਤੀਏ ਧਰਨਾ ਲਾਉਣ ਲਈ ਮਜਬੂਰ ਹੋ ਗਏ । ਮਲੋਟ ਵਿਖੇ ਵੀ ਕਣਕ ਦੀ ਖਰੀਦ ਉਪਰੰਤ ਹਾਲੇ ਤੱਕ ਆੜਤੀਆ ਨੂੰ ਭੁਗਤਾਣ ਨਾ ਹੋਣ ਕਾਰਨ ਦੁਕਾਨਾਂ ਬੰਦ ਰੱਖ ਕੇ ਸ਼ਾਂਤਮਈ ਧਰਨਾ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਧਰਨਾ ਅੱਜ ਪੰਜਵੇਂ ਦਿਨ ਵਿਚ ਸ਼ਾਮਿਲ ਹੋ ਗਿਆ । ਇਸ ਮੌਕੇ ਜਿਥੇ ਵੱਖ ਵੱਖ ਰਾਜਨੀਤਕ ਪਾਰਟੀਆਂ ਵੱਲੋਂ ਧਰਨੇ ਤੇ ਪੁੱਜ ਕੇ ਸਮੱਰਥਨ ਕੀਤਾ ਜਾ ਰਿਹਾ ਹੈ ਉਥੇ ਹੀ ਹੋਰ ਵਪਾਰਕ ਜਥੇਬੰਦੀਆਂ ਵੀ ਸਹਿਯੋਗ ਤੇ ਨਿਤਰਣ ਲੱਗੀਆਂ ਹਨ ।

ਅੱਜ ਧਰਨੇ ਤੇ ਪੁੱਜੇ ਕਾਰ ਬਜਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਨੇ ਆੜਤੀਆ ਯੂਨੀਅਨ ਦੇ ਸਮੱਰਥਨ ਦਾ ਐਲਾਨ ਕਰਦਿਆਂ ਦੱਸਿਆ ਕਿ ਬੁੱਧਵਾਰ ਨੂੰ ਸਮੁੱਚੇ ਕਾਰ ਬਜਾਰ ਬੰਦ ਕਰਕੇ ਕਾਰ ਡੀਲਰ ਆੜਤੀਆ ਦੇ ਧਰਨੇ ਵਿਚ ਸ਼ਮੂਲੀਅਤ ਕਰਨਗੇ । ਅੱਜ ਦੇ ਧਰਨੇ ਨੂੰ ਉੱਘ ਸਮਾਜਸੇਵੀ ਤੇ ਸਾਬਕਾ ਚੀਫ ਮੈਡੀਕਲ ਅਫਸਰ ਡ੍ਰਾ. ਗੁਰਜੰਟ ਸਿੰਘ ਸੇਖੋਂ ਨੇ ਵੀ ਸੰਬੋਧਨ ਕੀਤਾ ਅਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਦੱਸਿਆ । ਆੜਤੀਆ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਪੂਨੀਆ ਨੇ ਕਾਰ ਡੀਲਰਾਂ ਸਮੇਤ ਹੋਰ ਜਥੇਬੰਦੀਆਂ ਦਾ ਸਮੱਰਥਨ ਦੇਣ ਲਈ ਧੰਨਵਾਦ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਅਨਾਜ ਖਰੀਦ ਦੀ ਬਕਾਇਆ ਰਾਸ਼ੀ ਜਲਦ ਜਾਰੀ ਕਰੇ ਤਾਂ ਜੋ ਆੜਤੀਏ ਅੱਗੋਂ ਕਿਸਾਨ ਨੂੰ ਨਵੀਂ ਫਸਲ ਬੀਜਣ ਅਤੇ ਹੋਰ ਘਰੇਲੂ ਕੰਮਾਂ ਲਈ ਭੁਗਤਾਣ ਕਰ ਸਕਣ । ਇਸ ਮੌਕੇ ਚੇਅਰਮੈਨ ਰਾਜ ਰੱਸੇਵਟ, ਸ਼ਿਵਰਾਜ ਸਿੰਘ ਪਿੰਦਰ ਕੰਗ, ਕਾਲੂ ਸਿਡਾਨਾ, ਨੱਥੂ ਰਾਮ ਗਾਂਧੀ, ਪ੍ਰਵੀਨ ਜੈਨ, ਬਿੱਲੂ ਸ਼ਰਮਾ, ਇਕਬਾਲ ਸਿੰਘ ਗਿੱਲ, ਕੇਵਲ ਬਰਾੜ, ਹੈਪੀ ਮੱਕੜ, ਵਿਕਾਸ ਮੱਕੜ, ਰਾਜੀ ਨਾਗਪਾਲ, ਕੁੱਕੀ ਮੰਨੀਆਂਵਾਲਾ, ਵਰਿੰਦਰ ਸੋਨੀ, ਗੁਰਦੀਪ ਸਿੰਘ, ਜਗਦੀਪ ਸਿੰਘ ਬਰਾੜ, ਮਹਾਂਵੀਰ ਸੰਧੂ, ਵਰਿੰਦਰ ਮੱਕੜ, ਪ੍ਰਵੀਨ ਮੱਕੜ, ਜਗਦੀਸ਼ ਸਿੰਘ ਛਾਪਿਆਂਵਾਲੀ, ਵਿਨੋਦ ਕੁਮਾਰ ਗਰਗ, ਸੋਮ ਨਾਥ ਗਾਭਾ, ਰਮੇਸ਼ ਗਰਗ, ਸਵਰਨ ਸਿੰਘ, ਛਿੰਦਾ ਮੱਕੜ, ਕਾਲਾ ਖੂੰਗਰ ਆਦਿ ਵੀ ਹਾਜ਼ਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *