ਪ੍ਰੇਮੀਆਂ ਨੂੰ ਪੰਥ ਚ ਰਲਾਉਣ ਦਾ ਹੋਕਾ ਦੇਣ ਵਾਲਿਓ, ਪੰਥ ਦੇ ਹੀਰਿਆ ਦੀ ਕੌਣ ਸੰਭਾਲ ਕਰੂ —?

ss1

ਪ੍ਰੇਮੀਆਂ ਨੂੰ ਪੰਥ ਚ ਰਲਾਉਣ ਦਾ ਹੋਕਾ ਦੇਣ ਵਾਲਿਓ, ਪੰਥ ਦੇ ਹੀਰਿਆ ਦੀ ਕੌਣ ਸੰਭਾਲ ਕਰੂ —?
ਤਵਾਰੀਖ ਬੱਬਰ ਖਾਲਸਾ ਲਿਖਣ ਵਾਲੇ ” ਸਿੱਖਾਵਾਲੇ” ਦੀ “ਦਰਦਨਾਕ ਤਵਾਰੀਖ”

ਰਾਮਪੁਰਾ ਫੂਲ, ਦਲਜੀਤ ਸਿੰਘ ਸਿਧਾਣਾ
ਡੇਰਾ ਸਿਰਸਾ ਦੇ ਮੁੱਖੀ ਰਾਮ ਰਹੀਮ ਸੌਦਾ ਸਾਧ ਨੂੰ ਸਜਾ ਹੋਣ ਤੋ ਬਾਅਦ ਪੰਥਕ ਹਲਕਿਆ ਚ ਡੇਰਾ ਪ੍ਰੇਮੀਆ ਨੂੰ ਪੰਥ ਚ ਸਾਮਲ ਕਰਨ ਦੀ ਪੰਥਕ ਆਗੂਆ ਚ ਹੋੜ ਲੱਗ ਗਈ ਹੈ ।ਪਰਤੂੰ ਤਸਵੀਰ ਦਾ ਦੂਸਰਾ ਪਾਸਾ ਇਸ ਦੇ ਵਿਪਰੀਤ ਹੈ ਸਿੱਖ ਕੌਮ ਦੇ ਮਹਾਨ ਹੀਰੇ ਮਿੱਟੀ ਚ ਰੁਲ ਰਹੇ ਹਨ ਉਸ ਵੱਲ ਪੰਥਕ ਆਗੂਆ,ਅਕਾਲ ਤਖਤ ਸਹਿਬ ਦੇ ਜੱਥੇਦਾਰਾ, ਸ੍ਰੋਮਣੀ ਕਮੇਟੀ ਤੇ ਕਰੋੜਪਤੀ ਪ੍ਚਾਰਕਾਂ ਦਾ ਕੋਈ ਧਿਆਨ ਨਹੀ ਹੈ। ਅਜਿਹਾ ਹੀ ਹੀਰਾ ਭਾਈ ਕਰਮਜੀਤ ਸਿੰਘ ਸਿੱਖਾਵਾਲਾ ਜਿਸ ਦੇ ਘਰ ਅਤੇ ਜਮੀਨ ਦੀ ਬੈਕ ਨੇ ਕੁਰਕੀ ਕਰਕੇ ਬੋਲੀ ਕਰਨ ਲਈ ਨਿਲਾਮੀ ਦੇ ਨੋਟਿਸ ਭੇਜ ਦਿੱਤੇ ਹਨ ।ਉਸ ਨੇ ਪਹਿਰੇਦਾਰ ਨਾਲ ਮੋਬਾਇਲ ਤੇ ਗੱਲ ਕਰਦਿਆ ਗੁਹਾਰ ਲਾਈ ਐ ਤੇ ਦੁੱਖ ਭਰੀ ਦਾਸਤਾਨ ਸੁਣਾਉਦਿਆ ਪੰਥਕ ਆਗੂਆ ਨੂੰ ਖਾਸ ਕਰਕੇ
ਸਰਦਾਰ ਸਿਮਰਨਜੀਤ ਸਿੰਘ ਮਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸਰਦਾਰ ਬਲਬੀਰ ਸਿੰਘ ਬੈਂਸ ਸਿੱਖ ਰੀਲੀਫ ਯੂਕੇ ਨੂੰ ਬੇਨਤੀ ਕਰਦਿਆ ਤਾਹਨਾ ਮਾਰਿਆ ਹੈ ਕੇ ਉਹ ਆਕੇ ਵੱਧ ਤੋ ਵੱਧ ਬੋਲੀ ਦੇਣ…..ਤੇ ਮੇਰਾ ਘਰ ਅਤੇ ਜਮੀਨ ਖਰੀਦ ਲੈਣ।ਜਿਕਰਯੋਗ ਹੈ ਕੇ ਸਿੱਖ ਕੌਮ ਦੀ ਜੰਥੇਬੰਦੀ ਬੱਬਰ ਖਾਲਸਾ ਇੰਟਰਨੈਸਨਲ ਦਾ ਅਣਗੋਲਿਆ ਜੁਝਾਰੂ ਭਾਈ ਕਰਮਜੀਤ ਸਿੰਘ ਜੀ ਸਿੱਖਾਵਾਲਾ ਜਿਸ ਦੇ ਪਿਤਾ ਜੀ ਸਰਦਾਰ ਬਲਤੇਜ ਸਿੰਘ ਸੰਧੂ ਫਰੀਦਕੋਟ ਵਿਖੇ ਏਡੀਸੀ ਸਨ ਅਤੇ ਮਾਤਾ ਹੈਡ ਟੀਚਰ ਸਨ। ਇਸ ਸਮੇ ਬਹੁਤ ਹੀ ਆਰਥਿਕ ਮੰਦਹਾਲੀ ਚ ਦਿਨ ਕੱਟ ਰਿਹਾ ਹੈ ਤੇ ਬੈਕ ਨੇ ਉਸ ਦੇ ਘਰ ਤੇ ਜਮੀਨ ਦੀ ਨਿਲਾਮੀ ਕਰਨ ਦੇ ਨੋਟਿਸ ਭੇਜ ਦਿੱਤੇ ਹਨ ।ਇਥੇ ਦੱਸਣਯੋਗ ਹੈ ਕੇ 1972 ਵਿੱਚ ਏਅਰਫੋਰਸ ਵਿੱਚ ਉੱਚ ਅਹੁਦੇ ਦੀ ਨੌਕਰੀ ਛੱਡਕੇ ਪਿੰਡ ਆ ਕੇ ਖੇਤੀ ਬਾੜੀ ਕਰਨ ਲਗ ਪਏ ਤੇ ਜਦੋਂ ਸੰਨ1978 ਨਿਰੰਕਾਰੀ ਗੁਰਬਚਨ ਸਿੰਘ ਨੇ ਵਿਸਾਖੀ ਵਾਲੇ ਦਿਨ ਸ਼ਾਂਤ ਮਈ ਰੋਸ ਕਰ ਰਹੇ ਸਿੰਘਾਂ ਤੇ ਆਪਣਿਆਂ ਸਾਥੀਆਂ ਵਲੋ ਗੋਲੀਆਂ ਚਲਵਾਕੇ 13 ਸਿੰਘਾਂ ਨੂੰ ਸ਼ਹੀਦ ਕਰਵਾਇਆ ਤਾਂ ਆਪ ਦਾ ਮੰਨ ਝੰਜੋੜਿਆ ਗਿਆ ਤੇ ਆਪ ਆਖੰਡ ਕੀਰਤਨੀ ਜੱਥੇ ਵਿੱਚ ਰਲ ਗਏ ਤੇ ਚਲਦੇ ਸੰਘਰਸ਼ ਵਿੱਚ ਸੇਵਾ ਕਰਨੀ ਆਰੰਭ ਕਰ ਦਿੱਤੀ।ਉਹਨਾ ਸਿੱਖ ਸੰਘਰਸ ਦੌਰਾਨ ਜਥੇਦਾਰ ਭਾਈ ਸੁਖਦੇਵ ਸਿੰਘ ਬੱਬਰ ,ਭਾਈ ਅਨੌਖ ਸਿੰਘ ਬੱਬਰ, ਭਾਈ ਸੁਲੱਖਣ ਸਿੰਘ ਬੱਬਰ, ਭਾਈ ਮਾਧਾ ਸਿੰਘ ਬੱਬਰ ,ਭਾਈ ਬਲਵਿੰਦਰ ਸਿੰਘ ਬੱਬਰ ,ਭਾਈ ਹਰਭਜਨ ਸਿੰਘ ਬੱਬਰ ਡੇਲਿਆਂਵਾਲੀ ਆਦਿ ਸਿੰਘਾਂ ਦਾ ਸਾਥ ਮਾਣਿਆ ਤੇ ਹਿੰਦੁਸਤਾਨ ਦੀ ਜ਼ਾਲਮ ਹਕੂਮਤ ਦੇ ਕਹਿਰ ਨੂੰ ਉਸ ਨੇ ਆਪਣੇੇ ਸਰੀਰ ਤੇ ਹੰਢਾਇਆ ਤੇ ਉਸ ਤੇ ਫਰੀਦਕੋਟ ਦੇ ਸੀ ਆਈ ਏ ਸਟਾਫ ਅਤੇ ਹੋਰ ਕਈ ਇੰਨਟੈਰੋਗੇਸ਼ਨ ਸੈਂਟਰਾਂ ਵਿੱਚ ਅਣਮਨੁੱਖੀ ਤਸ਼ੱਦਦ ਕੀਤਾ ਗਿਆ।
ਜਿਸ ਦਾ ਦਰਦ ਉਹ ਆਪਣੇ ਸ਼ਰੀਰ ਤੇ ਅੱਜ ਵੀ ਝੱਲ ਰਹੇ ਹਨ ।ਇੱਕ ਵਾਰੀ ਪੰਜਾਬ ਪੁਲਿਸ ਆਪ ਜੀ ਦਾ ਝੂਠਾ ਪੁਲਿਸ ਮੁਕਾਬਲਾ ਬਣਾਉਣ ਲੱਗੀ ਸੀ ਪਰ ਉਸ ਨੂੰ ਭਾਈ ਮਾਧਾ ਸਿੰਘ ਬੱਬਰ ਤੇ ਨਾਲ ਦੇ ਸਾਥੀਆਂ ਨੇ ਬਚਾਅ ਲਿਆ।ਭਾਈ ਕਰਮਜੀਤ ਸਿੰਘ ਸਿੱਖਾਵਾਲਾ ਨੇ ਦੱਸਿਆ ਕੇ ਉਸ ਨੇ ਲੰਮਾ ਸਮਾ ਜ਼ੇਲ ਵੀ ਕੱਟੀ ਤੇ ਆਪ ਨੇ ਭਾਈ ਬਲਬੀਰ ਸਿੰਘ ਜੀ ਬੈਂਸ ਨਾਲ 3 ਸਾਲ ਕੁੱਝ ਮਹੀਨੇ ਤਿਹਾੜ ਜ਼ੇਲ ਦਿੱਲੀ ਵਿੱਚ ਤੇ ਪੰਜਾਬ ਦੀਆਂ ਵੱਖ ਜ਼ੇਲਾਂ ਵਿੱਚ ਕੈਦ ਕੱਟੀ ਆਪ ਨੇ ਤਿਹਾੜ ਜ਼ੇਲ ਵਿੱਚ ਸੰਘਰਸ਼ਸ਼ੀਲ ਯੋਧੇ ਭਾਈ ਦਿਆ ਸਿੰਘ ਲਾਹੌਰੀਆ, ਪ੍ਰੋ ਭਾਈ ਦਵਿੰਦਰਪਾਲ ਸਿੰਘ ਭੁੱਲਰ ,ਭਾਈ ਮਨਜਿੰਦਰ ਸਿੰਘ ,ਭਾਈ ਕੁਲਵਿੰਦਰ ਖਾਨਪੁਰੀਆ ਦਾ ਸਾਥ ਮਾਣਿਆ ਤੇ ਜਦੋਂ ਆਪ ਸਜਾ ਪੂਰੀ ਕਰਕੇ ਵਾਪਸ ਆਣ ਲੱਗੇ ਤਾਂ ਪ੍ਰੋ : ਦਵਿੰਦਰਪਾਲ ਸਿੰਘ ਭੁੱਲਰ ਨੇ ਉਸ ਦੀ ਸ਼ਹੀਦ ਸਿੰਘਾਂ ਦੇ ਘਰ ਘਰ ਜਾਕੇ ਮੌਜੂਦਾ ਹਲਾਤਾਂ ਦੇ ਸਹੀਦ ਸਿੰਘਾ ਦੀਆ ਜੀਵਨੀਆਂ ਲਿਖਣ ਦੀ ਸੇਵਾ ਲਾਈ ਜੋ ਉਸ ਨੇ ਤਨੋ ਮਨੋ ਨਿਭਾਈ ਤੇ ਉਸ ਕਿਤਾਬਚੇ ਨੂੰ “ਤਵਾਰੀਖ ਬੱਬਰ ਖਾਲਸਾ” ਦਾ ਨਾਮ ਦੇ ਕੇ ਸੰਗਤਾਂ ਦੀ ਝੋਲੀ ਵਿੱਚ ਪਾਇਆ। ਇਸ ਤਰਾ ਅੱਜ ਬੱਬਰ ਖਾਲਸੇ ਦੀ ਤਵਾਰੀਖ ਲਿਖਣ ਵਾਲਾ ਇਹ ਯੋਧਾ ਮਿੱਟੀ ਚ ਮਿਲ ਗਿਆ ਤੇ ਅੱਜ ਇਸ ਦੀ ਤੇ ਇਸ ਦੇ ਪਰੀਵਾਰ ਦੀ ਹਾਲਤ ਤਰਸਯੋਗ ਹੈ।
ਉਹਨਾ ਕਿਹਾ ਕੇ ਮੇਰਾ ਇੱਕ ਬੇਟਾ ਕੈਂਸਰ ਦੀ ਬਿਮਾਰੀ ਕਾਰਨ ਚੜਾਈ ਕਰ ਗਿਆ ਅਤੇ ਇੱਕ ਬੇਟਾ 2 ਸਾਲ ਤੋਂ ਕੌਮਾਂ ਵਿੱਚ ਪਿਆ ਹੈ ।ਉਸ ਦੀ ਜ਼ਮੀਨ ਕੋਈ ਵੀ ਨਾ ਠੇਕੇ ਤੇ ਲੈਣ ਨੂੰ ਤਿਆਰ ਹੈ ਤੇ ਨਾ ਹੀ ਖ੍ਰੀਦਣ ਨੂੰ ਅਤੇ ਬੈਂਕ ਵਾਲੇ ਪਿੰਡ ਆਕੇ ਘਰ ਅਤੇ ਜ਼ਮੀਨ ਦੀ ਨਿਲਾਮੀ ਦੇ ਕੰਧਾਂ ਤੇ ਇਸ਼ਤਿਹਾਰ ਲਾ ਗਏ ਹਨ। ਇਸ ਤੋ ਸਾਫ ਜਾਹਰ ਹੈ ਕੇ ਸਾਡੇ ਪੰਥਕ ਆਗੂ ਅਖਬਾਰਾ ਚ ਵੱਡੇ ਵੱਡੇ ਬਿਆਨ ਲਗਵਾਕੇ ਪੰਥ ਹਤੈਸੀ ਹੋਣ ਦਾ ਡਰਾਮਾ ਕਰਦੇ ਹਨ ਤੇ ਖਾੜਕੂ ਸੰਘਰਸ ਦੌਰਾਨ ਵਿਦੇਸਾ ਚੋ ਸਹੀਦ ਸਿੰਘਾ ਦੇ ਨਾਮ ਤੇ ਲੱਖਾ ਡਾਲਰ ਇਕੱਠੇ ਕਰਕੇ ਦੁਕਾਨਦਾਰੀਆ ਚਲਾਉਣ ਵਾਲੀ ਦਮਦਮੀ ਟਕਸਾਲ ਤੇ ਹੋਰ ਸਿੱਖ ਜੰਥੇਬੰਦੀਆ ਦੇ ਆਗੂ ਤੇ ਆਲੀਸਾਨ ਡੇਰਿਆ ਦੇ ਮਾਲਕ ਸੰਤ, ਬਾਬੇ, ਭਾਈ ਤੇ ਗੁਰਮਤਿ ਸੇਵਾ ਲਹਿਰਾ ਨੂੰ ਚਲਾਉਣ ਵਾਲੇ ਪਰਚਾਰਕ ਕੀ ਇਸ ਹੀਰੇ ਦੀ ਮਦਦ ਨਹੀ ਕਰ ਸਕਦੇ । ਅਰਬਾ ਰੁਪਇਆ ਦੇ ਬਜਟ ਵਾਲੀ ਸ੍ਰੋਮਣੀ ਕਮੇਟੀ ਤੇ ਫੋਕੇ ਬਿਆਨ ਦਾਗਣ ਵਾਲਾ ਬਾਦਲ ਦਲ ਦਾ ਝੋਲੀ ਚੱਕ ਜੱਥੇਦਾਰ ਕੀ ਇਸ ਦੀ ਮਦਦ ਕਰੇਗਾ। ਜਦੋ ਸਿੱਖ ਕੌਮ ਦੇ ਹੀਰੇ ਮਿੱਟੀ ਚ ਮਿਲ ਰਹੇ ਹਨ ਤਾ ਫੇਰ ਡੇਰਾ ਸਿਰਸਾ ਦੇ ਭਗਤਾ ਨੂੰ ਸਿੱਖੀ ਚ ਸਾਮਲ ਕਰਨ ਦਾ ਢੌਗ ਕਿਉ ਰਚਿਆ ਜਾ ਰਿਹਾ ਹੈ ।ਸਿੱਖ ਕੌਮ ਦੀ ਇਸ ਬੇਰੁਖੀ ਕਾਰਨ ਹੀ ਸਿੱਖ ਡੇਰਿਆ ਦੇ ਪ੍ਰੋਕਾਰ ਬਣੇ ਸੀ ਕੀ ਇਸ ਤਰਾ ਕੁਰਬਾਨੀ ਕਰਨ ਵਾਲੇ ਪਰੀਵਾਰਾ ਤੋ ਪਾਸਾ ਵੱਟਕੇ ਅਸੀ ਸਿੱਖ ਕੌਮ ਨੂੰ ਖਤਮ ਹੋਣ ਤੋ ਬਚਾਅ ਸਕਾਗੇ ਇਹ ਇੱਕ ਗੰਭੀਰ ਸਵਾਲ ਹੈ ਜਿਸ ਦਾ ਸਿੱਖ ਕੌਮ ਦੇ ਆਗੂਆ ਤੋ ਭਾਈ ਕਰਮਜੀਤ ਸਿੰਘ ਸਿੱਖਾਵਾਲੇ ਦਾ ਪਰੀਵਾਰ ਜਵਾਬ ਮੰਗਦਾ ਹੈ।

print
Share Button
Print Friendly, PDF & Email