ਦਸਮ ਬਾਣੀ ‘ਤੇ ਨਿਸ਼ਚਾ ਰਖਣ ਦਾ ਲੋਕ ਵਿਖਾਵਾ ਕਰ ਰਹੇ ਹਨ ਸਰਨਾ : ਰਾਣਾ

ss1

ਦਸਮ ਬਾਣੀ ‘ਤੇ ਨਿਸ਼ਚਾ ਰਖਣ ਦਾ ਲੋਕ ਵਿਖਾਵਾ ਕਰ ਰਹੇ ਹਨ ਸਰਨਾ : ਰਾਣਾ

8 copyਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ)-ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੀ ਗਈ ਮੁਆਫੀ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਭੂਮਿਕਾ ਬਾਰੇ ਵਿਰੋਧੀ ਧਿਰ ਵੱਲੋਂ ਚੁੱਕੇ ਗਏ ਮਸਲੇ ਨੂੰ ਕਮੇਟੀ ਨੇ ਵਿਰੋਧੀਆਂ ਦੀ ਹਤਾਸ਼ਾ ਕਰਾਰ ਦਿੱਤਾ ਹੈ। ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਡੇਰਾ ਮੁਖੀ ਬਾਰੇ ਗੱਲ ਕਰਨ ਤੋਂ ਪਹਿਲਾ ਆਪਣੇ ਕੀਤੇ ਕਾਰਜਾਂ ਵੱਲ ਝਾਤ ਪਾਉਣ ਦੀ ਸਲਾਹ ਦਿੱਤੀ ਹੈ।  ਰਾਣਾ ਨੇ ਸਵਾਲ ਕੀਤਾ ਕਿ 2007 ‘ਚ ਡੇਰਾ ਮੁਖੀ ਦੇ ਮੁਆਫੀਨਾਮੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਲੈ ਕੇ ਗਏ ਸਰਨਾ, ਕੀ ਇਸ ਗੱਲ ਦਾ ਜਵਾਬ ਦੇਣਗੇ ਕਿ ਉਨ੍ਹਾਂ ਨੂੰ ਇਹ ਮੁਆਫੀਨਾਮਾ ਕਿਸ ਨੇ, ਕਿਉਂ ਅਤੇ ਕਿਥੇ ਦਿੱਤਾ ਸੀ। ਕੀ ਸਰਨਾ ਇਸ ਮੁਆਫੀਨਾਮੇ ਨੂੰ ਲੈਣ ਲਈ ਡੇਰਾ ਸਿਰਸਾ ਗਏ ਸੀ ਜਾਂ ਡੇਰਾ ਮੁਖੀ ਇਨ੍ਹਾਂ ਦੇ ਘਰ ਪੰਜਾਬੀ ਬਾਗ ਆਇਆ ਸੀ।  2015 ‘ਚ ਡੇਰਾ ਮੁਖੀ ਦੇ ਮਾਮਲੇ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਪਟਾਰਾ ਕਰਨ ਉਪਰੰਤ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਜਥੇਦਾਰ ਸਾਹਿਬਾਨ ਨਾਲ ਸੀ੍ਰ ਅੰਮ੍ਰਿਤਸਰ ਸਾਹਿਬ ਵਿਖੇ ਕੀਤੀ ਗਈ ਮੁਲਾਕਾਤ ਨੂੰ ਸਰਨਾ ਵੱਲੋਂ ਡੇਰਾ ਮੁਖੀ ਦੇ ਸਮਰਥਨ ਵੱਜੋਂ ਪਰਿਭਾਸ਼ਿਤ ਕਰਨ ‘ਤੇ ਵੀ ਰਾਣਾ ਨੇ ਸਖ਼ਤ ਐਤਰਾਜ ਜਤਾਇਆ। ਰਾਣਾ ਨੇ ਕਿਹਾ ਕਿ ਦਿੱਲੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਹਰ ਫੈਸਲੇ ਦਾ ਸਨਮਾਨ ਕਰਨ ਨੂੰ ਦਿੱਲੀ ਦੀ ਸੰਗਤਾਂ ਨਾਲ ਵੱਚਨਬਧ ਹੈ। ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉ^ਚਤਾ ਨੂੰ ਬਰਕਰਾਰ ਰਖਣ ਲਈ ਜਥੇਦਾਰ ਸਾਹਿਬਾਨਾਂ ਦੇ ਫੈਸਲੇ ਦੀ ਹਿਮਾਇਤ ਜਰੂਰੀ ਬਣਦੀ ਸੀ।  ਸਰਨਾ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ‘ਤੇ ਪੂਰਨ ਭਰੋਸਾ ਜਤਾਉਣ ਦੇ ਕੀਤੇ ਗਏ ਦਾਅਵੇ ਨੂੰ ਰਾਣਾ ਨੇ ਅੱਧੇ ਸੱਚ ਵੱਜੋਂ ਦੱਸਿਆ।

