ਗ਼ਜ਼ਲ

ss1

ਗ਼ਜ਼ਲ

ਭੁੱਖ ਮਰੀ ਤੇ ਬੇਕਾਰੀ ਹੈ ਸਾਡੇ ਰਾਜ ਲਈ।
ਭਾਵੇਂ ਕਿੰਨੇ ਨੇਤਾ ਬਦਲੇ ਚੰਗੇ ਕਾਜ ਲਈ।

ਸੋਨ ਚਿੜੀ ਤੋਂ ਭਗਤ ਸਰਾਭਾ ਜਾਨਾਂ ਵਾਰ ਗਏ,
ਫਿਰ ਵੀ ਖਾਬ ਅਧੂਰੇ ਨੇ ਉੱਚੀ ਪਰਵਾਜ਼ ਲਈ।

ਰਾਜ ਨਹੀ ਸੇਵਾ ਹੈ ਆਖਣ ਵੋਟਾਂ ਤੋਂ ਪਹਿਲਾਂ,
ਲੁੱਟਣ ਲੱਗੇ ਨੇਤਾ ਬਣ ਕੁਰਸੀ ਤੇ ਤਾਜ ਲਈ।

ਹਾੜੀ ਸਾਉਣੀ ਚੁੱਕੇ ਕਰਜੇ ਦੀ ਨਾ ਕਿਸ਼ਤ ਮੁੜੇ,
ਹੁਣ ਧੌਲੀ ਦਾੜੀ ਰੁੱਲ ਗਈ ਬੈਂਕ ਵਿਆਜ ਲਈ।

ਕੁੱਲੀ ਗੁੱਲੀ ਜੁੱਲੀ ਦੇ ਭਾਸ਼ਣ ਦੇਂਦੇ ਨੇਤਾ,
ਜਿੱਤਣ ਕਰਕੇ ਕਰਨ ਦਿਖਾਵਾ ਝੂਠੇ ਪਾਜ ਲਈ।

ਤੇਸਾ ਕਾਂਡੀ ਦਾਤੀ ਹੈ ਰੋਟੀ ਖਾਤਰ ਲੜਦੇ,
ਨੰਗੇ ਕਿਰਤੀ ਮਜਦੂਰਾਂ ਦੀ ਰੱਖਣ ਲਾਜ ਲਈ।

ਦੇਖ ਭਨੋਟ ਤਿਰੰਗਾ ਝੰਡਾ ਖੂਨ ਸ਼ਹੀਦਾਂ ਦਾ,
ਜਾਗਣ ਤੇ ਹੀ ਮਸਲੇ ਹੋਣੇ ਹੱਲ ਸਮਾਜ ਲਈ।

ਜਤਿੰਦਰ ਭਨੋਟ
ਮੋ-9878041593

print
Share Button
Print Friendly, PDF & Email