ਡੇਰਾ ਪ੍ਰੇਮੀਆਂ ਵੱਲੋਂ ਸਿੱਖ ਪੰਥ ਵਿੱਚ ਵਾਪਸੀ ਦੀ ਮੁਹਿੰਮ ਹੋਈ ਤੇਜ, ਇੱਕ ਦਰਜਨ ਪ੍ਰੇਮੀਆਂ ਨੇ ਗੁਰੂਘਰ ਪੁੱਜ ਕੇ ਲਏ ਸਿਰੋਪੇ

ss1

ਡੇਰਾ ਪ੍ਰੇਮੀਆਂ ਵੱਲੋਂ ਸਿੱਖ ਪੰਥ ਵਿੱਚ ਵਾਪਸੀ ਦੀ ਮੁਹਿੰਮ ਹੋਈ ਤੇਜ, ਇੱਕ ਦਰਜਨ ਪ੍ਰੇਮੀਆਂ ਨੇ ਗੁਰੂਘਰ ਪੁੱਜ ਕੇ ਲਏ ਸਿਰੋਪੇ

ਤਲਵੰਡੀ ਸਾਬੋ, 6 ਸਤੰਬਰ (ਗੁਰਜੰਟ ਸਿੰਘ ਨਥੇਹਾ)- ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਯੌਨ ਸ਼ੋਸਣ ਮਾਮਲੇ ਵਿੱਚ ਸਜਾ ਸੁਣਾਏ ਜਾਣ ਤੋਂ ਬਾਅਦ ਸਿੱਖ ਧਰਮ ਵਿੱਚੋਂ ਡੇਰੇ ਸਿਰਸੇ ਨਾਲ ਜੁੜੇ ਪ੍ਰੇਮੀਆਂ ਦੀ ਮੁੜ ਸਿੱਖ ਪੰਥ ਵਿੱਚ ਵਾਪਸੀ ਦੀ ਬੀਤੇ ਦਿਨ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋਈ ਮੁਹਿੰਮ ਹੁਣ ਤੇਜੀ ਫੜਨ ਲੱਗ ਗਈ ਹੈ। ਇਸੇ ਲੜੀ ਵਿੱਚ ਨੇੜਲੇ ਪਿੰਡ ਕਮਾਲੂ ਦੇ ਇੱਕ ਦਰਜਨ ਦੇ ਕਰੀਬ ਡੇਰੇ ਨਾਲ ਸਬੰਧਿਤ ਵਿਅਕਤੀਆਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਪੁੱਜ ਕੇ ਸ਼੍ਰੀ ਗੁਰੂੁ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂੁ ਮੰਨਦਿਆਂ ਸਿਰੋਪਾਓ ਲੈ ਕੇ ਡੇਰੇ ਨਾਲੋਂ ਨਾਤਾ ਤੋੜਨ ਦਾ ਐਲਾਨ ਕਰ ਦਿੱਤਾ।
ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਤਲਵੰਡੀ ਸਾਬੋ ਦੇ ਮੁੱਖ ਪ੍ਰਬੰਧਕ ਬਾਬਾ ਕਾਕਾ ਸਿੰਘ ਦੀ ਅਗਵਾਈ ਹੇਠ ਪਿੰਡ ਕਮਾਲੂ ਦੇ ਗੁਰਦੁਆਰਾ ਸਾਹਿਬ ਵਿੱਚ ਕਰਵਾਏ ਸਮਾਗਮ ਦੀਆਂ ਤਸਵੀਰਾਂ ਤੇ ਪ੍ਰੈੱਸ ਬਿਆਨ ਇੱਥੋਂ ਜਾਰੀ ਕਰਦਿਆਂ ਦੱਸਿਆ ਗਿਆ ਕਿ ਡੇਰਾ ਮੁਖੀ ਨੂੰ ਸਜਾ ਮਿਲਣ ਉਪਰੰਤ ਪਿੰਡ ਦੇ ਇੱਕ ਦਰਜਨ ਦੇ ਕਰੀਬ ਪ੍ਰੇਮੀਆਂ ਜਿਨ੍ਹਾਂ ਵਿੱਚ ਪੰਮਾ ਸਿੰਘ, ਹਰਭਜਨ ਸਿੰਘ, ਗੁਰਤੇਜ ਸਿੰਘ, ਰਾਜਿੰਦਰ ਸਿੰਘ, ਕੁਲਦੀਪ ਸਿੰਘ, ਜਗਦੇਵ ਸਿੰਘ, ਸੁਖਵਿੰਦਰ ਸਿੰਘ, ਰਣਜੀਤ ਸਿੰਘ, ਸੌਦਾਗਰ ਸਿੰਘ, ਬੂਟਾ ਸਿੰਘ, ਪੂਰਨ ਸਿੰਘ, ਰਾਜਾ ਸਿੰਘ ਅਤੇ ਰਾਮਪਾਲ ਸਿੰਘ ਆਦਿ ਸ਼ਾਮਿਲ ਹਨ। ਅੱਜ ਸਵੇਰੇ ਗੁਰਦੁਆਰਾ ਸਾਹਿਬ ਕਮਾਲੂ ਵਿਖੇ ਪੁੱਜੇ ਤੇ ਡੇਰਾ ਸਿਰਸਾ ਦਾ ਸਾਥ ਛੱਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂੁ ਮੰਨਣ ਦਾ ਪ੍ਰਣ ਲਿਆ। ਜਿਸ ਉਪਰੰਤ ਉਨਾਂ ਨੂੰ ਗੁਰਦੁਆਰਾ ਕਮੇਟੀ ਤੇ ਪੰਚਾਇਤ ਦੀ ਹਾਜ਼ਰੀ ਵਿੱਚ ਸਿਰੋਪਾਓ ਦੇ ਕੇ ਪੰਥ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਦਿਆਂ ਪਿੰਡ ਵਾਸੀਆਂ ਨੂੰ ਤਾਕੀਦ ਵੀ ਕੀਤੀ ਗਈ ਕਿ ਅੱਜ ਤੋਂ ਬਾਅਦ ਉਕਤ ਵਿਅਕਤੀਆਂ ਤੇ ਉਨਾਂ ਦੇ ਪਰਿਵਾਰਾਂ ਨੂੰ ਸਿੱਖ ਧਰਮ ਦਾ ਅਟੁੱਟ ਅੰਗ ਮੰਨਦਿਆਂ ਉਨਾਂ ਦਾ ਹਰ ਪੱਖੋਂ ਮਾਣ ਸਤਿਕਾਰ ਕਰਨਾ ਹੈ। ਉਕਤ ਸਮਾਗਮ ਮੌਕੇ ਵਿਸ਼ੇਸ ਤੌਰ ਤੇ ਪੁੱਜੇ ਉੱਘੇ ਪ੍ਰਚਾਰਕ ਬਾਬਾ ਈਸ਼ਰ ਸਿੰਘ ਹੈਦਰਾਬਾਦ ਵਾਲਿਆਂ ਨੇ ਕਥਾ ਵੀਚਾਰਾਂ ਰਾਹੀਂ ਹਰ ਸਿੱਖ ਨੂੰ ਸਿਰਫ ਤੇ ਸਿਰਫ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂੁ ਮੰਨਣ ਲਈ ਪ੍ਰੇਰਿਆ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਬਾ ਕਾਕਾ ਸਿੰਘ ਨੇ ਕਿਹਾ ਕਿ ਉਕਤ ਕਦਮ ਸਮੁੱਚੀ ਗੁਰਦੁਆਰਾ ਕਮੇਟੀ ਤੇ ਪਿੰਡ ਵਾਸੀਆਂ ਦਾ ਸ਼ਲਾਘਾਯੋਗ ਉਪਰਾਲਾ ਹੈ। ਉਨਾਂ ਕਿਹਾ ਕਿ ਡੇਰੇ ਨਾਲ ਜੁੜੇ ਸਿੱਖ ਸਾਡੇ ਹੀ ਭਰਾ ਹਨ ਤੇ ਉਨਾਂ ਨੂੰ ਸਿਰਫ ਪ੍ਰੇਰਿਤ ਕਰਕੇ ਹੀ ਵਾਪਿਸ ਲਿਆਂਦਾ ਜਾ ਸਕਦਾ ਹੈ ਤੇ ਇਸ ਲਈ ਸਾਰੀਆਂ ਗੁਰਦੁਆਰਾ ਕਮੇਟੀਆਂ ਨੂੰ ਯਤਨ ਕਰਨੇ ਚਾਹੀਦੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *