5 ਸਤੰਬਰ ਅਧਿਆਪਕ ਦਿਵਸ ‘ਤੇ ਵਿਸ਼ੇਸ਼: ਆਦਰਸ਼ ਅਧਿਆਪਕ : ਡਾ ਸਰਵਪੱਲੀ ਰਾਧਾਕ੍ਰਿਸ਼ਨਨ

ss1

5 ਸਤੰਬਰ ਅਧਿਆਪਕ ਦਿਵਸ ‘ਤੇ ਵਿਸ਼ੇਸ਼: ਆਦਰਸ਼ ਅਧਿਆਪਕ : ਡਾ ਸਰਵਪੱਲੀ ਰਾਧਾਕ੍ਰਿਸ਼ਨਨ

ਅਧਿਆਪਕ ਸਮਾਜ ਦੇ ਅਜਿਹੇ ਸ਼ਿਲਪਕਾਰ ਹੁੰਦੇ ਹਨ ਜੋ ਬਿਨ੍ਹਾਂ ਕਿਸੇ ਮੋਹ ਦੇ ਇਸ ਸਮਾਜ ਨੂੰ ਤਰਾਸ਼ਦੇ ਹਨ।ਅਧਿਆਪਕ ਦਾ ਕੰਮ ਸਿਰਫ ਕਿਤਾਬੀ ਗਿਆਨ ਦੇਣਾ ਹੀ ਨਹੀਂ ਸਗੋਂ ਵਿਦਿਆਰਥੀਆਂ ਨੂ ਸਮਾਜਿਕ ਹਾਲਾਤਾਂ ਨਾਲ ਜਾਣੂ ਕਰਵਾਉਣਾ ਵੀ ਹੁੰਦਾ ਹੈ। ਅਧਿਆਪਕਾਂ ਦੀ ਇਸੇ ਮਹਾਨਤਾ ਨੂੰ ਸਹੀ ਥਾਂ ਦਿਲਾਉਣ ਦੇ ਲਈ ਹੀ ਸਾਡੇ ਦੇਸ਼ ਵਿੱਚ ਸਰਵਪੱਲੀ ਰਾਧਾਕ੍ਰਿਸ਼ਨਨ ਨੇ ਕੋਸ਼ਿਸ਼ਾਂ ਕੀਤੀਆਂ,ਜੋ ਖੁਦ ਵੀ ਇੱਕ ਬਿਹਤਰੀਨ ਅਧਿਆਪਕ ਸਨ। ਆਪਣੇ ਇਸ ਅਹਿਮ ਯੋਗਦਾਨ ਦੇ ਕਾਰਨ ਹੀ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ ਰਾਧਾਕ੍ਰਿਸ਼ਨਨ ਦੇ ਜਨਮਦਿਨ 5 ਸਤੰਬਰ ਨੂੰ ਭਾਰਤ ਵਿੱਚ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਉਨ੍ਹਾਂ ਦੇ ਜਨਮਦਿਨ ਦੇ ਪ੍ਰਤੀ ਆਦਰ ਪ੍ਰਗਟ ਕੀਤਾ ਜਾਂਦਾ ਹੈ।
5 ਸਤੰਬਰ 1888 ਨੂੰ ਚੇਨਈ ਤੋਂ ਲਗਪਗ 200 ਕਿਲੋਮੀਟਰ ੳੱਤਰ ਪੱਛਮ ਵਿੱਚ ਮੌਜੂਦ ਇੱਕ ਛੌਟੇ ਜਿਹੇ ਕਸਬੇ ਤਿਰੂਤਾਣੀ ਵਿੱਚ ਡਾ ਰਾਧਾਕ੍ਰਿਸ਼ਨਣ ਦਾ ਜਨਮ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਸਰਵਪੱਲੀ ਬੀ yਰਾਮਾਸਵਾਮੀ ਅਤੇ ਮਾਤਾ ਦਾ ਨਾਮ ਸ਼੍ਰੀਮਤੀ ਸੀਤਾ ਝਾ ਸੀ।ਰਾਮਰਸਵਾਮੀ ਇੱਕ ਗਰੀਬ ਬ੍ਰਹਾਮਣ ਸਨ ਅਤੇ ਤਿਰੂਤਾਣੀ ਕਸਬੇ ਦੇ ਜਿਮੀਂਦਾਰਾਂ ਦੇ ਕੋਲ ਇੱਸ ਸਾਧਾਰਣ ਕਰਮਚਾਰੀ ਦੇ ਤੌਰ ‘ਤੇ ਕੰਮ ਕਰਦੇ ਹਨ।
ਡਾ ਰਾਧਾ ਕ੍ਰਿਸ਼ਨਨ ਆਪਣੇ ਪਿਤਾ ਤੀ ਦੂਜੀ ਸੰਤਾਨ ਸਨ ।ਉਨ੍ਹਾਂ ਦੇ ਚਾਰ ਭਰਾ ਅਤੇ ਇੱਕ ਛੋਟੀ ਭੈਣ ਸੀ ।ਛੇ ਭੈਣ ਭਾਈ ਅਤੇ ਦੋ ਮਾਤਾ ਪਿਤਾ ਨੂੰ ਮਿਲਾ ਕੇ ਅੱਠ ਮੈਂਬਰੀ ਇਸ ਪਰਿਵਾਰ ਦਾ ਆਮਦਨ ਕਾਫੀ ਸੀਮਤ ਸੀ।ਇਸ ਸੀਮਤ ਆਮਦਨ ਵਿੱਚ ਵੀ ਡਾ ਰਾਧਾਕ੍ਰਿਸ਼ਨਨ ਨੇ ਸਿੱਧ ਕਰ ਦਿੱਤਾ ਕਿ ਹੁਨਰ ਕਿਸੇ ਦਾ ਮੁਹਤਾਜ ਨਹੀਂ ਹੁੰਦਾ।ਉਨ੍ਹਾਂ ਨੇ ਨਾ ਸਿਰਫ ਮਹਾਨ ਸਿੱਖਿਆ ਸ਼ਾਸਤਰੀ ਦੇ ਰੂਪ ਵਿੱਚ ਸ਼ੋਹਰਤ ਹਾਸਿਲ ਕੀਤੀ ਸਗੋਂ ਦੇਸ਼ ਦੇ ਸੱਭ ਤੋਂ ੳੰਚੇ ਅਹੁੱਦੇ ਰਾਸ਼ਟਰ ਪਤੀ ਪਦ ‘ਤੇ ਵੀ ਬਿਰਾਜਮਾਨ ਹੋਏ।
ਆਜਾਦ ਭਾਰਤ ਦੇ ਪਹਿਲੇ ੳੱਪ ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਬਚਪਨ ਤੋਂ ਹੀ ਕਈ ਤਰਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।ਸਰਵਪੱਲੀ ਰਾਧਾਕ੍ਰਿਸ਼ਨਨ ਦਾ ਸ਼ੁਰੂਆਤੀ ਜੀਵਨ ਤਿਰੂਤਾਣੀ ਅਤੇ ਤਿਰੂਪਤੀ ਜਿਹੇ ਧਾਰਮਕ ਥਾਂਵਾ ਤੇ ਬੀਤਿਆ।ਹਾਲਾਂਕਿ ਇਨ੍ਹਾਂ ਦੇੇ ਪਿਤਾ ਧਾਰਮਕ ਵਿਚਾਰਾਂ ਦੇ ਸਨ ਪਰ ਫਿਰ ਵੀ ਉਨ੍ਹਾਂ ਨੇ ਇਨ੍ਹਾਂ ਨੂੰ ਪੜ੍ਹਨ ਦੇ ਲਈ ਕ੍ਰਿਸ਼ਚਨ ਮਿਸ਼ਨਰੀ ਸੰਸਥਾ,ਲੁਧਨ ਮਿਸ਼ਨ ਸਕੂਲ, ਤਿਰੂਪਤੀ ਵਿੱਚ ਦਾਖਲਾ ਦਵਾਇਆ।ਇਸ ਤੋਂ ਬਾਅਦਾ ਉਨ੍ਹਾਂ ਨੇ ਬੇਲੁਰੂ ਅਤੇ ਮਦਰਾਸ ਕਾਲੱਜਾਂ ਵਿੱਚ ਸਿੱਖਿਆ ਪ੍ਰਾਪਤ ਕੀਤੀ।ਉਥੇ ਡਾ ਰਾਧਾਕ੍ਰਿਸ਼ਨਨ ਸ਼ੁਰੂ ਤੋਂ ਹੀ ਇੱਕ ਹੋਣ ਹਾਰ ਵਿਦਿਆਰਥੀ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਏ।
