ਰਾਧੇ ਮਾਂ ਖਿਲਾਫ ਕਾਰਵਾਈ ਨਾ ਕਰਨ ‘ਤੇ ਹਾਈਕੋਰਟ ਨੇ ਕਪੂਰਥਲਾ ਪੁਲਿਸ ਨੂੰ ਪਾਈ ਝਾੜ

ss1

ਰਾਧੇ ਮਾਂ ਖਿਲਾਫ ਕਾਰਵਾਈ ਨਾ ਕਰਨ ‘ਤੇ ਹਾਈਕੋਰਟ ਨੇ ਕਪੂਰਥਲਾ ਪੁਲਿਸ ਨੂੰ ਪਾਈ ਝਾੜ

ਗੁਰਮੀਤ ਰਾਮ ਰਹੀਮ ਤੋਂ ਬਾਅਦ ਹੁਣ ਖੁਦ ਨੂੰ ਦੇਵੀ ਦਾ ਅਵਤਾਰ ਸਮਝਣ ਵਾਲੀ ਸੁਖਵਿੰਦਰ ਕੌਰ ਉਰਫ ਰਾਧੇ ਮਾਂ ਦੀਆਂ ਮੁਸ਼ਕਿਲਾਂ ਵੀ ਵੱਧ ਸਕਦੀਆਂ ਹਨ । ਫਗਵਾੜਾ ਵਾਸੀ ਸੁਰਿੰਦਰ ਮਿੱਤਲ ਦੀ ਸ਼ਿਕਾਇਤ ਤੇ ਰਾਧੇ ਮਾਂ ਖਿਲਾਫ ਮਾਮਲਾ ਦਰਜ ਨਾਂ ਕਰਨ ਨੂੰ ਲੈਕੇ ਹਾਈਕੋਰਟ ਨੇ ਕਪੂਰਥਲਾ ਪੁਲਿਸ ਨੂੰ ਝਾੜ ਪਾਈ ਹੈ । ਹਾਈਕੋਰਟ ਨੇ ਸੁਰਿੰਦਰ ਮਿੱਤਲ ਦੀ ਅਰਜੀ ਤੇ ਸੁਣਵਾਈ ਕਰਦੇ ਹੋਏ ਕਪੂਰਥਲਾ ਪੁਲਿਸ ਨੂੰ ਪੁੱਛਿਆ ਹੈ ਕਿ ਇਸ ਸ਼ਿਕਾਇਤ ‘ਤੇ ਹੁਣ ਤੱਕ ਕਾਰਵਾਈ ਕਿਓਂ ਨਹੀਂ ਕੀਤੀ ਗਈ ?
ਸੁਰਿੰਦਰ ਮਿੱਤਲ ਵੱਲੋਂ ਕੁਝ ਮਹੀਨੇ ਪਹਿਲਾਂ ਪੰਜਾਬ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਜਿਸ ਵਿੱਚ ਇਹ ਕਥਿਤ ਦੋਸ਼ ਲਗਾਏ ਗਏ ਸਨ ਕਿ ਰਾਧੇ ਮਾਂ ਵੱਲੋਂ ਉਸਨੂੰ ਰਾਤਾਂ ਨੂੰ ਧਮਕੀ ਭਰੇ ਫੋਨ ਕੀਤੇ ਜਾਂਦੇ ਨੇ ਤੇ ਅਕਸਰ ਰਾਧੇ ਮਾਂ ਉਸ ਨਾਲ ਫੋਨ ਤੇ ਅਸ਼ਲੀਲ ਗੱਲਾਂ ਕਰਨ ਦੀ ਕੋਸ਼ਿਸ਼ ਕਰਦੀ ਹੈ । ਪੁਲਿਸ ਵੱਲੋਂ ਹੁਣ ਤੱਕ ਇਸ ਮਾਮਲੇ ਚ ਕੋਈ ਕਾਰਵਾਈ ਨਾਂ ਕੀਤੇ ਜਾਣ ਤੋਂ ਬਾਅਦ ਮਿੱਤਲ ਵੱਲੋਂ ਹਾਈਕੋਰਟ ਚ ਇਸ ਬਾਬਤ ਅਰਜੀ ਲਗਾਈ ਗਈ ਜਿਸਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਕਪੂਰਥਲਾ ਪੁਲਿਸ ਨੂੰ ਪੁੱਛਿਆ ਹੈ ਕਿ ਇਹ ਅਪਰਾਧਿਕ ਮਾਮਲਾ ਬਣਦਾ ਹੈ ਜਾਂ ਨਹੀਂ? ਇਸਦੀ ਜਾਂਚ ਕਰਕੇ 13 ਨਵੰਬਰ ਤੱਕ ਰਿਪੋਰਟ ਹਾਈਕੋਰਟ ਵਿੱਚ ਦਾਖਿਲ ਕਰਨ ਦੇ ਹੁਕਮ ਦਿੱਤੇ ਗਈ ਹਨ ।

print
Share Button
Print Friendly, PDF & Email