ਫੋਰਬਸ ਨੇ ਭਾਰਤ ਨੂੰ ਕਿਹਾ ਭ੍ਰਿਸ਼ਟ ਨੰ.1, ਲੋਕਾਂ ਦੇ ਨਿਸ਼ਾਨੇ ਤੇ ਆਏ ਪ੍ਰਧਾਨ ਮੰਤਰੀ ਮੋਦੀ

ss1

ਫੋਰਬਸ ਨੇ ਭਾਰਤ ਨੂੰ ਕਿਹਾ ਭ੍ਰਿਸ਼ਟ ਨੰ.1, ਲੋਕਾਂ ਦੇ ਨਿਸ਼ਾਨੇ ਤੇ ਆਏ ਪ੍ਰਧਾਨ ਮੰਤਰੀ ਮੋਦੀ

ਦੁਨੀਆ ਦੀ ਮਿਸ਼ਰਤ ਫੋਰਬਸ ਮੈਗਜ਼ੀਨ ਨੇ ਆਪਣੇ ਅਧਿਕਾਰਕ ਟਵਿੱਟਰ ਅਕਾਉਂਟ ਤੋਂ ਇਕ ਟਵੀਟ ਕਰਕੇ ਭਾਰਤ ਨੂੰ ਦੁਨੀਆ ਵਿੱਚ ਸਭ ਤੋਂ ਭ੍ਰਿਸ਼ਟ ਦੇਸ਼ ਦੱਸਿਆ ਹੈ| ਅਸਲ ਵਿੱਚ ਫੋਰਬਸ ਨੇ ਪੁਰਾਣੀ ਰਿਪੋਰਟ ਸ਼ੇਅਰ ਕੀਤੀ, ਜਿਸ ਵਿੱਚ ਭਾਰਤ ਨੂੰ ਭ੍ਰਿਸ਼ਟ ਨੰ.1 ਕਹਿ ਦਿੱਤਾ ਗਿਆ| ਇਸ ਟਵੀਟ ਦੇ ਬਾਅਦ ਲੋਕ ਭੜਕ ਗਏ| ਕਈ ਯੂਜ਼ਰਸ ਨੇ ਤਾਂ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਤੇ ਹੀ ਨਿਸ਼ਾਨਾ ਸਾਧਨਾ ਸ਼ੁਰੂ ਕਰ ਦਿੱਤਾ| ਭ੍ਰਿਸ਼ਟ ਦੇਸ਼ਾਂ ਦੀ ਲਿਸਟ ਵਿੱਚ ਫੋਰਬਸ ਨੇ ਆਪਣੇ ਇਸ ਟਵੀਟ ਵਿੱਚ ਭਾਰਤ ਨੂੰ ਪਹਿਲੇ, ਵਿਨਾਮ ਨੂੰ ਦੂਜੇ ਅਤੇ ਥਾਈਲੈਂਡ ਨੂੰ ਤੀਜੇ ਸਥਾਨ ਤੇ ਦਿਖਾਇਆ ਹੈ|
ਜਾਣਕਾਰੀ ਮੁਤਾਬਕ ਫੋਰਬਸ ਨੇ ਜਿਹੜੀ ਲਿਸਟ ਸ਼ੇਅਰ ਕੀਤੀ ਹੈ ਉਹ ਮਾਰਚ 2017 ਦੀ ਹੈ| ਇਸ ਲਿਸਟ ਨੂੰ ਫੋਰਬਸ ਨੇ 31 ਅਗਸਤ ਦੀ ਰਾਤ ਨੌ ਵਜੇ ਫਿਰ ਤੋਂ ਟਵੀਟ ਕਰ ਦਿੱਤਾ| ਉੱਥੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਕਾਰਨ ਹੀ ਦੇਸ਼ ਦੀ ਹਾਲਤ ਵਿਗੜ ਗਈ| ਕੁਝ ਲੋਕਾਂ ਨੇ ਲਿਖਿਆ ਕਿ ਮੋਦੀ ਨੇ ਦੇਸ਼ ਨੂੰ ਬੇਵਕੂਫ ਬਣਾ ਦਿੱਤਾ| ਹਾਲਾਂਕਿ ਕੁਝ ਯੂਜ਼ਰਸ ਫੋਰਬਸ ਦੀ ਇਸ ਲਿਸਟ ਨੂੰ ਗਲਤ ਦੱਸ ਰਹੇ ਹਨ|

print
Share Button
Print Friendly, PDF & Email

Leave a Reply

Your email address will not be published. Required fields are marked *