ਆਪਣੇ ਵਿਦਿਆਰਥੀ ਜੀਵਨ ਵਿੱਚ ਹੀ ਉਨ੍ਹਾਂ ਨੇ ਬਾਈਬਲ ਦੇ ਮਹੱਤਵਪੂਰਣ ਅਤੇ ਅੰਸ਼ ਯਾਦ ਕਰ ਲਏ ਸਨ,ਜਿਸਦੇ ਲਈ ਉਨਾਂ ਨੂੰ ਵਿਸ਼ੇਸ਼ ਯੌਗਤਾ ਦਾ ਸਨਮਾਨ ਵੀ ਪ੍ਰਦਾਨ ਕੀਤਾ ਗਿਆ ਸੀ। ਉਨ੍ਹਾਂ ਨੇ ਵੀਰ ਸਾਰਵਕਰ ਅਤੇ ਵਿਵੇਕਾਨੰਦ ਦੇ ਆਦਰਸ਼ਾਂ ਦਾ ਵੀ ਡੂੰਘਾਈ ਨਾਲ ਅਧਿਅਨ ਕਰ ਲਿਆ ਸੀ। ਸਨ 1902 ਵਿੱਚ ਉਨ੍ਹਾਂ ਨੇ ਮੈਟ੍ਰਿਕ ਦੀ ਪੜਾਈ ਚੰਗੇ ਅੰਕਾ ਨਾਲ ਪਾਸ ਕੀਤੀ ਜਿਸਦੇ ਲਈ ਉਨ੍ਹਾਂ ਨੂੰ ਵਜੀਫਾ ਵੀ ਦਿੱਤਾ ਗਿਆ।
ਕਲਾ ਫੈਕਲਟੀ ਦੀ ਬੈਚਲਰ ਪ੍ਰੀਖਿਆ ਵਿੱਚ ਉਹ ਪਹਿਲੇ ਸਥਾਨ ‘ਤੇ ਆਏ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਾਸਫੀ ਵਿੱਚ ਪੋਸਟਗ੍ਰੈਜੂਏਸ਼ਨ ਕੀਤੀ ਅਤੇ ਜਲਦ ਹੀ ਮਦਰਾਸ ਰੈਜੀਡੈਂਸੀ ਕਾਲੱਜ ਵਿੱਚ ਫਿਆਸਫੀ ਦੇ ਸਹਾਇਕ ਪ੍ਰੋਫੈਸਰ ਨਿਯੁਕਤ ਹੋ ਗਏ। ਡਾ y ਰਾਧਾਕ੍ਰਿਸ਼ਨਨ ਨੇ ਆਪਣੇ ਲੇਖਾਂ ਅਤੇ ਭਾਸ਼ਣਾ ਦੇ ਰਾਹੀਂ ਵਿਸ਼ਵ ਨੂੰ ਭਾਰਤੀ ਫਿਲਾਸਫੀ ਦੇ ਨਾਲ ਜਾਣੂ ਕਰਵਾਇਆ। ਉੁਸ ਸਮੇਂ ਮਦਰਾਸ ਦੇ ਬ੍ਰਾਹਮਣ ਪਰਿਵਾਰਾਂ ਵਿੱਚ ਘੱਟ ਉਮਰ ਵਿੱਚ ਵਿਆਹ ਹੋ ਜਾਂਦੇ ਅਤੇ ਰਾਧਾਕ੍ਰਿਸ਼ਨਨ ਵੀ ਉਸ ਤੋਂ ਬਚ ਨਾ ਸਕੇ। 1903 ਵਿੱਚ 16 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਦਾ ਵਿਆਹ ਹੋ ਗਿਆ।ਉਸ ਸਮੇਂ ਉਨ੍ਹਾਂ ਦੀ ਪਤਨੀ ਦੀ ਉਮਰ ਸਿਰਫ 10 ਸਾਲ ਸੀ। ਡਾ ਸਰਵਪੱਲੀ ਰਾਧਾਕ੍ਰਿਸ਼ਨਨ ਭਾਰਤੀ ਸੰਸਕ੍ਰਿਤੀ ਦੇ ਗਿਆਨੀ,ਇੱਕ ਮਹਾਨ ਸਿੱਖਿਆ ਵਿਦਵਾਨ,ਇੱਕ ਦਾਰਸ਼ਨਿਕ,ਮਹਾਨ ਬੁਲਾਰੇ ਹੋਣ ਦੇ ਨਾਲ ਇੱਕ ਵਿਗਿਆਣੀ ਹਿੰਦੂ ਵਿਚਾਰਕ ਵੀ ਸਨ।ਡਾ ਰਾਧਾਕ੍ਰਿਸ਼ਨਨ ਨੇ ਆਪਣੇ ਜੀਵਨ ਦੇ 40 ਸਾਲ ਇੱਕ ਅਧਿਆਪਕ ਦੇ ਰੂਪ ਵਿੱਚ ਬਿਤਾਏ।ਉਹ ਇੱਕ ਆਦਰਸ਼ ਅਧਿਆਪਕ ਸਨ। ਡਾ y ਸਰਵਪੱਲੀ ਰਾਧਾਕ੍ਰਿzਸ਼ਨਨ ਦੇ ਪੁੱਤਰ ਡਾ y ਐਸ y ਗੋਪਾਨ ਨੇ 1989 ਵਿੱਚ ਉਨ੍ਹਾਂ ਦੀ ਜੀਵਨੀ ਦਾ ਪ੍ਰਕਾਸ਼ਨ ਵੀ ਕੀਤਾ ।ਇਸ ਤੋਂ ਪਹਿਲਾਂ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜੀਵਨ ਅਤੇ ਸਖਸ਼ੀਅਤ ਦੇ ਬਾਰੇ ਕਿਸੇ ਨੂੰ ਵੀ ਜਾਣਕਾਰੀ ਨਹੀਂ ਸੀ। ਖੁਦ ਉਨ੍ਹਾਂ ਦੇ ਪੁੱਤਰ ਨੇ ਵੀ ਮੰਨਿਆ ਕਿ ਉਨ੍ਹਾਂ ਦੇ ਪਿਤਾ ਦੀ ਵਿਅਕਤੀਗਤ ਜਿੰਦਗੀ ਦੇ ਵਿਸ਼ੇ ਵਿੱਚ ਲਿਖਣਾ ਇੱਕ ਵੱਡੀ ਚੁਣੌਤੀ ਅਤੇ ਇੱਕ ਨਾਜ਼ੁਕ ਮਾਮਲਾ ਸੀ। ਪਰ ਡਾਕਟਰ ਐਸ਼ ਗੋਪਾਲ ਨੇ 1952 ‘ਓ ਨਿੳਯੋਰਕ ਵਿੱਚ ਲਾਈਬ੍ਰਰੀ ਆਫ ਲਿਵਿੰਗ ਫਿਲਾਸਫਰਜ ਦੇ ਨਾਮ ਹੇਠਾਂ ਇੱਕ ਲੜੀ ਪੇਸ਼ ਕੀਤੀ ਜਿਸ ਵਿੱਚ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਬਾਰੇ ਵਿੱਚ ਅਧਿਕਾਰਿਕ ਰੂਪ ਵਿੱਚ ਲਿਖਾ ਗਿਆ ਸੀ।ਖੁਦ ਰਾਧਾਕ੍ਰਿਸ਼ਨਨ ਨੇ ਉਸ ਵਿੱਚ ਦਰਜ ਸਮੱਗਰੀ ਦਾ ਕਦੇ ਖੰਡਨ ਨਹੀਂ ਕੀਤਾ।
ਇਸ ਸਮੇਂ ਡਾ ਰਾਧਾਕ੍ਰਿਸ਼ਨਨ ਆਪਣੀ ਪ੍ਰਤੀਭਾ ਦਾ ਲੋਹਾ ਮੰਨਵਾ ਚੁੱਕੇ ਸਨ। ਰਾਧਾਕ੍ਰਿਸ਼ਨਨ ਦੀ ਯੋਗਤਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਵਿੰਧਾਨ ਨਿਰਮਾਣ ਸਭਾ ਦਾ ਮੈਂਬਰ ਬਣਾਇਆ ਗਿਆ ਸੀ। ਜਦੋਂ ਭਾਰਤ ਨੂੂੰ ਆਜਾਦੀ ਮਿਲੀ ਉਸ ਸਮੇਂ ਜਵਾਹਰ ਲਾਲ ਨਹਿਰੂ ਨੇ ਰਾਧਾਕ੍ਰਿਸ਼ਨਨ ਅੱਗੇ ਇਹ ਪ੍ਰਾਥਨਾ ਕੀਤੀ ਸੀ ਕਿ ਉਹ ਵਿਸ਼ੇਸ਼ ਰਾਜਨੀਤਿਕ ਕੰਮਾ ਨੂੰ ਪੂਰਾ ਕਰਨ। 1952 ਤੱਕ ਉਹ ਰਾਜਨਾਇਕ ਰਹੇ। ਇਸਤੋਂ ਬਾਅਦ ਉਨ੍ਹਾਂ ਨੂੰ ਉਪ ਰਾਸ਼ਟਰਪਤੀ ਦੇ ਪਦ ‘ਤੇ ਨਿਯੁਕਤ ਕੀਤਾ ਗਿਆ। ਸੰਸਦ ਦੇ ਸਾਰੇ ਮੈਬਰਾਂ ਨੇ ਉਨ੍ਹਾਂ ਦੇ ਕੰਮਾ ਅਤੇ ਵਿਵਹਾਰ ਦੇ ਲਈ ਕਾਫੀ ਸਰਾਹਿਆ।1962 ਵਿੱਚ ਰਜਿੰਦਰ ਪ੍ਰਸਾਦ ਦਾ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਰਾਧਾਕ੍ਰਿਸ਼ਨਨ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ। ਰਜਿੰਦਰ ਪ੍ਰਸਾਦ ਤੋਂ ਇਹਨਾ ਦਾ ਕਾਰਜਕਾਲ ਕਾਫੀ ਚੋਣੌਤੀਆਂ ਵਾਲਾ ਸੀ।ਕਿਉਂਕਿ ਜਿੱਥੇ ਇੱਕ ਪਾਸੇ ਚੀਨ ਦੇ ਨਾਲ ਭਾਰਤ ਨੂੰ ਹਾਰ ਦਾ ਸਾਹਮਾਣ ਕਰਨਾ ਪਿਆ ਤਾ ਉਥੇ ਦੂਜੇ ਪਾਸੇ ਦੋ ਪ੍ਰਧਾਨ ਮੰਤਰੀਆਂ ਦੀ ਮੌਤ ਵੀ ਇਨ੍ਹਾਂ ਦੇ ਕਾਰਜਕਾਲ ਦੌਰਾਨ ਹੋਈ ਸੀ।1967 ਦੇ ਗਣਤੰਤਰ ਦਿਵਸ ‘ਤੇ ਡਾਕਟਰ ਸਰਵਪੱਲੀ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਇਹ ਸਪੱਸ਼ਟ ਕੀਤਾ ਕਿ ਉਹ ਹੁਣ ਰਾਸ਼ਟਰਪਤੀ ਨਹੀ ਬਣਨਾ ਚਾਹੁੰਦੇ।ਬਾਅਦ ਵਿੱਚ ਕਾਂਗ੍ਰਸ ਦੇ ਨੇਤਾਵਾਂ ਨੇ ਇਸਦੇ ਲਈ ਉਨ੍ਹਾਂ ਨੂੰ ਕਈ ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੇ ਆਪਣੀ ਘੋਸ਼ਨਾ ‘ਤੇ ਅਮਲ ਕੀਤਾ।
ਸਿੱਖਿਆ ਅਤੇ ਰਾਜਨੀਤੀ ਵਿੱਚ ਉਚੇਚਾ ਯੋਗਦਾਨ ਦੇਣ ਦੇ ਲਈ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ ਰਜਿੰਦਰ ਪ੍ਰਸਾਦ ਨੇ ਮਹਾਨ ਫਿਲਾਸਫਰ ਅਤੇ ਲੇਖਕ ਡਾ ਸਰਵਪੱਲੀ ਰਾਧਾਕ੍ਰਿਸ਼ਨਨ ਨੁੰ ਦੇਸ਼ ਦਾ ਸਰਵ ੳਚ ਪੁਰਸਕਾਰ ਭਾਰਤ ਰਤਨ ਪ੍ਰਦਾਨ ਕੀਤਾ।
ਡਾ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਮਰਨ ਉਪਰੰਤ ਉਨ੍ਹਾਂ ਨੂੰ ਮਾਰਚ 1975 ਵਿੱਚ ਅਮਰੀਕੀ ਸਰਕਾਰ ਵੱਲੋਂ ਟੈ੍ਪਲਟਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਜ਼ੋ ਕਿ ਧਰਮ ਖੇੇਤਰ ਦੇ ਕਲਿਆਣ ਦੇ ਲਈ ਪ੍ਰਦਾਨ ਕੀਤਾ ਜਾਂਦਾ ਹੈ।ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਗੈਰ ਇਸਾਈ ਭਾਈਚਾਰੇ ਦੇ ਵਿਅਕਤੀ ਸਨ।
ਡਾ ਸਰਵਪੱਲੀ ਰਾਧਾਕ੍ਰਿਸ਼ਨਨ ਸਮਾਜਿਕ ਬੁਰਾਈਆਂ ਨੂੰ ਹਟਾਉਣ ਦੇ ਲਈ ਸਿੱਖਿਆ ਨੂੰ ਹੀ ਕਾਰਗਰ ਮੰਨਦੇ ਸਨ।ਸਿੱਖਿਆ ਨੂੰ ਮਨੁੱਖ ਅਤੇ ਸਮਾਜ ਦਾ ਸਭ ਤੋਂ ਵੱਡਾ ਆਧਾਰ ਮੰਨਣ ਵਾਲੇ ਡਾ ਸਰਵਪੱਲੀ ਰਾਧਾਕ੍ਰਿਸ਼ਨਨ ਦਾ ਸਿੱਖਿਆ ਜਗਤ ਵਿੱਚ ਨਾ ਭੁਲਣ ਯੋਗ ਅਤੇ ਲਾਸਾਨੀ ਯੋਗਦਾਨ ਰਿਹਾ ਹੈ।
ਜੀਵਨ ਦੇ ਸਫਰ ਵਿੱਚ ਉੱਚੇ ਅਹੁਦਿਆਂ ‘ਤੇ ਰਹਿਣ ਦੇ ਦੌਰਾਨ ਸਿੱਖਿਆ ਜਗਤ ਵਿੱਚ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਬਣਿਆ ਰਿਹਾ। 17 ਅਪੈ੍ਲ ,1975 ਨੂੰ ਡਾ ਸਰਵਪੱਲੀ ਰਾਧਾਕ੍ਰਿਸ਼ਨਨ ਨੇ ਲੰਬੀ ਬਿਮਾਰੀ ਤੋਂ ਬਾਅਦ ਆਪਣੀ ਦੇਹ ਤਿਆਗ ਦਿੱਤੀ। ਪਰ ਸਿੱਖਿਆ ਜਗਤ ਵਿੱਚ ਉਨ੍ਹਾਂ ਦੇ ਕੰਮਾਂ ਅਤੇ ਯੋਗਦਾਨ ਕਰਕੇ ਅੱਜ ਵੀ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ।

ਹਰਪ੍ਰੀਤ ਸਿੰਘ ਬਰਾੜ

(MSW,PGDGC,B.Ed, drtm)
ਸਾਬਕਾ ਡੀ ਓ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ।

print
Share Button
Print Friendly, PDF & Email

Leave a Reply

Your email address will not be published. Required fields are marked *