ਵਿਦੇਸ਼ਾਂ ”ਚ ਰਹਿੰਦੇ ਸਿੱਖਾਂ ਨੇ ਬਣਾਈ ਆਪਣੀ ਵੱਖਰੀ ਪਹਿਚਾਣ, ਇੰਝ ਕਰ ਰਹੇ ਨੇ ਲੋਕਾਂ ਨੂੰ ਜਾਗਰੂਕ,ਸਿੱਖ ਧਰਮ ਦੁਿਨਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ –ਡਾ. ਰਾਜਵੰਤ ਸਿੰਘ

ss1

ਵਿਦੇਸ਼ਾਂ ”ਚ ਰਹਿੰਦੇ ਸਿੱਖਾਂ ਨੇ ਬਣਾਈ ਆਪਣੀ ਵੱਖਰੀ ਪਹਿਚਾਣ, ਇੰਝ ਕਰ ਰਹੇ ਨੇ ਲੋਕਾਂ ਨੂੰ ਜਾਗਰੂਕ,ਸਿੱਖ ਧਰਮ ਦੁਿਨਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ –ਡਾ. ਰਾਜਵੰਤ ਸਿੰਘ

ਵਾਸ਼ਿੰਗਟਨ, 7 ਸਤੰਬਰ ( ਰਾਜ ਗੋਗਨਾ)- ਵਿਦੇਸ਼ਾਂ ‘ਚ ਵੱਡੀ ਗਿਣਤੀ ‘ਚ ਸਿੱਖ ਵੱਸਦੇ ਹਨ, ਜਿੱਥੇ ਉਹ ਆਪਣੇ ਸੱਭਿਆਚਾਰ, ਸਿੱਖੀ ਦੀ ਪਹਿਚਾਣ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ। ਅਮਰੀਕਾ ਵਿਚ ਵੀ ਕਈ ਸਿੱਖ ਪਰਿਵਾਰ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਸਿੱਖ ਹੋਣ ‘ਤੇ ਮਾਣ ਹੈ। ਸਿੱਖ ਧਰਮ ਦੁਨੀਆ ਦਾ 5ਵਾਂ ਸਭ ਤੋਂ ਵੱਡਾ ਧਰਮ ਹੈ। ਵਿਦੇਸ਼ਾਂ ਵਿਚ ਹੋਰ ਜਾਤੀ ਦੇ ਲੋਕਾਂ ‘ਚ ਅਜੇ ਵੀ ਇਹ ਭਾਵਨਾ ਬਣੀ ਹੈ ਕਿ ਦਾੜ੍ਹੀ ਅਤੇ ਦਸਤਾਰ ਵਾਲੇ ਨੂੰ ਉਹ ਅੱਤਵਾਦੀ ਮੰਨਦੇ ਹਨ। ਇਹ ਵੀ ਗੱਲ ਸਾਫ ਹੈ ਕਿ ‘ਵੀ ਆਰ ਸਿੱਖ ਚੈਂਪੀਅਨ’ ਦੇ ਤਹਿਤ ਅੱਜ ਤੋਂ 3 ਸਾਲ ਪਹਿਲਾਂ ਜਦੋਂ ਸਰਵੇ ਕੀਤਾ ਗਿਆ ਸੀ ਤਾਂ ਅਮਰੀਕਾ ਦੇ 65 ਫੀਸਦੀ ਲੋਕਾਂ ਨੇ ਸਿੱਖ ਧਰਮ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਸੀ। ਕੁਝ ਲੋਕਾਂ ਦੇ ਵਿਚਾਰ ਇਹ ਵੀ ਸਨ ਕਿ ਉਨ੍ਹਾਂ ਨੇ ਸਿੱਖ ਧਰਮ ਬਾਰੇ ਪਹਿਲੀ ਵਾਰ ਸੁਣਿਆ ਹੈ ਜਾਂ ਅਜੇ ਤੱਕ ਸੁਣਿਆ ਹੀ ਨਹੀਂ ਹੈ ਪਰ ‘ਵੀ ਆਰ ਸਿੱਖ ਚੈਂਪੀਅਨ’ ਦੇ ਤਹਿਤ ਡਾ. ਰਾਜਵੰਤ ਸਿੰਘ ਅਤੇ ਉਨ੍ਹਾਂ ਦੀ ਟੀਮ ਦੇ ਸਦਕਾ ਇਸ ਸਰਵੇ ਦੇ ਵਿਚ ਇਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ।
ਉਨ੍ਹਾਂ ਵਲੋਂ 3 ਸਾਲ ਕੀਤੀ ਮਿਹਨਤ ਦੇ ਸਦਕਾ ਅੱਜ ਇਕ ਨਵੇਂ ਸਰਵੇ ਵਿਚ ਅਮਰੀਕਾ ਦੇ 59 ਫੀਸਦੀ ਲੋਕਾਂ ਨੇ ਸਿੱਖ ਧਰਮ ਤੇ ਦਸਤਾਰ ਬਾਰੇ ਜਾਣਕਾਰੀ ਹੋਣ ਦੀ ਗੱਲ ਮੰਨੀ ਹੈ। ਇਸ ਤੋਂ ਇਲਾਵਾ 68 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਸਿੱਖ ਹਮੇਸ਼ਾ ਦੂਜਿਆਂ ਦੀ ਮਦਦ ਕਰਨ ‘ਚ ਹਮੇਸ਼ਾ ਤਿਆਰ ਰਹਿੰਦੇ ਹਨ ।64 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਸਿੱਖ ਵੱਡੇ ਦਿਲ ਦੇ ਮਾਲਕ ਹੁੰਦੇ ਹਨ। ਇਸ ਮੁਹਿੰਮ ਨੂੰ ਚਲਾਉਣ ਲਈ ਅਮਰੀਕਾ ਦੇ 1.6 ਮਿਲੀਅਨ ਡਾਲਰ ਖਰਚ ਕੀਤੇ ਗਏ ਹਨ, ਜੋ ਕਿ ਵੱਖ–ਵੱਖ ਸੰਸਥਾਵਾਂ ਅਤੇ ਲੋਕਾਂ ਵੱਲੋਂ ਦਾਨ ਕੀਤੇ ਗਏ ਹਨ। ਇਸ ਦੇ ਨਾਲ ਹੀ ਡਾ. ਰਾਜਵੰਤ ਸਿੰਘ ਦਾ ਕਹਿਣਾ ਹੈ ਕਿ ‘ਵੀ ਆਰ ਸਿੱਖ ਚੈਂਪੀਅਨ’ ਹਮੇਸ਼ਾ ਸਿੱਖਾਂ ਦੀ ਜਾਣਕਾਰੀ ਹਰ ਘਰ ‘ਚ ਪਹੁੰਚਾਉਣ ਵਿਚ ਲੱਗੀ ਰਹੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *