ਬਨੂੜ ‘ਚ ਕੌਂਸਲਰ ਦੇ ਪਤੀ ਦੀ ਗੋਲੀਆਂ ਮਾਰ ਕੇ ਹੱਤਿਆ

ss1

ਬਨੂੜ ‘ਚ ਕੌਂਸਲਰ ਦੇ ਪਤੀ ਦੀ ਗੋਲੀਆਂ ਮਾਰ ਕੇ ਹੱਤਿਆ

ਚੋਰੀ ਦੀ ਐਂਡੇਵਰ ਗੱਡੀ ਵਿੱਚ ਸਵਾਰ ਹੱਤਿਆਰਿਆਂ ਵੱਲੋਂ ਬਨੂੜ ਦੇ ਵਾਰਡ ਨੰਬਰ 6 ਦੀ ਕੌਂਸਲਰ ਦੇ ਪਤੀ ਪਿੰਛੀ ਦੀ ਗੋਲੀਆ ਮਾਰ ਕੇ ਹੱਤਿਆ ਕਰਨ ਦੀ ਖਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਿਕ ਚੋਰੀ ਕੀਤੀ ਹੋਈ ਗੱਡੀ ਕੁਰੁਕਸ਼ੇਸਤਰ ਦੀ ਸੀ ਅਤੇ ਹਮਲਾਵਰਾਂ ਨੇ ਉਸ ਉੱਤੇ ਚੰਡੀਗੜ੍ਹ ਦਾ ਨੰਬਰ ਲਗਾਇਆ ਹੋਇਆ ਸੀ । ਹਮਲੇ ਦੇ ਸਮੇਂ ਪ੍ਰਿੰਸ ਵਾਲੀਆ (ਪਿੰਛੀ)ਸੈਰ ਕਰ ਰਹੇ ਸਨ ।

ਹਮਲੇ ਦੇ ਬਾਅਦ ਹਤਿਆਰੇ ਡੇਰਾਬੱਸੀ ਵੱਲ ਭੱਜ ਗਏ । ਉਹਨਾਂ ਡੇਰਾਬੱਸੀ ਵਿੱਚ ਇੱਕ ਸਵਿਫਟ ਸਵਾਰ ਨੂੰ ਗੋਲੀ ਮਾਰੀ ਅਤੇ ਉਸਦੀ ਸਵਿਫਟ ਗੱਡੀ ਲੈ ਕੇ ਭੱਜਣ ਵਿੱਚ ਸਫਲ ਰਹੇ । ਘਟਨਾ ਨਾਲ ਪੂਰੇ ਇਲਾਕੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਥਾਨਾ ਬਨੂੜ ਪੁਲਿਸ ਨੇ ਅਮ੍ਰਿਤ , ਸਿਮਰਤ , ਦੀਪ ਕਟੀਕ ਵੱਲ ਗਿਰਕੀਰਤ ਉੱਤੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਨਗਰ ਕੌਂਸਲ ਬਨੂੜ ਪ੍ਰਧਾਨ ਨਿਰਮਲਜੀਤ ਸਿੰਘ ਅਤੇ ਸੁਖਜੀਤ ਸਿੰਘ ਨੂੰ ਹੱਤਿਆ ਦੀ ਸਾਜਿਸ਼ ਵਿੱਚ ਨਾਮਜਦ ਕੀਤਾ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *