ਹੁਸ਼ਿਆਰਪੁਰ ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾਈ

ss1

ਹੁਸ਼ਿਆਰਪੁਰ ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾਈ

ਹੁਸ਼ਿਆਰਪੁਰ, 9 ਸਤੰਬਰ (ਤਰਸੇਮ ਦੀਵਾਨਾ)-ਮਿਤੀ 20/21-5-17 ਦੀ ਦਰਮਿਆਨੀ ਰਾਤ ਨੂੰ ਮੁਤਵਫੀ ਲੱਖਾ ਰਾਮ ਪੁੱਤਰ ਸੰਤ ਰਾਮ ਵਾਸੀ ਕਾਟੀਆ ਥਾਣਾ ਹਰਿਆਣਾ ਜੋ ਰੋਜ਼ ਦੀ ਤਰ੍ਹਾਂ ਆਪਣੇ ਪਿੰਡ ਤੋਂ ਬਾਹਰ ਆਪਣੇ ਦੁਕਾਨਨੁਮਾ ਕਮਰਾ ਦੇ ਬਾਹਰ ਮੰਜੇ ‘ਤੇ ਸੁੱਤਾ ਪਿਆ ਸੀ ਜਿਸ ਨੂੰ ਨਾਮਾਲੂਮ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਸੀ ਜਿਸ ਦੀ ਸੂਚਨਾ ਮਿਲਣ ਤੇ ਉਸਦੇ ਪੋਤਰੇ ਗੁਰਪੀਤ ਪਾਲ ਪੁੱਤਰ ਸੋਹਣ ਲਾਲ ਦੇ ਬਿਆਨ ਪਰ ਮੁਕੱਦਮਾ ਨੰ. 54 ਮਿਤੀ 21-5-17 ਅ/ਧ 302 ਭ.ਦ ਥਾਣਾ ਹਰਿਆਣਾ ਵਿਰੁੱਧ ਨਾਮਾਲੂਮ ਵਿਅਕਤੀਆਂ ਦਰਜ ਰਜਿਸਟਰ ਕੀਤਾ ਗਿਆ ਸੀ। ਜੋ ਇਸ ਅੰਨੇ ਕਤਲ ਦੀ ਤਫਤੀਸ਼ ਮੁੱਖ ਅਫਸਰ ਹਰਿਆਣਾ ਵਲੋਂ ਕੀਤੀ ਜਾ ਰਹੀ ਸੀ। ਜੋ ਮੁਕੱਦਮਾ ਟਰੇਸ ਨਾ ਹੋਣ ਕਰਕੇ ਸੀ ਜੇ.ਏਲਨਚੇਲੀਅਨ ਆਈ. ਪੀ.ਐਸ ਮਾਨਯੋਗ ਐਸ. ਐਸ.ਪੀ ਇੰਨਵੈਸਟੀਗੇਸ਼ਨ ਹੁਸ਼ਿਆਰਪੁਰ ਵੱਲੋਂ ਇਸ ਅੰਨੇ ਕਤਲ ਕੇਸ ਨੂੰ ਸੁਲਝਾਉਣ ਲਈ ਸੀ ਹਰਪੀਤ ਸਿੰਘ ਮੰਡੇਰ ਪੀ.ਪੀ.ਐਸ, ਡੀ.ਐਸ.ਪੀ ਸਪੈਸ਼ਲ ਬਾਂਚ ਹੁਸ਼ਿਆਰਪੁਰ ਸੀ ਗੁਰਜੀਤਪਾਲ ਸਿੰਘ ਪੀ. ਪੀ. ਐਸ, ਡੀ. ਐਸ. ਪੀ ਇੰਨਵੈਸਟੀਗੇਸ਼ਨ ਹੁਸ਼ਿਆਰਪੁਰ ਐਸ.ਆਈ ਸੁਖਵਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਅਤੇ ਮੁੱਖ ਅਫਸਰ ਦੀ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਸੀ ਅਤੇ ਮੁਕੱਦਮੇ ਨੂੰ ਟਰੇਸ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ। ਜਿਹਨਾਂ ਦੇੇ ਦਿਸ਼ਾ ਨਿਰਦੇਸ਼ਾਂ ਹੇਠ ਇਸ ਗਠਤ ਕੀਤੀ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਦੇ ਉਕਤ ਅਫਸਰ ਵਲੋਂ ਦੌਰਾਨੇ ਤਫਤੀਸ਼ ਸ਼ੱਕ ਹੋਣ ਤੇ ਬਿਰਜ ਲਾਲ ਉਰਫ ਕਾਕਾ ਪੁੱਤਰ ਹਰਭਜਨ ਲਾਲ ਵਾਸੀ ਕਾਟੀਆ ਥਾਣਾ ਹਰਿਆਣਾ ਨੂੰ ਮਿਤੀ 7-9-17 ਨੂੰ ਬਾ ਹੱਦ ਨਹਿਰ ਕਾਟੀਆ ਤੋਂ ਐਸ.ਆਈ ਹਰਜਿੰਦਰ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਹਸਬ ਜਾਬਤਾ ਗਿਫਤਾਰ ਕਰਕੇ ਮੁਜੀਦ ਪੁੱਛਗਿੱਛ ਕੀਤੀ।
ਦੌਰਾਨੇ ਪੁੱਛਗਿੱਛ ਵਿਚ ਦੋਸ਼ੀ ਬਿਰਜ ਲਾਲ ਉਰਫ ਕਾਕਾ ਪੁੱਤਰ ਹਰਭਜਨ ਲਾਲ ਵਾਸੀ ਕਾਟੀਆ ਥਾਣਾ ਹਰਿਆਣਾ ਨੇ ਮੰਨਿਆ ਕਿ ਉਹ ਨਸ਼ੇ ਕਰਨ ਦਾ ਆਦੀ ਹੈ ਅਤੇ ਮਿਤਕ ਲੱਖਾਂ ਰਾਮ ਪਾਸ ਕਾਫੀ ਪੈਸੈ ਹੁੰਦੇ ਸਨ, ਜਿਸ ਕਰਕੇ ਪੈਸਿਆਂ ਦੀ ਲਾਲਸਾ ਵਿਚ ਆ ਕੇ ਉਸ ਨੇ ਲੱਖਾ ਰਾਮ ਉਕਤ ਦਾ ਕਤਲ ਕੀਤਾ ਸੀ ਅਤੇ ਕਤਲ ਕਰਨ ਉਪਰੰਤ ਉਸ ਦੀ ਜੇਬ ਵਿਚੋਂ ਉਸ ਨੂੰ ਉਸਦਾ ਮੋਬਾਇਲ ਪੁਲਿਸ ਨੂੰ ਬਾਮਦ ਕਰਵਾ ਦਿੱਤਾ। ਜੋ ਮਿਤਕ ਲੱਖਾ ਰਾਮ ਦਾ ਕੱਢਿਆ ਹੋਇਆ ਮੋਬਾਇਲ ਨੋਕੀਆ ਬਾਮਦ ਕੀਤਾ ਜਾ ਚੁੱਕਾ ਹੈ, ਮੁਕੱਦਮਾ ਹਜ਼ਾ ਵਿਚ ਵਾਧਾ ਜੁਰਮ 404 ਭ.ਦ ਦਾ ਕੀਤਾ ਗਿਆ।
ਦੋਸ਼ੀ ਪਾਸੋਂ ਪੁੱਛਗਿੱਛ ਜਾਰੀ ਹੈ। ਇਸ ਪਾਸੋਂ ਇਲਾਕਾ ਵਿਚ ੋਹੋਈਆਂ ਹੋਰ ਵਾਰਦਾਤਾਂ ਟਰੇਸ ਹੋਣ ਦੀ ਕਾਫੀ ਆਸ ਹੈ। ਜਿਸ ਨੂੰ ਪੇਸ਼ ਅਦਾਲਤ ਕਰਕੇ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਕਤਲ ਵਿਚ ਵਰਤਿਆ ਗਿਆ ਹਥਿਆਰ ਬਾਮਦ ਕੀਤਾ ਜਾਵੇਗਾ ਅਤੇ ਹੋਰ ਵਾਰਦਾਤਾਂ ਕਰਨ ਬਾਰੇ ਵੀ ਪੁੱਛਗਿੱਛ ਕੀਤੀ ਜਾਵੇਗੀ। ਇਸ ਮੁਕੱਦਮੇ ਦੀ ਅਗਲੇਰੀ ਤਫਤੀਸ਼ ਜਾਰੀ ਹੈ।

print
Share Button
Print Friendly, PDF & Email