    ਰਾਣਾ ਨੇ ਕਿਹਾ ਕਿ ਇੱਕ ਪਾਸੇ ਸਰਨਾ 2 ਬਾਣੀਆਂ ਨਾਲ ਅੰਮ੍ਰਿਤ ਸੰਚਾਰ ਕਰਾਉਣ ਵਾਲੇ ਲੋਕਾਂ ਦੀ ਪੁਸ਼ਤ ਪਨਾਹੀ ਕਰਦੇ ਹਨ ਤੇ ਦੂਜ਼ੇ ਪਾਸੇ ਦੱਸਮ ਬਾਣੀ ‘ਤੇ ਨਿਸ਼ਚਾ ਰਖਣ ਦਾ ਲੋਕ ਵਿਖਾਵਾ ਕਰਦੇ ਹਨ। ਦਸ਼ਮ ਬਾਣੀ ਦੇ ਵਿਰੋਧੀ ਰਾਗੀ ਦਰਸ਼ਨ ਸਿੰਘ, ਹਰਜਿੰਦਰ ਸਿੰਘ ਦਲਬੀਰ, ਸਰਬਜੀਤ ਸਿੰਘ ਧੂੰਦਾ ਅਤੇ ਜਗਤਾਰ ਸਿੰਘ ਜਾਚਕ ਨਾਲ ਸਰਨਾ ਦੀ ਨੇੜ੍ਹਤਾ ‘ਤੇ ਵੀ ਰਾਣਾ ਨੇ ਸਵਾਲ ਚੁੱਕੇ।  ਰਾਣਾ ਨੇ ਕਿਹਾ ਕਿ ਆਪਣੇ ਪ੍ਰਧਾਨਗੀ ਕਾਲ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਤਰਸ਼ੇਮ ਸਿੰਘ ਪਾਸੋਂ ਦਸ਼ਮ ਬਾਣੀ ਤੋਂ ਬਿਨਾਂ ਨਿਤਨੇਮ ਦਾ ਗੁਟਕਾ ਛਾਪਣ ਕਰਕੇ ਕਿ ਸਰਨਾ ਕੌਮ ਤੋਂ ਹੁਣ ਮੁਆਫੀ ਮੰਗਣਗੇ।  ਰਾਣਾ ਨੇ ਸਰਨਾ ਨੂੰ ਦੁਵਿੱਧਾ ਭਰੀ ਸਿਆਸਤ ‘ਚੋਂ ਬਾਹਰ ਨਿਕਲ ਕੇ ਪੂਰਾ ਸੱਚ ਬੋਲਣ ਦੀ ਨਸੀਹਤ ਦਿੱਤੀ। ਰਾਣਾ ਨੇ ਪੁਛਿਆ ਕਿ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਕੱਲ ਤਕ ਆਰ.ਐਸ.ਐਸ. ਦਾ ਏਜੰਟ ਗਰਦਾਉਂਦੇ ਹੋਏ ਉਨ੍ਹਾਂ ‘ਤੇ ਕਾਤਿਲਾਨਾ ਹਮਲਾ ਕਰਾਉਣ ਵਾਲੇ ਸਰਨਾ ਵੱਲੋਂ ਹੁਣ ਗਿਆਨੀ ਇਕਬਾਲ ਸਿੰਘ ਤੋਂ ਸਿਰੋਪਾ ਪ੍ਰਾਪਤ ਕਰਨਾ ਕਿ ਦੋਹਰੀ ਵਿਚਾਰਧਾਰਾ ਦਾ ਪ੍ਰਤੀਕ ਨਹੀਂ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *